
ਮਲੋਟ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਕੂਲ ਸਿਖਿਆ ਵਿਭਾਗ ਦੇ ਅਧਿਆਪਕਾਂ ਲਈ ਮੈਡੀਕਲ ਆਧਾਰ ‘ਤੇ ਛੁੱਟੀ ਲੈਣ ਦਾ ਮਾਮਲਾ ਮੁਸੀਬਤ ਬਣ ਚੁੱਕਾ ਹੈ।ਕੁੱਝ ਮਹੀਨੇ ਪਹਿਲਾਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸਕੂਲੀ ਅਧਿਆਪਕ ਬਿਮਾਰ ਹੋਣ ਦੀ ਸੂਰਤ ਵਿੱਚ ਪਹਿਲਾ ਵਾਂਗ ਲੋੜ ਮੁਤਾਬਿਕ ਛੁੱਟੀ ਨਹੀ ਲੈ ਸਕਦੇ।ਉਨ੍ਹਾਂ ਨੂੰ ਮਜ਼ਬੂਰਨ ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਲੈਣੀ ਪੈਂਦੀ ਹੈ।ਜਦਕਿ ਅਧਿਆਪਕ ਨੂੰ ਹਰ ਸਾਲ ਸਿਰਫ ਅੱਠ ਕਮਾਈ ਅਤੇ ਅੱਠ ਮੈਡੀਕਲ ਛੁੱਟੀਆਂ ਮਿਲਦੀਆ ਹਨ ਕਿਉਕਿ ਇਨ੍ਹਾਂ ਕਮਾਈ ਛੁੱਟੀਆਂ ਬਦਲੇ ਰਿਟਾਇਰਮੈਂਟ ਵੇਲੇ ਪੈਸੇ ਮਿਲਦੇ ਹਨ।ਜਦਕਿ ਮੈਡੀਕਲ ਛੁੱਟੀਆਂ ਸਿਰਫ ਬਿਮਾਰੀ ਦੀ ਸੂਰਤ ਵਿਚ ਹੀ ਲਈ ਜਾ ਸਕਦੀ ਹੈ।ਇਸ ਬਦਲੇ ਭੁਗਤਾਨ ਨਹੀ ਹੁੰਦਾ।
ਲੈਕਚਰਾਰ ਦਲ ਦੇ ਆਗੂ ਵਿਜੈ ਗਰਗ ਅਤੇ ਡਾ. ਹਰੀਭਜਨ ਦਾ ਕਹਿਣਾ ਹੈ ਕਿ ਇਸ ਨੋਟੀਫਿਕੇਸ਼ਨ ਨਾਲ ਨਾ ਸਿਰਫ ਅਧਿਆਪਕ ਵਰਗ ਵਿੱਚ ਨਿਰਾਸ਼ਤਾ ਹੈ ਸਗੋਂ ਸਕੂਲੀ ਪੜ੍ਹਾ?ੀ ਉਪਰ ਵੀ ਇਸ ਦੇ ਮਾੜੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਕਿ ਮਾਮੂਲੀ ਜੁਖਾਮ/ਬੁਖਾਰ ਤੋਂ ਪੀੜਿਤ ਅਧਿਆਪਕ ਨੂੰ ਹੁਣ ਇਕ ਜਾਂ ਦੋ ਦਿਨ ਦੀ ਬਜਾਏ ਘੱਟੋ-ਘੱਟ ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਲਈ ਬਿਮਾਰ ਕਰ ਦਿਤਾ ਜਾਵੇਗਾ।ਪੰਜਾਬ ਸਰਕਾਰ ਤੋਂ ਇਸ ਲੋਕ ਵਿਰੋਧੀ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਦੀ ਮੰਗ ਕਰਦਿਆ ਅਧਿਆਪਕ ਆਗੂਆ ਨੇ ਦੱਸਿਆ ਕਿ ਇਸ ਸੰਬੰਧੀ ਸਮੂਹ ਲੈਕਚਰਾਰ ਜਥੇਬੰਦੀਆਂ ਵੱਲੋਂ ਸਿਖਿਆ ਅਧਿਕਾਰੀਆ ਨਾਲ ਦਲੀਲਾ ਸਹਿਤ ਸਾਂਝੀ ਮੀਟਿੰਗ ਵਿੱਚ ਵੀ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਨ ਤੇ ਅਧਿਆਕਾਰੀਆਂ ਨੇ ਇਸ ਨੂੰ ਵਾਪਿਸ ਕਰਵਾਉਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਵਫ਼ਾ ਨਹੀ ਹੋ ਸਕਿਆ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media