ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਪਿੰਡ ਮਾਜੂਪੁਰਾ ਵਿਖੇ ਮ੍ਰਿਤਕ ਕਿਸਾਨ ਰਵਿੰਦਰ ਸਿੰਘ ਪੰਨੂ ਦੇ ਘਰ ਜਾ ਕੇ ਪੀੜਤ ਪਰਿਵਾਰ ਨਾਲ ਦੁਖ ਸਾਂਝਾ ਕੀਤਾ।ਨੋਟਬੰਦੀ ਕਾਰਨ ਹੋਈ ਖੱਜਲ-ਖੁਆਰੀ ਕਾਰਨ ਰਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। 5 ਦਸੰਬਰ ਨੂੰ ਉਸਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਪ੍ਰੰਤੂ ਉਹ ਵਿਆਹ ਦੇ ਖਰਚਿਆਂ ਲਈ ਪੈਸੇ ਨਹੀਂ ਕਢਵਾ ਸਕਿਆ ਸੀ। ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੋਈ ਵਿਅਕਤੀ ਆਪਣੀਆਂ ਬੱਚਤਾਂ ਵਿੱਚੋਂ ਧੀ ਦੇ ਵਿਆਹ ਲਈ ਲੋੜੀਂਦੇ ਪੈਸੇ ਵੀ ਨਹੀਂ ਕਢਵਾ ਸਕਦਾ, ਜਦਕਿ ਬੈਂਕ ਵੱਲੋਂ ਸਿਰਫ 2 ਹਜਾਰ ਰੁਪਏ ਦਾ ਨੋਟ ਫੜਾ ਦਿੱਤਾ ਜਾਂਦਾ ਹੈ।ਇਹ ਸਾਰੇ ਦੇਸ਼ ਵਿੱਚ ਹੋ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਆਮ ਆਦਮੀ ਦੀ ਜਿੰਦਗੀ ਨੂੰ ਲੀਹੋਂ ਲਾਹੁਣ ਲਈ ਕਮਰ ਕਸੀ ਹੋਈ ਹੈ।ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ, ਵਪਾਰੀਆਂ ਤੇ ਛੋਟੇ ਦੁਕਾਨਦਾਰਾਂ ਨੂੰ ਨੋਟ ਬਦਲਵਾਉਣ ਲਈ ਲਗਾਤਾਰ ਲੰਮੀਆਂ ਕਤਾਰਾਂ ਵਿੱਚ ਖੜਨਾ ਪੈ ਰਿਹਾ ਹੈ, ਜਿਸ ਨਾਲ ਉਨਾਂ ਦਾ ਕਾਰੋਬਾਰ ਚੌਪਟ ਹੋ ਰਿਹਾ ਹੈ।ਉਨਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੂੰ ਬੈਂਕ ਦੇ ਬਾਹਰ ਲਾਇਨਾਂ ਵਿੱਚ ਖੜੇ ਕਿਸਾਨ, ਦੁਕਾਨਦਾਰ, ਮਜਦੂਰ ਅਤੇ ਹੋਰ ਆਮ ਲੋਕ ਭ੍ਰਿਸ਼ਟ ਨਜਰ ਆਉਂਦੇ ਹਨ।ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਨੋਟਬੰਦੀ ਦੇ ਫੈਸਲੇ ਉਤੇ ਮੁੜ ਗੌਰ ਕਰਨ, ਤਾਂ ਜੋ ਲੋਕਾਂ ਨੂੰ ਹੋ ਰਹੀ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media