Thursday, July 3, 2025
Breaking News

ਤੰਬਾਕੂ ਵਿਰੋਧੀ ਦਿਵਸ ਸੰਬੰਧੀ ਮੈਕਸ ਹਸਪਤਾਲ ਬਠਿੰਡਾ ‘ਚ ਪੇਂਟਿੰਗ ਐਗਜੀਬਿਸ਼ਨ ਆਯੋਜਿਤ

PPN010610
ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਲੋਕਾਂ ਨੂੰ ਵਰਲਡ ਨੋ ਟੋਬੈਕੋ ਡੇ ਦਾ ਮਹੱਤਵ ਦੱਸਣ ਲਈ ਮੈਕਸ ਸੂਪਰ ਸਪੈਸ਼ਿਏਲਿਟੀ ਹਸਪਤਾਲ (ਐਮਐਸਐਸਐਚ) ਨੇ ਜ਼ਿਲ੍ਹੇ ਦੇ 40 ਸਕੂਲਾਂ ਤੇ ਉਸਦੇ ਨੇੜਲੇ ਇਲਾਕਿਆਂ ‘ਚ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ। ਇੱਥੇ ਬੱਚਿਆਂ ਨੇ ਲਗਭਗ 300 ਪੇਂਟਿੰਗਾਂ ਬਣਾਈਆਂ ਜਿਨ੍ਹਾਂ ‘ਤੇ ਸਿਰਫ ਤੰਬਾਕੂ ਛੱਡਣ ਦਾ ਸੰਦੇਸ਼ ਸੀ। ਇਸ ‘ਚ ਲਗਭਗ 5000 ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਨ੍ਹਾਂ ‘ਚ ਹਰ ਸਕੂਲ ਦੇ ਵਿਦਿਆਰਥੀਆਂ ਦੇ ਟਾਪ 10 ਪੇਂਟਿੰਗਾਂ ਨੂੰ ਮੈਕਸ ਹਸਪਤਾਲ  ਚ ਐਗਜੀਬਿਸ਼ਨ ਲਈ ਰੱਖਿਆ ਗਿਆ ਹੈ। ਕਾਰਟੂਨਿਸਟ ਦਵਿੰਦਰ ਓਝਾ ਇਸ ਮੌਕੇ ‘ਤੇ ਚੀਫ ਗੈਸਟ ਤੇ ਜੱਜ ਵੀ ਸਨ। ਉਨ੍ਹਾਂ ਨੇ ਟਾਪ ਪੰਜ ਪੇਂਟਿੰਗਾਂ ਨੂੰ ਇਨਾਮ ਲਈ ਚੁਣਿਆ। ਇਸ ਮੌਕੇ ‘ਤੇ ਮੌਜ਼ੂਦ ਐਮਐਸਐਸਐਚ ਬਠਿੰਡਾ ਦੇ ਜੀਐਮ ਅਪਰੇਸ਼ੰਜ਼ ਹਰੀਸ਼ ਦਹਿਯਾਲਾਲ ਤਿਰਵੇਦੀ ਨੇ ਕਿਹਾ ਕਿ ਅਕਤੂਬਰ 2010 ‘ਚ ਗਲੋਬਲ ਐਡਲਟ ਟੋਬੈਕੋ ਸਰਵੇ ਦੇ ਅਨੁਸਾਰ ਪੰਜਾਬ ਦੇ ਲਗਭਗ 24 ਲੱਖ ਨੌਜਵਾਨ ਜਿਨ੍ਹਾਂ ਦੀ ਉਮਰ 15 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਤੰਬਾਕੂ ਦਾ ਸੇਵਨ ਕਰ ਰਹੇ ਹਨ। ਹੁਣ ਪਿਛਲੇ ਕੁਝ ਸਾਲਾਂ ‘ਚ ਨੌਜਵਾਨਾਂ ‘ਚ ਇਸ ਨੂੰ ਲੈ ਕੇ ਕੁਝ ਬਦਲਾਅ ਆਉਂਦਾ ਦਿਖਾਈ ਦੇ ਰਿਹਾ ਹੈ। ਸਾਡੇ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਇਹ ਬਹੁਤ ਬੁਰਾ ਹੈ ਕਿ ਉਹ ਆਪਣੇ ਵਿਕਾਸ ਦੇ ਸਮੇਂ ਹੀ ਗਲਤ ਆਦਤਾਂ ਲਗਾ ਰਹੇ ਹਨ। ਅਸੀਂ ਇਸ ਪਾਸੇ ਹੋਰਾਂ ਦਾ ਧਿਆਨ ਖਿੱਚਣ ਲਈ ਇਸ ਪੇਂਟਿੰਗ ਮੁਕਾਬਲਾ ਦਾ ਆਯੋਜਨ ਕੀਤਾ ਹੈ। ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਲੋਕਾਂ ਤੇ ਬੱਚਿਆਂ ਨੇ ਇਸ ‘ਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਸਾਰਿਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ। ਮੁਕਾਬਲੇ ‘ਚ ਦਿੱਲੀ ਪਬਲਿਕ ਸਕੂਲ ਬਠਿੰਡਾ ਦੀ ਵਿਦਿਆਰਥਣ ਜਹਾਨਪ੍ਰੀਤ ਕੌਰ ਨੇ ਪਹਿਲਾ ਇਨਾਮ ਜਿੱਤਿਆ, ਓਕਸ ਸਕੂਲ ਦੇ ਅਰਜੁਨ ਨੂੰ ਦੂਜਾ ਤੇ ਪ੍ਰਿਯਾਂਸ਼ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਦਾ ਮਕਸਦ ਛੋਟੇ ਪੇਂਟਰਾਂ ਨੂੰ ਆਪਣੇ ਸ਼ਾਨਦਾਰ ਵਿਚਾਰਾਂ ਨੂੰ ਕੈਨਵਸ ‘ਤੇ ਉਤਾਰਣ ਦਾ ਮੌਕਾ ਦੇਣਾ ਸੀ, ਜਿਹੜਾ ਉਨ੍ਹਾਂ ਨੇ ਕੀਤਾ। ਇਨ੍ਹਾਂ ਨੂੰ ਕਾਰਟੂਨਿਸਟ ਦਵਿੰਦਰ ਓਝਾ ਨੇ ਸਨਮਾਨਿਤ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply