ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ) – ਇਕੱਠ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਦੋ ਬਾਨੀ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ।ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਐਡਵੋਕੇਟ ਜਸਵਿੰਦਰ ਸਿੰਘ ਦਾ ਸਨਮਾਨ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।ਉਪਰੰਤ ਠਾਠਾਂ ਮਾਰਦੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਇੰਨ੍ਹਾਂ ਨੇ 15 ਸਾਲ ਦੀ ਹਕੂਮਤ ਵਿੱਚ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।ਪੰਜਾਬ ਬੜੇ ਮੁਸ਼ਕਲ ਹਲਾਤਾਂ ਚੋ ਲੰਘ ਰਿਹਾ ਹੈ।ਉਨ੍ਹਾਂ ਮੁਤਾਬਕ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਅੱਜ ਕੱਖੋ ਹੌਲਾ ਹੋ ਗਿਆ ਹੈ।ਪੰਜਾਬ ਦਾ ਅਣਖੀ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ।ਪੰਜਾਬ ਦਾ ਹਰ ਵਰਗ ਆਰਥਕ ਪੱਖੋ ਲੀਹੋ ਲੱਥ ਗਿਆ ਹੈ।ਉਨਾਂ੍ਹ ਹਾਜ਼ਰ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਹੈ ਜਿਸ ਨੇ ਅਕਾਲੀਆਂ ਤੇ ਕਾਂਗਰਸੀਆਂ ਵਾਂਗ ਕੋਈ ਠੱਗੀ ਨਹੀ ਮਾਰੀ।ਆਪ ਗਰੀਬਾਂ ਤੇ ਛੋਟੇ ਲੋਕਾਂ ਦੀ ਪਾਰਟੀ ਹੈ ਜਿਸ ਨੇ ਚੋਣਾ ਚ ਪੈਸਾ, ਸੂਟ ਤੇ ਸ਼ਰਾਬ ਨਹੀ ਵੰਡਣੀ।ਪਰ ਪੰਜਾਬੀਆਂ ਦੀਆਂ ਵੋਟਾਂ ਨਾਲ ਸਰਕਾਰ ਸਥਾਪਤ ਕਰਕੇ ਬੇਹੱਦ ਮੁਸ਼ਕਲਾਂ ਵਿੱਚੋ ਲੰਘ ਰਹੇ ਲੋਕਾਂ ਨੂੰ ਆਰਥਕ ਪੱਖੋ ਮਜ਼ਬੂਤ ਕਰਾਂਗੇ।ਕੇਜਰੀਵਾਲ ਨੇ ਕਿਹਾ ਕਿ ਸਾਡੇ ਕੋਲ ਰੱਬ ਹੈ, ਪੈਸਾ ਨਹੀ।ਪੰਜਾਬ ਨੂੰ ਖੁਸ਼ਹਾਲ ਕਰਨ ਲਈ ਪੰਜਾਬੀਆਂ ਤੋ ਵੋਟਾਂ ਲਵਾਂਗੇ।
ਉਨ੍ਹਾਂ ਮੋਦੀ ਦੀ ਨੋਟਬੰਦੀ ਤੋ ਉਤਪਨ ਹੋਈ ਸਥਿਤੀ ਤੇ ਕੇਂਦਰ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਉਹ ਅੰਮ੍ਰਿਤਸਰ ਜਿਲ੍ਹੇ ਦੇ ਮੱਝੂਪੁਰ ਪਿੰਡ ਗਏ ਸਨ ਜਿੱਥੇ ਇਕ ਕਿਸਾਨ ਰਵਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ ਹੈ।ਉਨ੍ਹਾਂ ਮੋਦੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਮ੍ਰਿਤਕ ਕਿਸਾਨ ਨੇ ਧੀ ਦੇ ਵਿਆਹ ਲਈ 5 ਲੱਖ ਬੈਂਕ ਚ ਜਮ੍ਹਾਂ ਕਰਵਾਏ ਸਨ ਪਰ ਬੈਂਕ ਅਧਿਕਾਰੀਆਂ ਉਸ ਨੂੰ ਖੱਜਲ ਖੁਆਰ ਕੀਤਾ ਜਿਸ ਤੋਂ ਦੁੱਖੀ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਿੰਦਰ ਸਿੰਘ ਫੂਲਕਾ, ਮਾਝਾ ਜੋਨ ਦੇ ਮੀਡੀਆ ਇੰਚਾਰਜ਼ ਗੁਰਭੇਜ ਸਿੰਘ ਸੰਧੂ, ਆਪ ਪੰਜਾਬ ਦੇ ਸਹਿ ਇੰਚਾਰਜ ਵਿਧਾਇਕ ਜਰਨੈਲ ਸਿੰਘ, ਡਾ. ਇੰਦਰਬੀਰ ਸਿੰਘ ਨਿੱਝਰ, ਬਲਵਿੰਦਰਪਾਲ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਸੰਤੋਖ ਸਿੰਘ ਸੇਠੀ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਡਾ. ਕੁਲਦੀਪ ਸਿੰਘ ਤਰਨਤਾਰਨ ਤੇ ਹੋਰ ਆਗੂ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media