
ਮਜੀਠਾ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ;ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨਾਲ ਹੀ ਝੂਠ ਤੇ ਧੋਖੇ ਦੀ ਰਾਜਨੀਤੀ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਬਦਰੰਗ ਲਿਫਾਫੇ ਵਾਂਗ ਵਾਪਸ ਭੇਜਣਗੇ ਹੀ ਸਗੋਂ ਪੰਜਾਬ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦਾ ਵਜ਼ੂਦ ਦਿੱਲੀ ਵਿੱਚ ਵੀ ਨਹੀਂ ਰਹੇਗਾ।
ਮਜੀਠੀਆ ਅੱਜ ਰਾਜ ਸਰਕਾਰ ਵੱਲੋਂ ਨਾਗਰਿਕਾਂ ਨੂੰ ਵਧੇਰੇ ਸਿਹਤ ਸਹੂਲਤਾਂ ਦੇਣ ਦੀ ਇੱਕ ਅਹਿਮ ਯੋਜਨਾ ਤਹਿਤ ਕਸਬਾ ਮਜੀਠਾ ਅਤੇ ਪਿੰਡ ਵਡਾਲਾ, ਥਰੀਏਵਾਲ, ਕੱਥੂਨੰਗਲ ਅਤੇ ਚਵਿੰਡਾ ਦੇਵੀ ਦੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫ਼ਤ ਦਵਾਈਆਂ ਅਤੇ ਲੈਬਾਰਟਰੀ ਟੈੱਸਟ ਕੇਂਦਰਾਂ ਦਾ ਉਦਘਾਟਨ ਕਰਨ ਆਏ ਸਨ।ਪੱਤਰਕਾਰਾਂ ਨਾਲ ਗਲ ਕਰਦਿਆਂ ਉਹਨਾਂ ਦੋਸ਼ ਲਾਇਆ ਕਿ ਕੇਜਰੀਵਾਲ ਝੂਠ ਅਤੇ ਫ਼ਰੇਬ ਦੀ ਰਾਜਨੀਤੀ ਕਰ ਰਿਹਾ ਹੈ। ਉਹ ਦਿੱਲੀ ਦੇ ਲੋਕਾਂ ਅਤੇ ਉਹਨਾਂ ਨਾਲ ਕੀਤੇ ਵਾਅਦਿਆਂ ਤੋਂ ਭਗੌੜਾ ਹੋ ਚੁੱਕਿਆ ਹੈ।ਇੱਕ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਪਹਿਲਾਂ ਤਾਂ ਆਪ ਦੇ ਵਲੰਟੀਅਰਾਂ ਅਤੇ ਆਗੂਆਂ ਵੱਲੋਂ ਦਿੱਲੀ ਦੇ ਆਗੂਆਂ ‘ਤੇ ਲਗਾਏ ਜਾਂ ਦੇ ਪੈਸਿਆਂ ਸਬੰਧੀ ਦੋਸ਼ਾਂ ਨੂੰ ਰਾਜਨੀਤਿਕ ਚਾਲ ਦੱਸਦਿਆਂ ਕੇਜਰੀਵਾਲ ਵੱਲੋਂ ਨਕਾਰਿਆ ਜਾਂਦਾ ਰਿਹਾ ਪਰ ਹੁਣ ਆਪ ਦੀ ਟਿਕਟ ਮਿਲੇ ਉਮੀਦਵਾਰ ਵੱਲੋਂ ਆਪ ਦੇ ਆਗੂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ‘ਤੇ ਪੈਸੇ ਮੰਗਣ ਦੇ ਖ਼ੁਲਾਸੇ ‘ਤੇ ਵੀ ਇਹਨਾਂ ਵਿਰੁੱਧ ਕੋਈ ਕਾਰਵਾਈ ਨਾ ਕਰ ਕੇ ਕੇਜਰੀਵਾਲ ਨੇ ਦਸ ਦਿੱਤਾ ਕਿ ਕੇਜਰੀਵਾਲ ਸਮੇਤ ਇਹ ਸਭ ਲੋਕ ਇਕੇ ਥੈਲੇ ਦੇ ਚੱਟੇ ਵੱਟੇ ਹਨ, ਅਤੇ ਪੰਜਾਬ ਨੂੰ ਲੁੱਟਣ ਲਈ ਹੀ ਆਏ ਹਨ।ਨਵਜੋਤ ਸਿੱਧੂ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਕਿ ਸਿੱਧੂ ਹੋਰਾਂ ਦਾ ਸੌਦਾ ਸਿਰੇ ਚੜ੍ਹ ਗਿਆ ਤੇ ਗਲ ਮੁੱਕ ਗਈ ਹੈ।
ਇਸੇ ਦੌਰਾਨ ਭਾਰੀ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਰਾਜ ਦੇ ਲੋਕਾਂ ਲਈ ਮੁਫ਼ਤ ਦਵਾਈਆਂ ਅਤੇ ਫਰੀ ਲੈਬਾਰਟਰੀ ਟੈੱਸਟ ਕੇਂਦਰ ਖੋਲ੍ਹਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਹਨਾਂ ਦੱਸਿਆ ਕਿ ਹਰ ਪੰਚ ਕਿੱਲੋ ਮੀਟਰ ਦੇ ਘੇਰੇ ਅੰਦਰ 4.5 ਲੱਖ ਦੀ ਲਾਗਤ ਇੱਕ ਅਤੇ ਪੂਰੇ ਪੰਜਾਬ ਵਿੱਚ ਅਜਿਹੇ 2000 ਦੇ ਕਰੀਬ ਕੇਂਦਰ ਖੋਲੇ ਜਾਣਗੇ ਜਿਸ ‘ਤੇ ਕਰੀਬ 100 ਕਰੋੜ ਦੀ ਲਾਗਤ ਆਵੇਗੀ। ਉਹਨਾਂ ਦੱਸਿਆ ਕਿ ਰਾਜ ਦੇ ਇਹਨਾਂ ਕੇਂਦਰਾਂ ਵਿੱਚ 214 ਤਰਾਂ ਦੀਆਂ ਦਵਾਈਆਂ ਅਤੇ 50 ਤਰਾਂ ਦੇ ਟੈੱਸਟ ਫਰੀ ਕੀਤੇ ਜਾਣਗੇ ਅਤੇ ਨਤੀਜਾ ਐੱਸ ਐੱਮ ਐੱਸ ਰਾਹੀਂ ਭੇਜਿਆ ਜਾਵੇਗਾ। ਉਹਨਾਂ ਦਸਿਆ ਕਿ ਅਜਿਹੇ ਕੇਂਦਰ ਮਜੀਰੇ ਵਿੱਚ 17 ਅਤੇ ਜ਼ਿਲ੍ਹੇ ਵਿੱਚ 47 ਖੋਲੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤ ਦੇਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ 15 ਲਖ ਪਰਿਵਾਰਾਂ ਨੂੰ 50 ਹਜ਼ਾਰ ਰੁਪੈ ਦੀ ਸਾਲਾਨਾ ਬੀਮਾ ਸਹੂਲਤ ਪਹਿਲਾਂ ਹੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸਿਵਲ ਸਰਜਨ ਡਾ: ਪ੍ਰਦੀਪ ਚਾਵਲਾ, ਡਾ: ਸੁਦੇਸ਼ ਨਾਜ਼, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰਧਾਨ ਤਰੁਨ ਅਬਰੋਲ, ਸਲਵੰਤ ਸਿੰਘ ਸੇਠ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਰਾਕੇਸ਼ ਪ੍ਰਾਸ਼ਰ ਐਡਵੋਕੇਟ, ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ, ਲਛਮਨ ਸਿੰਘ ਗਿੱਲ, ਸਰਬਜੀਤ ਸੁਪਾਰੀਵਿੰਡ, ਅਮਨਦੀਪ ਗਿੱਲ,ਬੱਬੀ ਭਗਵਾਂ, ਡਾ: ਸਤਨਾਮ ਸਿੰਘ, ਡਾ: ਪ੍ਰਿਤਪਾਲ ਸਿੰਘ, ਰਣਜੀਤ ਕੁਮਾਰ, ਜੈਪਾਲ ਮਹਾਜਨ, ਕੰਵਲਜੀਤ , ਜਥੇ: ਹਰਪਾਲ ਸਿੰਘ, ਹਰ ਭੁਪਿੰਦਰ ਸਿੰਘ ਭਿੰਦ ਸ਼ਾਹ, ਸੁਖਚੈਨ ਸਿੰਘ ਭੋਮਾ, ਅਮਰਜੀਤ ਸਿੰਘ ਵੀਰਮ, ਬਾਬਾ ਗੁਰਦੀਪ ਸਿੰਘ, ਕੁੰਦਨ ਸਿੰਘ ਵਡਾਲਾ, ਸਵਿੰਦਰ ਸਿੰਘ ਬੁਢਾਥੇਹ ਆਦਿ ਮੌਜੂਦ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media