ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਣ ਵਾਲੇ ਬੱਚੇ ਵੀ ਨਿੱਜੀ ਸਕੂਲਾਂ ਵਾਲੀਆਂ ਸੁੱਖ-ਸਹੁੂਲਤਾਂ ਮਾਣ ਸਕਣਗੇ। ਇਸ ਨੂੰ ਅਮਲੀ ਜਾਮਾ ਪਹਿਣਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਿਲਸਿਲੇ ਤਹਿਤ ਸਰਕਾਰੀ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਮਾਂਪਿਆ ਤੇ ਪੀ.ਟੀ.ਏ ਅਹੁੱਦੇਦਾਰਾਂ ਤੇ ਮੈਂਬਰਾਂ ਤੇ ਅਧਾਰਿਤ ਕਮੇਟੀਆਂ ਦੇ ਵੱਲੋਂ ਸਕੂਲਾਂ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸ ਦੇ ਤਹਿਤ ਸਕੂਲ ਵਿਚਲੇ ਫਰਨੀਚਰ, ਕਾਪੀਆਂ-ਕਿਤਾਬਾਂ, ਖੇਡਣ ਦੇ ਸਮਾਨ ਤੇ ਹੋਰ ਲੋੜੀਂਦੀਆਂ ਆਧੁਨਿਕ ਸਹੂਲਤਾਂ ਦੀ ਸਮਿਖੀਆਂ ਕੀਤੀ ਜਾ ਰਹੀ ਹੈ।ਸਰਕਾਰ ਤੇ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਦੀ ਅਗੁਵਾਈ ਦੇ ਵਿੱਚ ਇਸ ਕਾਰਜ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਹਾਈ ਸਕੂਲ ਗਵਾਲਮੰਡੀ ਵਿਖੇ ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਦੇ ਮੈਡਮ ਗੁਰਿੰਦਰ ਕੌਰ ਤੇ ਸਕੂਲ ਪੀ.ਟੀ.ਏ ਚੇਅਰਪਰਸਨ ਮੈਡਮ ਵੀਨਾ ਦੇਵੀ, ਮੈਂਬਰ ਭਾਜਪਾ ਆਗੂ ਤੇ ਕੌਂਸਲਰ ਮੈਡਮ ਮੀਨੂੰ ਸਹਿਗਲ ਦੇ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ।ਪ੍ਰਿੰਸੀਪਲ ਮਨੋਹਰ ਸਿੰਘ ਵੱਲੋਂ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ ਤੇ ਸਰਕਾਰ ਦੀ ਇਸ ਯੋਜਨਾ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਵਾਇਆ। ਇਸ ਮੌਕੇ ਮੈਡਮ ਗੁਰਿੰਦਰ ਕੌਰ ਨੇ ਦੱਸਿਆ ਚੰਗਾ ਸਕੂਲ ਚੰਗਾ ਭਵਿੱਖ ਆਓ ਸਕੂਲ ਅਪਨਾਓ, ਸਕੂਲਾਂ ਦੀ ਸਿੱਖਿਆ ਅਤੇ ਇਨ੍ਹਾਂ ਦਾ ਮਿਆਰ ਵਧਾਊ ਟੀਚੇ ਨੂੰ ਪੂਰਾ ਕਰਨ ਲਈ ਸਰਕਾਰ ਠੋਸ ਯਤਨ ਕਰ ਰਹੀ ਹੈ।ਜਿਸ ਦਾ ਸਾਰਿਆਂ ਨੂੰ ਲਾਹਾ ਲੈਣਾ ਚਾਹੀਦਾ ਹੈ ਤੇ ਆਪਣੇ ਬੱਚਿਆ ਦਾ ਭਵਿੱਖ ਸੁਨਿਹਰਾ ਕਰਨ ਲਈ ਸਰਕਾਰ ਦੀ ਇਸ ਨੀਤੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਹਨ ਜਦੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਨੂੰ ਪਬਲਿਕ ਸਕੂਲਾਂ ਵਾਲੀਆਂ ਆਧੁਨਿਕ ਵਿਦਿਅਕ ਸਹੂਲਤਾਂ ਮਿਲਣਗੀਆਂ।ਇਸ ਮੌਕੇ ਕਰਮ ਸਿੰਘ ਗੌਰਵ ਕੁਮਾਰ, ਰਚਨਾ ਸੁਮਨ ਬਾਲਾ, ਪਿੰਕੀ ਕੌਲ, ਸੁਖਵਿੰਦਰ ਸਿੰਘ, ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media