ਚੌਂਕ ਮਹਿਤਾ, 20 ਨਵੰਬਰ (ਜੋਗਿੰਦਰ ਸਿੰਘ ਮਾਣਾ) – ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਉਘੇ ਕਥਾਕਾਰ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਭੁਪਿੋੰਦਰ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸ਼ਾਇਰ ਦੇਵ ਦਰਦ, ਨਾਟਕਕਾਰ ਜਗਦੀਸ਼ ਸਚਦੇਵਾ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਸੇਵਾ ਸਿੰਘ ਕੌੜਾ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਆਦਿ ਸ਼ੁਸ਼ੋਭਿਤ ਹੋਏ। ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀ ਪਿਛਲੀਆਂ ਸਰਗਰਮੀਆਂ ਤੇ ਪੰਛੀ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ ।
ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ ਦੀ ਖੋਜ ਭਰਪੂਰ ਪੁਸਤਕ ਵਿਸਰ ਰਹੇ ਪੰਜਾਬੀ ਅਖਾਣ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ।ਉਘੇ ਗਾਇਕ ਮੱਖਣ ਭੈਣੀਵਾਲ, ਜੋਬਨ ਰਿਆੜ, ਸਰਵਣ ਚੀਮਾ, ਹਿੰਦ ਗਹਿਰੀ, ਅਰਜਿੰਦਰ ਬੁਤਾਲਵੀ, ਕੁਨਾਲ ਬਕਾਲਵੀ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ, ਜਦਕਿ ਕਵੀ ਦਰਬਾਰ ਵਿੱਚ ਸ੍ਰੀ ਮੁਖਤਾਰ ਗਿੱਲ, ਨਵਦੀਪ ਸਿੰਘ ਬਦੇਸ਼ਾ, ਬਲਦੇਵ ਕ੍ਰਿਸ਼ਨ ਸ਼ਰਮਾ, ਲਖਬੀਰ ਸਿੰਘ ਬੱਬੀ, ਬਿਕਰਮਜੀਤ ਸਿੰਘ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ ਪੁਰਬਾ, ਮਨਜੀਤ ਸਿੰਘ ਕੰਬੋ, ਬਲਵਿੰਦਰ ਅਠੌਲ਼ਾ, ਗੁਰਵਿੰਦਰ ਸਿੰਘ ਠੱਠੀਆਂ, ਸੂਜਲ ਕੁਮਾਰ, ਅਭੀਦੀਪ ਸਿੰਘ, ਸੁਖਰਾਜ ਮੱਦੇਪੁਰ, ਤਰਸੇਮ ਸਿੰਘ ਕਾਲੇਕੇ, ਸਾਗਰ ਬਕਾਲੀਆ ਸੁੱਖਾ ਸਿੰਘ ਭੁੱਲਰ, ਹਰਮੇਸ਼ ਕੌਰ ਜੋਧੇ, ਗੁਰਨਾਮ ਕੌਰ, ਡਾ: ਦਲਜੀਤ ਮਹਿਤਾ, ਗੋਪੀ ਕੰਮੋਕੇ, ਅਜੀਤ ਸਠਿਆਲਵੀ, ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ।ਇਸ ਮੌਕੇ ਦੀਪ ਦਵਿੰਦਰ ਸਿੰਘ, ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਦੇਵ ਦਰਦ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਰਮਵਾਰ ਮੀਤ ਪ੍ਰਧਾਨ, ਕਾਰਜਕਾਰੀ ਮੈਂਬਰ ਅਤੇ ਮੈਂਬਰ ਅੰਤ੍ਰਿਗ ਕਮੇਟੀ ਵਜੋਂ ਚੁਣੇ ਜਾਣ ਤੇ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਜਗਦੀਸ਼ ਸਚਦੇਵਾ, ਭੁਪਿੰਦਰ ਸੰਧੂ, ਪ੍ਰਿੰ: ਰਘਬੀਰ ਸਿੰਘ ਸੋਹਲ ਨੇ ਪ੍ਰਿੰ: ਕੌੜਾ ਦੀ ਕਾਵਿ ਪੁਸਤਕ ਉਪਰ ਵਿਦਵਤਾ ਭਰਪੂਰ ਚਾਨਣਾ ਪਾਇਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media