ਚੌਕ ਮਹਿਤਾ, 25 ਨਵੰਬਰ (ਜੋਗਿੰਦਰ ਸਿੰਘ ਮਾਣਾ) – ਨੋਟਬੰਦੀ ਮਾਮਲੇ ਤੇ ਕੇਂਦਰ ਸਰਕਾਰ ਵਲੋਂ ਸਾਰੇ ਦੇਸ਼ ਦੇ ਕਿਸਾਨਾਂ ਨੁੰ 21 ਹਜ਼ਾਰ ਕਰੋੜ ਰੁਪੈ ਦੀ ਰਾਹਤ ਦੇਣ ਦਾ ਐਲਾਨ ਤਾ ਬੇਸ਼ਕ ਕਰ ਦਿਤਾ ਗਿਆ ਹੈ ਜੋ ਕਿ ਅਸਪੱਸ਼ਟ ਸੂਚਨਾ ਅਨੁਸਾਰ 31 ਦਸੰਬਰ ਤੱਕ ਨਾਬਾਰਡ ਰਾਹੀਂ ਕਿਸਾਨਾਂ ਤੱਕ ਪੁੱਜਦੀ ਕੀਤੀ ਜਾਵੇਗੀ ।ਪਰ ਇਸ ਸਮੇਂ ਜਦਕਿ ਕਣਕ ਦੀ ਢੁਕਵੀਂ ਬਿਜਾਈ ਦਾ ਸਮਾਂ ਤੇਜ਼ੀ ਨਾਲ ਪਛੇਤ ਵੱਲ ਵੱਧ ਰਿਹਾ ਹੈ ਅਤੇ ਸਰਕਾਰ ਵਲੋਂ ਸਹਿਕਾਰੀ ਬੈਂਕਾਂ ਨੂੰ ਇਸ ਬਾਰੇ ਅਜੇ ਤੱਕ ਕੋਈ ਦਿਸ਼ਾ-ਨਿਰਦੇਸ਼ ਨਹੀਂ ਜਾਰੀ ਕੀਤੇ ਗਏ।ਇਸ ਕਾਰਣ ਜਿਥੇ ਕਣਕ ਦੀ ਢੁਕਵੀਂ ਬਿਜਾਈ ਤੇ ਮਾੜਾ ਅਸਰ ਪਵੇਗਾ ਉਥੇ ਕਿਸਾਨਾ ਦੇ ਨਾਲ ਨਾਲ ਖੇਤ ਮਜ਼ਦੂਰਾਂ ਅਤੇ ਖੇਤੀ ਬਾੜੀ ਕਿੱਤੇ ਨਾਲ ਸਬੰਧਤ ਲੋਕਾ ਦੇ ਅੱਛੇ ਦਿਨ ਆਉਣ ਦੀ ਕੋਈ ਬਹੁਤੀ ਸੰਭਾਵਨਾਂ ਨਹੀ ਦਿਸਦੀ।ਸਹਿਕਾਰੀ ਬੈਕਾਂ ਅਤੇ ਸਹਿਕਾਰੀ ਸਭਾਵਾ ਦੇ ਕਰਮਚਾਰੀਆ ਨੂੰ ਵੀ ਅਜੇ ਤੱਕ ਕੋਈ ਸਪੱਸ਼ਟ ਦਿਸਾਂ ਨਿਰਦੇਸ਼ ਨਾ ਮਿਲਿਆ ਹੋਣ ਕਰਕੇ ਉਹ ਵੀ ਪੂਰੀ ਤਰਾਂ ਭੰਬਲ ਭੂਸੇ ਵਾਲੀ ਸਥਿਤੀ ਵਿੱਚ ਖੜੇ ਹਨ।ਕਿਸਾਨਾ ਨੂੰ ਆਪਣੇ ਜਮਾਂ ਖਾਤਿਆ ਵਿੱਚੋਂ ਜਾਂ ਕਿਸਾਨ ਕਰੈਡਿਟ ਕਾਰਡਾ (ਕੇ.ਸੀ.ਸੀ) ਰਾਹੀਂ 24 ਹਜ਼ਾਰ ਰੁਪਏ ਇੱਕ ਹਫਤੇ ਵਿੱਚ ਕਢਵਾਉਣ ਦੀ ਸਹੂਲਤ ਹੈ, ਪਰ ਬੈਂਕਾਂ ਵਿੱਚ ਲੋੜੀਂਦਾ ਕੈਸ਼ ਨਾ ਆਉਣ ਕਰਕੇ ਇਹ ਸਹੂਲਤ ਫਿਲਹਾਲ ਠੁਸ ਹੋਈ ਪਈ ਹੈ।ਕਿਧਰ ਨੂੰ ਜਾਣ ਇਹ ਥੁੜਾਂ ਮਾਰੇ ਲੋਕ ਕਿਵੇ ਬੀਜ਼ਣ ਆਪਣੀਆ ਕਣਕਾਂ, ਕਿਥੋ ਪੂਰੇ ਕਰਨ ਆਪਣੇ ਘਰਾਂ ਦੇ ਖਰਚੇ, ਇਹਨਾਂ ਸਵਾਲਾ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀ ਹੈ, ਬਸ ਹਾਲਾਤਾਂ ਦੇ ਮਾਰੇ ਲੋਕਾਂ ਦੀਆ ਲੰੰਮੀਆਂ ਲਾਇਨਾਂ ਸਵੇਰੇ 5 ਵਜੇਂ ਤੋ ਹੀ ਬੈਕਾਂ ਸਹਾਮਣੇ ਲੱਗਣੀਆ ਸ਼ੁਰੂ ਹੋ ਜਾਂਦੀਆ ਹਨ ਜਿਹੜੇ ਲੋਕਾਂ ਨੂੰ ਸ਼ਾਮ ਤੱਕ 2 ਹਜ਼ਾਰ ਰੁਪਏ 5 ਸੌ ਰੁਪਏ ਜਾਂ ਕਈ ਵਾਰੀ ਸਿਰਫ 2 ਸੌ ਰੁਪਏ ਹੀ ਮਿਲਦੇ ਹਨ ਉਹ ਵੀ ਇਹ ਸੋਚ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਕੇ ਚਲੋ 2 ਚਾਰ ਦਿਨਾਂ ਦਾ ਲੂਣ ਤੇਲ ਹੀ ਚੱਲੇਗਾ ਇਹਨਾਂ ਰੁਪਈਆਂ ਦੇ ਨਾਲ। ਕਿਧਰ ਨੂੰ ਜਾ ਰਿਹਾ ਹੈ ਮੇਰਾ ਭਾਰਤ ਮਹਾਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media