Tuesday, April 7, 2026

ਏਅਰ ਫੋਰਸ ਸਬੰਧੀ ਕੈਰੀਅਰ ਸੈਮੀਨਰ ਕਰਵਾਇਆ ਗਿਆ

ppn2311201615
ਮਲੋਟ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਏਅਰ ਫੋਰਸ ਸਬੰਧੀ ਕੈਰੀਅਰ ਸੈਮੀਨਰ ਕਰਵਾਇਆ ਗਿਆ।ਰਾਕੇਸ਼ ਕੁਮਾਰ ਏਅਰ ਫੋਰਸ ਆਰਮੀ ਅਫਸਰ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਏਅਰ ਫੋਰਸ ਵਿੱਚ ਕਿਸ ਤਰਾਂ੍ਹ ਭਰਤੀ ਹੋਣਾ ਹੈ ਬਾਰੇ ਦੱਸਿਆ।ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰਾਸ਼ਟਰੀ ਪੱਧਰ ਦੀ ਇੱਕ ਪ੍ਰੀਖਿਆ ਹੁੰਦੀ ਹੈ।ਜਿਸ ਵਿੱਚ ਮੇਨ ਵਿਸ਼ੇ ਅੰਗਰੇਜੀ, ਭੋਤਿਕ ਵਿਗਿਆਨ, ਗਣਿਤ, ਇਸ ਤੋਂ ਇਲਾਵਾ ਜਨਰਲ ਨਾਲੇਜ਼ ਅਤੇ ਵਰਬਲ ਅਤੇੇ ਨਾਨ ਵਰਬਲ ਨਾਲ ਸਬੰਧਤ ਆਬਜੈਕਟਿਵ ਟਾਈਪ ਪ੍ਰਸ਼ਨ ਪੁੱਛੇ ਜਾਂਦੇ ਹਨ।ਉਹਨਾਂ ਨੇ ਇਹ ਖਾਸ ਤੌਰ ਤੇ ਦੱਸਿਆ ਕਿ ਜਿਸ ਖੇਤਰ ਵਿੱਚ ਘੱਟ ਵਿਦਿਆਰਥੀ ਏਅਰ ਫੋਰਸ ਵਿੱਚ ਜਾਂਦੇ ਹਨ।ਉਥੇ ਸਪੈਸ਼ਲ ਭਰਤੀ ਰੈਲੀ ਹੁੰਦੀ ਹੈ, ਇਸ ਲਈ ਯੋਗਤਾ ਦਸਵੀਂ ਅਤੇ ਬਾਰਵੀਂ ਵਿੱਚੋਂ ਘੱਟੋਂ ਘੱਟ 50 ਪ੍ਰਤੀਸ਼ਤ ਨੰਬਰ ਹੋਣੇ ਜਰੂਰੀ ਹਨ।ਇਸ ਉਪਰੰਤ ਏਅਰ ਫੋਰਸ ਅਫਸਰ ਵੱਲੋਂ ਇੱਕ ਛੋਟਾ ਜਿਹਾ ਕਵਿਜ਼ ਕੰਪੀਟੀਸ਼ਨ ਕਰਵਾਇਆ ਗਿਆ।ਜਿਸ ਵਿੱਚ ਜੇਤੂ ਵਿਦਿਆਰਥੀ ਕਸ਼ਿਸ਼ ਗੁਪਤਾ ਅਤੇ ਸੋਨੂੰ ਨੂੰ ਇਨਾਮ ਦਿੱਤੇ ਗਏ।ਕੈਰੀਅਰ ਕੌਂਸਲਰ ਹਰਜੀਤ ਮੋਂਗਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਏਅਰ ਫੋਰਸ ਵਿੱਚ ਨੌਕਰੀ ਮਿਲਣ ਉਪਰੰਤ ਉਹਨਾਂ ਨੂੰ ਬਹੁਤ ਸਾਰੇ ਮਾਣ ਭੱਤੇ ਮਿਲਦੇ ਹਨ।ਇਸ ਸਮੇਂ ਨਾਇਬ ਸਿੰਘ, ਵਿਜੈ ਗਰਗ, ਹਰਪਾਲ ਸਿੰਘ ਐਨ.ਸੀ.ਸੀ ਅਫਸਰ ਹਾਜ਼ਰ ਸਨ ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply