ਮੱਤੇਵਾਲ, 20 ਨਵੰਬਰ (ਪ.ਪ)- ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਟੈਕਨੋਕਰੇਟਸ ਦੀ ਚਿਰਾਂ ਤੋਂ ਚਲਦੀ ਆ ਰਹੀ ਮੰਗ ਨੂੰ ਕੈਬਨਿਟ ਵਿੱਚ ਪ੍ਰਵਾਨ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਮਾਲ ਤੇ ਲੋਕ ਸੰਪਰਕ ਮੰਤਰੀ ਸ:ਬਿਕਰਮ ਸਿੰਘ ਮਜੀਠੀਆ ਦਾ ਅੱਜ ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ ਵੱਲੋਂ ਧੰਨਵਾਦ ਕੀਤਾ ਗਿਆ।
ਕਮੇਟੀ ਦੇ ਸੂਬਾ ਪ੍ਰਧਾਨ ਡਾ:ਕੁਲਦੀਪ ਸਿੰਘ ਮੱਤੇਵਾਲ ਦੀ ਅਗਵਾਈ ਵਿੱਚ ਵੱਖ-ਵੱਖ ਜ਼ਿਲ੍ਹੇ ਤੋਂ ਆਏ ਖੇਤੀ ਟੈਕਨੋਕਰੇਟਸ ਨੇ ਇਕੱਤਰ ਹੋ ਕੇ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ ਗਰੁੱਪ ਏ ਦੇ ਸਰਵਿਸ ਰੂਲਾਂ ਵਿੱਚ ਸੋਧ ਕਰਾਉਣ ਲਈ ਸ: ਮਜੀਠੀਆ ਨੂੰ ਸਨਮਾਨਿਤ ਕੀਤਾ । ਇਸ ਮੌਕੇ ਡਾ: ਮੱਤੇਵਾਲ ਨੇ ਦੱਸਿਆ ਕਿ ਖੇਤੀ ਟੈਕਨੋਕਰੇਟਸ ਦੀ ਪ੍ਰਮੁੱਖ ਮੰਗ ਸੀ ਕਿ ਸਰਵਿਸ ਰੂਲਾਂ ਵਿੱਚ ਬੇਸਿਕ ਕਾਡਰ ਏ.ਡੀ.ੳ. ਦੀ ਭਰਤੀ ਤੋਂ ਬਾਅਦ ਅਗਲੇ ਕਾਡਰਾਂ ਵਿੱਚ ਸਿੱਧੀ ਭਰਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਪਿਛਲੇ 25-25 ਸਾਲਾਂ ਤੋਂ ਬਤੌਰ ਖੇਤੀ ਵਿਕਾਸ ਅਫ਼ਸਰ ਲੱਗੇ ਟੈਕਨੋਕਰੇਟਸ ਨੂੰ ਅੱਗੇ ਕੋਈ ਤਰੱਕੀ ਦਾ ਰਸਤਾ ਨਹੀਂ ਸੀ ਰਹਿ ਜਾਂਦਾ ਜਿਸ ਕਰਕੇ ਖੇਤੀ ਟੇਕਨੋਕਟੇਟਸ ਵਿੱਚ ਭਾਰੀ ਨਿਰਾਸ਼ਾ ਤੇ ਰੋਸ ਸੀ ਅਤੇ ਇਸ ਅਹਿਮ ਮੰਗ ਨੂੰ ਮਾਲ ਮੰਤਰੀ ਸ:ਬਿਕਰਮ ਸਿੰਘ ਮਜੀਠੀਆ ਦੀਆਂ ਕੋਸ਼ਿਸ਼ਾਂ ਸਦਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਵੱਲੋਂ ਇਸ ਮਾਮਲੇ ਵਿੱਚ ਲਈ ਗਈ ਦਿਲਚਸਪੀ ਸਦਕਾ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਕੈਬਨਿਟ ਵਿੱਚ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਸਰਵਿਸ ਰੂਲਾਂ ਵਿੱਚ ਖੇਤੀਬਾੜੀ ਅਫ਼ਸਰ ਕੇਡਰ ਵਿੱਚ ਸਿੱਧੀ ਭਰਤੀ ਨੂੰ ਖਤਮ ਕਰਨ ਦਾ ਅਹਿਮ ਫੈਸਲਾ ਕੀਤਾ ਹੈ, ਜਿਸ ਨਾਲ ਖੇਤੀ ਸੇਵਾਵਾਂ ਨਾਲ ਜੁੜੇ ਸਮੂਚੇ ਖੇਤੀ ਟੇਕਨੋਕਰੇਟਸ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ, ਮਾਲ ਮੰਤਰੀ ਸ:ਬਿਕਰਮ ਸਿੰਘ ਮਜੀਠੀਆ ਤੇ ਖੇਤੀਬਾੜੀ ਮੰਤਰੀ ਜਥੇ:ਤੋਤਾ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਪਾਲ ਸਿੰਘ ਢਿੱਲੋਂ, ਸੁਖਬੀਰ ਸਿੰਘ ਸੰਧੂ, ਡਾ:ਸੁਖਦੇਵ ਸਿੰਘ ਡੇਅਰੀਵਾਲ, ਡਾ:ਹਰਪਾਲ ਸਿੰਘ ਪੰਨੂ, ਡਾ:ਨਾਜ਼ਰ ਸਿੰਘ, ਡਾ:ਸਰਬਜੀਤ ਸਿੰਘ, ਡਾ:ਹਰਭਿੰਦਰ ਸਿੰਘ, ਡਾ:ਕੇਵਲ ਸਿੰਘ ਆਦਿ ਮੌਜੂਦ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media