Friday, October 16, 2026

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਠ ਦਿਨਾਂ ਮੁਫ਼ਤ ਯੋਗ ਤੇ ਖੂਨਦਾਨ ਕੈਪ ਸਮਾਪਤ

PPN010609
ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਅੱਠ ਦਿਨਾਂ ਤੋ ਚੱਲ ਰਹੇ ਯੋਗ ਕੈਪ ਜੋ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਸੀ ਦੀ  ਸਮਾਪਤੀ ਮੌਕੇ ਯੋਗ ਕੈਪ ਵਿਚ ਸ਼ਾਮਲ ਲੋਕਾਂ ਨੂੰ ਯੋਗ ਗੁਰ ਵੱਲੋ ਅੱਠ ਦਿਨਾਂ ਤੋ ਲੋਕਾਂ ਨੂੰ ਯੋਗ ਬਾਰੇ ਜਾਣਕਾਰੀ ਦਿੱਤੀ ਕਿ ਯੋਗ ਕਰਨ ਨਾਲ ਕਈ ਬਿਮਾਰੀਆਂ ਤੋ ਛੁਟਕਾਰਾਂ ਮਿੱਲ ਸਕਦਾ ਹੈ। ਇਸ ਸ਼ਹੀਦੀ ਦਿਹਾੜੇ ‘ਤੇ ਆਯੋਜਿਤ ਖੂਨਦਾਨ ਕੈਪ ਵਿੱਚ 30 ਖੂਨਦਾਨੀਆਂ ਨੇ ਆਪਣਾ ਕੀਮਤੀ ਖੂਨ ਦਾਨ ਕੀਤਾ, ਖੂਨਦਾਨੀ ਬਚਿੱਤਰ ਸਿੰਘ ਯੂਨਾਈਟਿਡ ਇਸੋਰਸ ਵਾਲੇ ਨੇ ਆਪਣੀ 52 ਸਾਲ ਦੀ ਵਰ੍ਹੇਗੰਢ ਪਰਿਵਾਰ ਸਮੇਤ ਖੂਨ ਦੇ ਕੇ ਮਨਾਈ। ਇਸ ਕੈਪ ਵਿੱਚ ਅੋਰਤਾਂ ਨੇ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆਂ। ਇਸ ਖੂਨਦਾਨ ਕੈਪ ਵਿੱਚ ਸਰਕਾਰੀ ਹਸਪਤਾਡ ਦੀ ਬਲੱਡ ਬੈਂਕ  ਟੀਮ ਰੇਸਮ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਅਤੇ ਰੈਡ ਕਰਾਸ ਵੱਲੋ ਖੂਨਦਾਨੀਆਂ ਨੂੰ ਸਮੂੰਹ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆਂ। ਸੁਸਇਟੀ ਵੱਲੋ ਯੋਗ ਕੈਂਪ ਆਯੋਜਿਤ ਕਰਨ ਵਾਲੀ ਟੀਮ ਅਤੇ ਸਰਕਾਰੀ ਬਲੱਡ ਟੀਮ ਨੂੰ ਸਨਮਾਨ ਚ੍ਹਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply