Saturday, July 25, 2026

ਖਾਲਸਾ ਅਕੈਡਮੀ ਮਹਿਤਾ ਦਾ ਸੋਲੋ ਸ਼ਬਦ ਗਾਇਣ ਮੁਕਾਬਲੇ ‘ਚ ਪਹਿਲਾ ਸਥਾਨ

ppn2111201618

ਚੌਂਕ ਮਹਿਤਾ, 22 ਨਵੰਵਰ (ਜੋਗਿੰਦਰ ਸਿੰਘ ਮਾਣਾ) – ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਦੇ ਵਿਦਿਆਰਥੀਆਂ ਨੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਡਾਲਾ ਗ੍ਰੰਥੀਆਂ, ਗੁਰਦਾਸਪੁਰ ਵੱਲੋਂ 18 ਨਵੰਬਰ ਨੂੰ ਕਰਵਾਏ ਸ਼ਬਦ ਗਾਇਵ ਮੁਕਾਬਲੇ ਵਿੱਚ ਭਾਗ ਲਿਆ।ਇਸ ਵਿੱਚ ਜਿਲ੍ਹਾ ਪੱਧਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।ਜਿਸ ਵਿਚ ਖਾਲਸਾ ਅਕੈਡਮੀ ਦੇ ਸੀਨੀਅਰ ਸੋਲੋ ਸ਼ਬਦ ਗਾਇਨ ਗਰੁੱਪ ਨੇ ਪਹਿਲਾ ਸਥਾਨ, ਜੂਨੀਅਰ ਸੋਲੋ ਸ਼ਬਦ ਗਾਇਨ ਅਤੇ ਗਰੁੱਪ ਸ਼ਬਦ ਗਾਇਨ ਮੁਕਾਬਲੇ ‘ਚ ਦੂਸਰਾ ਸਥਾਨ ਹਾਂਸਲ ਕੀਤਾ।ਇਸ ਸ਼ਾਨਦਾਰ ਜਿੱਤ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸਕੂਲ ਸੁਪਰਡੈਂਟ ਸ: ਬਾਜ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਗੁਰਦੀਪ ਸਿੰਘ (ਡੀ.ਪੀ), ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ ਰੰਧਾਵਾ, ਗੁਰਮੁੱਖ ਸਿੰਘ, ਹਰਕੀਰਤ ਸਿੰਘ ਅਤੇੇ ਸਮੂਹ ਸਟਾਫ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਲਈ ਅਸ਼ੀਰਵਾਦ ਦਿੱਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply