Wednesday, June 18, 2025
Breaking News

ਮੋਬਾਇਲ ਫੋਨ ਨੇ ਨਿੱਘ ਭਰੇ ਰਿਸ਼ਤਿਆਂ ਨੂੰ ਇਕ ਸਕਰੀਨ ਤੱਕ ਕੀਤਾ ਸੀਮਤ

algon

ਹਰਦਿਆਲ ਸਿੰਘ ਭੈਣੀ, ਅਲਗੋਂ ਕੋਠੀ
ਦਲਜਿੰਦਰ ਰਾਜਪੁਤ ਅਲਗੋਂ ਕੋਠੀ

ਅੱਜ ਦੀਆਂ ਵਿਗਿਆਨਕ ਕਾਢਾਂ ਨੇ ਜਿੱਥੇ ਅੱਜ ਮਨੁੱਖੀ ਜੀਵਨ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਘੰਟਿਆਂ ਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਸਮਰੱਥਾ ਦਿੱਤੀ ਹੈ ਲੱਖਾਂ ਹਜਾਰਾਂ ਮੀਲਾਂ ਦੀਆਂ ਦੂਰੀਆਂ ਨੂੰ ਘਟਾ ਦਿੱਤਾ ਹੈ ਇਨਾਂ ਕ੍ਰਾਤੀਕਾਰੀ ਕਾਢਾਂ ਚੋ ਇਕ ਕਾਢ ਹੈ ਮੋਬਾਇਲ ਫੋਨ ਜਿਸ ਨੇ ਪੂਰੀ ਦੁਨੀਆਂ ਇਕ ਪਿੰਡ ਗਲੋਬਲ ਵਿਲੇਜ਼ ਬਣਾ ਦਿਤਾ ਹੈ ਤੇ ਮਨੁੱਖੀ ਦੂਰੀਆਂ ਖਤਮ ਕਰ ਕੇ ਰੱਖ ਦਿਤੀਆਂ ਹਨ।ਇਸ ਫੋਨ ਕਹੇ ਜਾਣ ਵਾਲੇ ਛੋਟੇ ਜਿਹੇ ਯੰਤਰ ਵਿੱਚ ਜਾਦੂਈ ਸਹੂਲਤਾਂ ਹਨ ਤੇ ਇਹ ਅੱਜਕੱਲ ਹਰ ਇਨਸਾਨ ਦੀ ਜਰੂਰਤ ਬਣ ਚੁੱਕਿਆ ਹੈ।ਪਰ ਜਿੱਥੇ ਇਸ ਦੇ ਬਹੁਤ ਸਾਰੇ ਫਾਈਦੇ ਹਨ ਉਥੇ ਇਸ ਦੇ ਨੁਕਸਾਨ ਵੀ ਹਨ, ਕਿਉਂਕਿ ਇੰਟਰਨੈਟ ਜਰੀਏ ਵਰਤੀਆਂ ਜਾਣ ਵਾਲੀਆਂ ਸ਼ੋਸ਼ਲ ਨੈਟਵਰਕਿੰਗ ਸਾਈਟਸ ਨੇ ਸਾਡੇ ਆਪਸੀ ਨਿੱਘ ਭਰੇ ਰਿਸ਼ਤਿਆਂ ਨੂੰ ਇਕ ਸਕਰੀਨ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ।ਜਿਸ ਦੇ ਸਿੱਟੇ ਵਜੋਂ ਅੱਜ ਸਾਡੇ ਬੱਚੇ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ ਤੇ ਹਮੇਸ਼ਾਂ ਫੋਨ ਨਾਲ ਹੀ ਚਿੰਬੜੇ ਰਹਿਦੇ ਹਨ।ਪਰਿਵਾਰ ਦੇ ਕਿਸੇ ਮੈਂਬਰ ਨਾਲ ਖੁੱਲ ਕੇ ਗੱਲ ਕਰਨੀ ਮੁਨਾਸਿਬ ਨਹੀ ਸਮਝਦੇ ਸਗੋਂ ਇੱਕਲੇ ਰਹਿਣਾ ਗਹੁੰਦੇ ਹਨ।ਇਨਾਂ ਸਾਈਟਸ ਸਦਕਾ ਹੀ ਸਾਡੇ ਬੱਚੇ ਪੱਛਮੀ ਸੱਭਿਅਤਾ ਦੇ ਹੇਠ ਕੱਚੀ ਉਮਰ ਚ ਦੋਸਤੀ ਕਰਨ ਦੇ ਰੁਝਾਨ ਵੱਲ ਤੇਜੀ ਨਾਲ ਵਧ ਰਹੇ ਹਨ।ਬਹੁਤ ਸਾਰੇ ਬੱਚੇ ਗਲਤ ਧਾਰਨਾਵਾਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ।ਕਈ ਵਾਰ ਗੁੜੇ ਰਿਸ਼ਤਿਆਂ ‘ਚ ਵੀ ਤਰੇੜਾਂ ਆ ਜਾਦੀਆਂ ਹਨ ਪਤੀ-ਪਤਨੀ ਵਿੱਚ ਝਗੜੇ ਤੋ ਲੈ ਕੇ ਤਲਾਕ ਆਦਿ ਤੱਕ ਵੀ ਨੋਬਤ ਆ ਜਾਂਦੀ ਹੈ।ਸੋ ਅੱਜ ਇਸ ਭਿਆਨਕ ਤ੍ਰਾਸਦੀ ਤੋ ਬੱਚਿਆਂ ਨੂੰ ਬਚਾਉਣ ਲਈ ਮਾਪਿਆਂ ਨੂੰ ਅਹਿਮ ਯਤਨ ਕਰਨ ਦੀ ਲੋੜ ਹੈ।
ਇਸ ਵਿਸ਼ੇ ਸਬੰਧੀ ਵੱਖ ਵੱਖ ਸਮਾਜਸੇਵੀ ਸਖਸ਼ੀਅਤਾਂ ਪ੍ਰਿਸੀਪਲ ਰਜਿੰਦਰ ਕੁਮਾਰ ਸ਼ਰਮਾ ਵਲਟੋਹਾ, ਜਸਵਿੰਦਰ ਸਿੰਘ ਜੱਸ ਅਮਰਕੋਟ, ਮਿਲਖਾ ਸਿੰਘ ਅਲਗੋ, ਡਾ. ਮਲਕੀਅਤ ਸਿੰਘ ਅਮਰਕੋਟ, ਬਾਉ ਰਾਮ ਅਲਗੋਕੋਠੀ, ਡਾ. ਗੁਰਬੀਰ ਸਿੰਘ ਅਮਰਕੋਟ ਦਾ ਕਹਿਣਾ ਹੈ ਕਿ ਬੱਿਚਆਂ ਨੂੰ ਮੋਬਾਈਲ ਦੇਣਾ ਜਾਂ ਇੰਟਰਨੈਟ ਦੀ ਵਰਤੋਂ ਕਰਨਾ ਫਾਈਦੇ ਦੇ ਨਾਲ ਨਾਲ ਨੁਕਸਾਨਦਾਇਕ ਵੀ ਹੋ ਸਕਦਾ ਹੈ।ਮਾਪਿਆਂ ਦਾ ਪਹਿਲਾ ਫਰਜ ਇਹ ਬਣਦਾ ਹੈ ਕਿ ਉਹ ਜਿੰਨਾਂ ਜਿਆਦਾ ਹੋ ਸਕੇ ਬੱਚਿਆਂ ਨਾਲ ਆਪਣਾ ਸਮਾਂ ਬਿਤਾਉਣ।ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜਨ ਲਈ ਉਤਸ਼ਾਹਿਤ ਕਰਨ।ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣ।ਉਹਨਾਂ ਨੂੰ ਆਪਣੇ ਸ਼ਹੀਦਾਂ ,ਤੇ ਗੁਰੂ ਸਹਿਬਾਨਾਂ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਦੱਸਣ।ਬੱਚਿਆਂ ਨੂੰ ਵੱਡਿਆਂ ਦਾ ਆਦਰ ਸਨਮਾਨ ਕਰਨ ਦੀਆਂ ਨਸੀਹਤਾਂ ਦਿੰਦ ਰਹਿਣ ਤੇ ਬੱਚਿਆਂ ਨੂੰ ਘਰ ਦੇ ਬਜੁਰਗਾਂ ਨਾਲ ਵੀ ਸਮਾਂ ਬਤਾਉਣ ਲਈ ਕਹਿਦੇਂ ਰਹਿਣ ਤਾਂ ਜੋ ਬੱਚੇ ਉਹਨਾਂ ਤੋ ਕੁੰਝ ਸਿੱਖ ਸਕਣ ਤੇ ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਦੇ ਵਿਚਾਰ ਲੈ ਸਕਣ ।ਬਚਿਆਂ ਨੂੰ ਸੀਮਤ ਅਜਾਦੀ ਦੇ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਲਈ ਪੇ੍ਰਰਿਤ ਕਰਨਾਂ ਅਤੇ ਇਕਲੇ ਰਣਿ ਦੈਣ ਤੋਂ ਗੁਰੇਜ ਕਰਨਾਂ ਚਾਹੀਦਾ ਹੈ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply