Sunday, April 19, 2026

ਜਿਲ੍ਹਾ ਪੱਧਰੀ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ 2016 ਆਯੋਜਿਤ

ppn2111201615

ਫਾਜ਼ਿਲਕਾ, 22 ਨਵੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੇ ਸਰਕਾਰੀ ਐਮ ਆਰ ਕਾਲਜ ਦੇ ਗਰਾਂਊਡ ਵਿਚ ਪਸ਼ੂ ਪਾਲਣ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਪਸ਼ੂਧੰਨ ਚੈਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਬਾਲਿਆਂ ਦੇ ਜੇਤੂ ਪਸ਼ੂ ਪਾਲਕਾਂ ਨੂੰ ਇਨਾਮਾਂ ਦੀ ਵੰਡ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਰਨੈਲ ਸਿੰਘ ਵੱਲੋਂ ਕੀਤੀ ਗਈ।ਇੱਥੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਮੁਕਬਾਲਿਆਂ ਵਿਚ 1200 ਤੋਂ ਜਿਆਦਾ ਪਸ਼ੂ ਪਾਲਕਾਂ ਨੇ ਹਿੱਸਾ ਲਿਆ।ਇਸ ਜ਼ਿਲ੍ਹਾ ਪੱਧਰੀ ਪਸ਼ੂਧੰਨ ਮੁਕਬਾਲੇ ਵਿਚ ਵੱਖ ਵੱਖ ਸ਼੍ਰੇਣੀਆਂ ਦੇ ਪਸ਼ੂਆਂ ਅਤੇ ਜਾਨਵਰਾਂ ਦੇ ਮੁਕਬਾਲਿਆਂ ਵਿਚ ਜੇਤੂ ਰਹੇ ਪਸ਼ੂ ਪਾਲਕਾਂ ਨੂੰ 9 ਲੱਖ ਰੁਪਏ ਦੇ ਇਨਾਮਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਜੇਤੂ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਜਿਸ ਕਾਰਨ ਪਸ਼ੂ ਪਾਲਣ ਦਾ ਕਿੱਤਾ ਹਰਮਨ ਪਿਆਰਾ ਹੋਇਆ ਹੈ। ਇਹ ਕਿੱਤਾ ਅੱਜ ਪਸ਼ੂ ਪਾਲਕਾਂ ਲਈ ਆਰਥਿਕਤਾ ਦਾ ਧੁਰਾ ਵੀ ਬਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇੰਨ੍ਹਾਂ ਮੁਕਬਾਲਿਆਂ ਨਾਲ ਪਸ਼ੂ ਪਾਲਕਾਂ ਦਾ ਮਨੋਬਲ ਵਧਿਆ ਹੈ। ਜਿਸ ਕਾਰਨ ਖੇਤੀਬਾੜੀ ਦੇ ਨਾਲ ਨਾਲ ਅੱਜ ਕਿਸਾਨ ਵਰਗ ਵੀ ਪਸ਼ੂਆਂ ਦੀ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦੇਣ ਲੱਗਿਆ ਹੈ। ਪਸ਼ੂ ਪਲਕਾਂ ਦੇ ਇਸ ਰੁਝਾਨ ਕਾਰਨ ਖੇਤੀਬਾੜੀ ਵਿਭਿੰਨਤਾ ਵਿਚ ਵੀ ਕਾਫ਼ੀ ਰੁਝਾਨ ਵਧਿਆ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ਼੍ਰੀ ਨਰੇਸ਼ ਸਚਦੇਵਾ ਨੇ ਦੱਸਿਆ ਕਿ ਪਸ਼ੂ ਮੇਲਿਆਂ ਕਾਰਨ ਪਸ਼ੂ ਪਾਲਕਾਂ ਵਿਚ ਸਹੀਵਾਲ ਗਾਵਾਂ ਰੱਖਣ ਦੇ ਰੁਝਾਨ ਵਿਚ ਵਾਧਾ ਹੋਇਆ ਹੈ।ਜਿਹੜਾ ਕਿਸਾਨਾਂ ਦੀ ਆਰਥਿਕਤਾ ਵਿਚ ਵਾਧਾ ਕਰਨ ਲੱਗਿਆ ਹੈ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਮੁਕਬਾਲਿਆਂ ਵਿਚ ਦੁੱਧ ਚੁਆਈ ਮੁਕਬਾਲੇ ਵਿਚ ਲਖਵਿੰਦਰ ਸਿੰਘ ਦੀ ਐਚ.ਐਫ਼. ਕਰਾਸ ਗਾਂ ਪਹਿਲੇ (31.10 ਕਿਲੋਗ੍ਰਾਮ), ਕੁਲਬੀਰ ਸਿੰਘ ਦੀ ਮੁਰ੍ਹਾ ਮੱਝ ਪਹਿਲੇ (13.290 ਕਿਲੋਗ੍ਰਾਮ), ਹਰਜਿੰਦਰ ਸਿੰਘ ਦੀ ਨੀਲੀ ਰਾਵੀ ਮੱਝ ਨੇ (14.456 ਕਿਲੋਗ੍ਰਾਮ) ਨੇ ਪਹਿਲਾ, ਸ਼ਰਨਜੀਤ ਸਿੰਘ ਦੀ ਜਰਸੀ ਕਰਾਸ ਦੇਸੀ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਤਰ੍ਹਾਂ ਹੀ ਸਹੀਵਾਲ ਗਾਂ ਦੇ ਮੁਕਾਬਲਿਆਂ ਵਿਚ ਨੂਰਜਮਾਲ ਦੀ ਸਹੀਵਾਲ ਗਾਂ ਨੇਪਹਿਲਾ ਸਥਾਨ ਹਾਸਲ ਕੀਤਾ।ਮੁਰ੍ਹਾ ਝੋਟੇ ਦੇ ਨਸਲ ਮੁਕਬਾਲਿਆਂ ਵਿਚ ਗਰਬਚਨ ਸਿੰਘ ਦੇ ਝੋਟੇ ਨੇ ਪਹਿਲਾ ਸਥਾਨ, ਸਭ ਤੋਂ ਵਧੀਆ ਵਛੇਰਾ ਮਾਰਵਾੜੀ ਦੇ ਮੁਕਾਬਲੇ ਵਿਚ ਨਰਿੰਦਰ ਸਿੰਘ ਦੇ ਵਛੇਰੇ ਨੇ ਪਹਿਲਾ, ਸਭ ਤੋਂ ਵਧੀਆ ਮੁਰ੍ਹਾਂ ਕੱਟੀ ਦੇ ਮੁਕਾਬਲੇ ਵਿਚ ਗੁਰਨੇਕ ਸਿੰਘ ਦੀ ਕੱਟੀ ਨੇ ਪਹਿਲਾ, ਸਭ ਤੋਂ ਵਧੀਆ ਐਚ ਐਫ ਕਰਾਸ ਵੱਛੀ ਸੁਖਪ੍ਰੀਤ ਸਿੰਘ ਦੀ ਵੱਛੀ ਨੇ ਪਹਿਲਾ, ਪ੍ਰਵੀਨ ਕੁਮਾਰ ਦੀ ਮਾਰਵਾੜੀ ਵਛੇਰੀ ਨੇ ਪਹਿਲਾ, ਨਵਦੀਪ ਸਿੰਘ ਦੀ ਐਚ ਐਫ ਕਰਾਸ ਵੈਹੜੀ ਨੇ ਪਹਿਲਾ, ਦਵਿੰਦਰ ਸਿੰਘ ਦੀ ਸਭ ਤੋਂ ਵਧੀਆ ਨੀਲੀ ਝੋਟੀ ਨੇ ਪਹਿਲਾ, ਰਣਦੀਪ ਸਿੰਘ ਦੀ ਨੀਲੀ ਰਾਵੀ ਕੱਟੀ ਨੇ ਪਹਿਲਾ, ਸੁਖਪ੍ਰੀਤ ਸਿੰਘ ਦੀ ਜਰਸੀ ਕਰਾਸ ਵੈਹੜੀ ਨੇ ਪਹਿਲਾ, ਗੁਰਦੇਵ ਸਿੰਘ ਦੀ ਸਭ ਤੋਂ ਵਧੀਆ ਵਛੇਰੀ ਮਾਰਵਾੜੀ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਤਰ੍ਹਾਂ ਹੀ ਤਰ੍ਹਾਂ ਮੱਝ ਦੇ ਦੁੱਧ ਦੇਣ ਦੇ ਮੁਕਾਬਲੇ ਵਿਚ ਨੂਰਜਮਾਲ ਦੀ ਮੱਝ ਨੇ ਪਹਿਲਾ ਸਥਾਨ, ਨੀਲੀ ਰਾਵੀ ਦੁੱਧ ਦੇਣ ਦੇ ਮੁਕਾਬਲੇ ਵਿਚ ਹਰਜਿੰਦਰ ਸਿੰਘ, ਐਚ ਐਫ਼ ਕਰਾਸ ਦੁੱਧ ਹੱਟੀ ਜਾਂ ਦੁੱਧੋ ਸੁੱਕੀ ਲਖਵਿੰਦਰ ਸਿੰਘ ਦੀ ਗਾਂ ਅਤੇ ਐਚ ਅਫੌਫ਼ ਕਰਾਸ ਦੁੱਧ ਦੇਣ ਦੇ ਮੁਕਾਬਲੇ ਵਿਚ ਨਸਲ ਮੁਕਾਬਲੇ ਵਿਚ ਗੁਰਦਾਸ ਰਾਮ ਦੀ ਗਾਂ ਨੇ ਪਹਿਲਾ, ਸਭ ਤੋਂ ਵਧੀਆ ਨੁਕਰੇ ਘੋੜੇ ਦੇ ਮੁਕਬਾਲੇ ਵਿਚ ਗਗਨਦੀਪ ਸਿੰਘ ਰਾਮਪੁਰਾ ਦਾ ਘੋੜਾ ਪਹਿਲੇ ਸਥਾਨ ਤੇ ਰਹੇ। ਸਭ ਤੋਂ ਵਧੀਆ ਮਾਰਵਾੜੀ ਘੋੜੇ ਦੇ ਮੁਕਬਾਲੇ ਵਿਚ ਅਮਰਧੀਰ ਸਿੰਘ ਭੰਗਾਲਾ ਦੇ ਘੋੜੇ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਹੋਰਨਾਂ ਤੋਂ ਸ਼੍ਰੀ ਓਮ ਪ੍ਰਕਾਸ਼ ਕੰਬੋਜ ਡਿਪਟੀ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਰਜਿੰਦਰ ਕਟਾਰੀਆ, ਡਿਪਟੀ ਡਾਇਰੈਕਟਰ ਡੇਅਰੀ ਬੀ.ਐਸ. ਗਿੱਲ, ਮੇਲੇ ਦੇ ਨੋਡਲ ਅਫ਼ਸਰ ਡਾ. ਰੰਜਨ ਟੱਕਰ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply