ਸੰਦੌੜ, 20 ਨਵੰਬਰ (ਭੱਟ ਹਰਮਿੰਦਰ ਸਿੰਘ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਮੁਕਾਬਲੇ ਕਰਵਾਏ ਗਏ।ਸੰਸਥਾ ਦੀ ਵਾਇਸ ਚੇਅਰਮੈਨ ਮੈਡਮ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 125 ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿਚ ਪਹਿਲਾ ਸਥਾਨ ਸਾਜ਼ਿਦਾ ਪਰਵੀਨ ਖ਼ੁਰਦ ਨੇ 76 ਅੰਕ, ਦੂਸਰਾ ਯਾਦਵਿੰਦਰ ਕੌਰ ਲੋਹਟਬੱਦੀ ਨੇ 75 ਅੰਕ, ਤੀਸਰਾ ਰਮਨਦੀਪ ਸਿੰਘ ਲੋਹਟਬੱਦੀ ਨੇ 69 ਅੰਕ ਇਸ ਤੋਂ ਇਲਾਵਾ ਏਕਵੀਰ ਕੌਰ ਲੋਹਟਬੱਦੀ ਨੇ 67 ਅੰਕ ਅਤੇ ਪਰਮਜੀਤ ਕੌਰ ਲੋਹਟਬੱਦੀ ਨੇ 64 ਪ੍ਰਾਪਤ ਕਰ ਕੇ ਚੌਥਾ ਤੇ ਪੰਜਵਾਂ ਅਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਜਸਵੀਰ ਕੌਰ ਫਰਵਾਲੀ, ਮੈਡਮ ਸੰਦੀਪ ਕੌਰ ਕੁਠਾਲਾ, ਮੈਡਮ ਮਮਤਾ ਰਾਣੀ, ਮੈਡਮ ਕਰਮਜੀਤ ਕੌਰ, ਗੁਰਦੀਪ ਸਿੰਘ ਸੰਦੌੜ, ਸਹਾਇਕ ਲਖਵੀਰ ਸਿੰਘ ਸੰਦੌੜ ਅਤੇ ਸਾਹਿਬਜੋਤ ਸਿੰਘ ਸੰਦੌੜ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media