Saturday, April 11, 2026

ਜ਼ਿਲ੍ਹਾ ਪ੍ਰਾਇਮਰੀ ਖੇਡਾਂ ਸੰਪਨ – ਸੰਗ਼ਤ ਬਲਾਕ ਨੇ ਦੂਜੀ ਵਾਰ ਜਿੱਤੀ ਆਲ ਓਵਰ ਟਰਾਫ਼ੀ

ppn2011201604ਬਠਿੰਡਾ, 20 ਨਵਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ 2016-17 ਦੀਆਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਦੀ ਦੇਖ-ਰੇਖ ਹੇਠ ਤਿੰਨ ਰੋਜਾ ਮੁਕਾਬਲੇ ਬਲਾਕ ਭਗਤਾ ਦੇ ਪਿੰਡ ਭਾਈਰੂਪਾ ਦੇ ਖੇਡ ਸਟੇਡੀਅਮ ਵਿਚ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਜਿਲ੍ਹੇ ਭਰ ਵਿਚੋਂ 500 ਤੋਂ ਉਪਰ ਨੰਨ੍ਹੇ-ਮੁੰਨੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਭਗਤਾ ਬਲਾਕ ਦੇ ਬਲਾਕ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਦੇ ਪ੍ਰਬੰਧਾਂ ਹੇਠ ਇਹ ਤਿੰਨ ਰੋਜਾ ਪ੍ਰਾਇਮਰੀ ਖੇਡਾਂ ਅੱਜ ਸਾਨੋ-ਸੌਕਤ ਨਾਲ ਸਮਾਪਿਤ ਹੋ ਗਈਆਂ। ਇਨ੍ਹਾਂ ਖੇਡਾਂ ਵਿਚੋਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਗਗਨਦੀਪ ਸਿੰਘ ਭਗਤਾ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਪ੍ਰਾਇਮਰੀ ਪੱਧਰ ਤੋਂ ਹੀ ਬੱਚਿਆਂ ਵਿਚ ਰੁਚੀ ਹੋਣ ਕਾਰਨ ਸਾਡੇ ਅਧਿਆਪਕ ਖਿਡਾਰੀਆਂ ਦੀਆਂ ਪਨੀਰੀ ਪੈਦਾ ਕਰਦੇ ਹਨ, ਜਦੋਂ ਕਿ ਇਹ ਬੱਚੇ ਉਲੰਪਿਕ ਦੀਆਂ ਖੇਡਾਂ ਵਿਚ ਪਹੁੰਚ ਜਾਂਦੇ ਹਨ।ਪ੍ਰਬੰਧਕੀ ਟੀਮ ਵਿਚ ਕਰਮਜੀਤ ਕੌਰ ਸਿੱਖਿਆ ਅਫ਼ਸਰ ਬਠਿੰਡਾ, ਸਮੂਹ ਬਲਾਕ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ, ਅਮਰਜੀਤ ਕੌਰ ਸੰਗ਼ਤ, ਉਪਿੰਦਰ ਕੌਸ਼ਕ ਤਲਵੰਡੀ ਸਾਬੋ, ਗੁਰਦੇਵ ਸਿੰਘ ਰਾਮਪੁਰਾ, ਸਪੋਰਟਸ ਅਫ਼ਸਰ ਰਣਜੀਤ ਸਿੰਘ ਬਰਾੜ ਤਲਵੰਡੀ ਸਾਬੋ, ਅੰਮ੍ਰਿਤਪਾਲ ਸਿੰਘ ਮਾਨ ਸੰਗ਼ਤ ਆਦਿ ਹਾਜਰ ਸਨ।ਮਲੂਕਾ ਨਾਲ ਪਹੁੰਚੀਆਂ ਸਖ਼ਸੀਅਤਾਂ ਵਿਚ ਨਗਰ ਪ੍ਰਧਾਨ ਗੁਰਮੇਲ ਸਿੰਘ ਮੇਲੀ, ਸੁਰਜੀਤ ਸਿੰਘ ਭਾਈਰੂਪਾ, ਗਗਨਦੀਪ ਗਰੇਵਾਲ, ਸੁਖਜਿੰਦਰ ਸਿੰਘ, ਪਰਮਜੀਤ ਕਾਕਾ, ਜਸਵੀਰ ਸਿੰਘ ਕੌਂਸਲਰ, ਭਾਈ ਹਰਜਿੰਦਰ ਸਿੰਘ, ਜਤਿੰਦਰ ਭੱਲਾ, ਡਾਇਰੈਕਟਰ ਜਗਤਾਰ ਸਿੰਘ, ਨਵਜੀਤ ਸਿੰਘ ਕੁੱਕੀ ਮੰਡੇਰ, ਮਲਕੀਤ ਸਿੰਘ ਮੰਡੇਰ, ਮੱਲ ਸਿੰਘ ਆਦਿ ਹਾਜਰ ਸਨ।ਗੁਰਪ੍ਰੀਤ ਸਿੰਘ ਮਲੂਕਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ 11,000 ਰੁਪਏ ਦੀ ਨਗਦ ਰਾਸ਼ੀ ਸਿੱਖਿਆ ਅਫ਼ਸਰ ਨੂੰ ਭੇਟ ਕੀਤੀ ਅਤੇ ਦਲਜੀਤ ਸਿੰਘ ਫੂਲ ਪ੍ਰਧਾਨ ਜੁਝਾਰ ਸਿੰਘ ਕਲੱਬ ਵੱਲੋਂ 31 ਸੌ ਰੁਪਏ ਬੱਚਿਆਂ ਦੀ ਰਿਫਰੈਸ਼ ਮੈਂਟ ਲਈ ਦਿੱਤੀ।
ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੀ ਜਾਣਕਾਰੀ ਜ਼ਿਲਾ ਪ੍ਰੈਸ ਸਕੱਤਰ ਬਲਵੀਰ ਸਿੰਘ ਕਮਾਂਡੋਂ ਜੰਗੀਰਾਣਾ, ਸੁਰਜੀਤ ਸਿੰਘ ਬੱਜੋਆਣੀਆ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ 100 ਮੀਟਰ ਲੜਕਿਆਂ ਵਿਚ ਤਰੁਣਪ੍ਰੀਤ ਸਿੰਘ ਨਥਾਣਾ ਨੇ ਪਹਿਲਾ, ਸ਼ੰਕਰ ਬਠਿੰਡਾ ਅਤੇ ਜਸਵੀਰ ਸਿੰਘ ਸੰਗ਼ਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਲੜਕਿਆਂ ਵਿਚ ਜੀਵਨਜੋਤ ਸਿੰਘ ਭਗਤਾ, ਖੁਸ਼ਦੀਪ ਸਿੰਘ ਬਠਿੰਡਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਵਿਚ ਅਰਸ਼ਦੀਪ ਬਠਿੰਡਾ ਨੇ ਪਹਿਲਾ ਅਤੇ ਜੋਬਨਦੀਪ ਬਠਿੰਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ 100 ਮੀਟਰ ਵਿਚ ਦਮਨਦੀਪ ਸਿੱਧੂ ਸੰਗ਼ਤ ਨੇ ਪਹਿਲਾ ਅਤੇ ਸੁਖਮਨਦੀਪ ਕੌਰ ਭਗਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਵਿਚ ਸੁਖਮਨਦੀਪ ਕੌਰ ਸੰਗ਼ਤ ਅਤੇ ਨਿਰਮਲਜੀਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, 400 ਮੀਟਰ ਵਿਚ ਜੋਤੀ ਕੌਰ ਰਾਮਪੁਰਾ ਤੇ ਮੁਸਕਾਨ ਨਥਾਣਾ ਨੇ ਪਹਿਲਾ ਦੂਜਾ ਸਥਾਨ ਪ੍ਰਾਪਤ ਕੀਤਾ।ਰਿਲੇਅ ਦੌੜ ਵਿਚ ਲੜਕਿਆਂ ਵਿਚ ਬਠਿੰਡਾ ਦੀ ਟੀਮ ਨੇ ਪਹਿਲਾ ਤੇ ਭਗਤਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਰਿਲੇਅ ਲੜਕੀਆਂ ਵਿਚ ਬਠਿੰਡਾ ਨੇ ਪਹਿਲਾ ਅਤੇ ਸੰਗ਼ਤ ਨੇ ਦੂੁਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਲੜਕਿਆ ਵਿਚ ਸ਼ੰਕਰ ਬਠਿੰਡਾ ਨੇ ਪਹਿਲਾ ਤੇ ਸਰਦੂਲ ਸਿੰਘ ਸਿਕੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਲੜਕੀਆਂ ਵਿਚ ਸੁਮਨਦੀਪ ਕੌਰ ਤੇ ਵੀਰਪਾਲ ਕੌਰ ਭਗਤਾ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸਤੀਆਂ ਵਿਚ 25 ਕਿੱਲੋੋ ਭਾਰ ਵਰਗ ਵਿਚ ਰੋਖਲ ਨਾਥ ਭਗਤਾ ਅਤੇ ਹਰਜਿੰਦਰ ਸਿੰਘ ਸੰਗ਼ਤ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, 28 ਕਿੱਲੋ ਭਾਰ ਵਰਗ ਵਿਚ ਰਣਧੀਰ ਸਿੰਘ ਭਗਤਾ ਤੇ ਗੁਰਪਿੰਦਰ ਸਿੰਘ ਸੰਗ਼ਤ ਨੇ ਪਹਿਲਾ ਦੂਜਾ ਤੇ 30 ਕਿੱਲੋ ਭਾਰ ਵਰਗ ਵਿਚ ਹਰਮਨ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭਗਤਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਮਾਰਸ਼ਲ ਮੁਕਾਬਲਿਆਂ ਵਿਚ ਆਲ ਓਵਰ ਮੁੰਡੇ-ਕੁੜੀਆਂ ਸੰਗ਼ਤ ਦੀ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਭਗਤਾ ਬਲਾਕ ਦੀਆਂ ਮੁੰਡੇ-ਕੁੜੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਮੁਕਾਬਿਲਆਂ ਵਿਚ ਭਗਤਾ ਦੀ ਟੀਮ ਨੇ ਸੰਗ਼ਤ ਦੇ ਖਿਡਾਰੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸੰਗ਼ਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਵਿਚ ਤਲਵੰਡੀ ਸਾਬੋ ਨੇ ਪਹਿਲਾ ਅਤੇ ਰਾਮਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਲੜਕੀਆਂ ਦੇ ਫ਼ਾਈਨਲ ਮੁਕਾਬਲਿਆਂ ਵਿਚ ਸੰਗ਼ਤ ਬਲਾਕ ਦੀਆਂ ਲੜਕੀਆਂ ਨੇ ਵੱਡੇ ਫ਼ਰਕ ਨਾਲ ਰਾਮਪੁਰਾ ਬਲਾਕ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਰਾਮਪੁਰਾ ਬਲਾਕ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਲੜਕੇ ਸਰਕਲ ਕਬੱਡੀ ਵਿਚ ਬਠਿੰਡਾ ਬਲਾਕ ਦੀ ਟੀਮ ਨੇ ਪਹਿਲਾ ਸਥਾਨ ਤੇ ਸੰਗ਼ਤ ਬਲਾਕ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਮੁਕਾਬਲਿਆਂ ਵਿਚ ਕੋਚ ਸ਼ੇਰ ਸਿੰਘ ਤੇ ਸਰਬਜੀਤ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਬਠਿੰਡਾ ਬਲਾਕ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਲੜਕਿਆਂ ਵਿਚ ਤਲਵੰਡੀ ਸਾਬੋ ਬਲਾਕ ਨੇ ਪਹਿਲਾ ਅਤੇ ਬਠਿੰਡਾ ਬਲਾਕ ਨੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਖੋ-ਖੋ-ਲੜਕੀਆਂ ਵਿਚ ਬਠਿੰਡਾ ਨੇ ਪਹਿਲਾ ਤੇ ਤਲਵੰਡੀ ਸਾਬੋ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਨੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ।ਪਰਮਜੀਤ ਪੰਮਾ ਤਲਵੰਡੀ ਸਾਬੋ, ਗੁਰਪ੍ਰੀਤ ਖੇਮੂਆਣਾ, ਸਵਰਨਜੀਤ ਭਗਤਾ, ਰਣਜੀਤ ਰਾਣਾ, ਜਸਵਿੰਦਰ ਸਿੰਘ ਮਹਿਮਾ, ਬਲਜਿੰਦਰ ਸਿੰਘ ਭਗਤਾ, ਗੁਰਜੀਤ ਸਿੰਘ ਢਿੱਲੋਂ, ਜਗਸੀਰ ਸਿੰਘ ਪੰਮਾ, ਜਸਵਿੰਦਰ ਸਿੰਘ ਵਿਰਦੀ, ਪੁੂੂਰਨ ਸਿੰਘ ਭਗਤਾ, ਬੀ.ਐਸ.ਓ. ਜਗਵਿੰਦਰ ਸਿੰਘ, ਬੌਬੀ ਭੁੱਚੋ, ਬਿੰਦਰ ਕੌਰ, ਕਰਮਜੀਤ ਕੌਰ ਜਲਾਲ, ਹਰਜਿੰਦਰ ਸਿੰਘ ਮਲੂਕਾ, ਜਸਪਾਲ ਸਿੰਘ ਭਗਤਾ, ਸੁਰਜੀਤ ਸਿੰਘ ਕਲਿਆਣ, ਮੰਚ ਸੰਚਾਲਕ ਸੋਹਣ ਸਿੰਘ ਕੇਸਰਵਾਲੀਆ ਆਦਿ ਨੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply