Wednesday, February 11, 2026

ਰੇਲ ਸੁਵਿਧਾਵਾਂ ਲਈ ਲਾਇਆ ਅਣਮਿੱਥੇ ਸਮੇਂ ਦਾ ਧਰਨਾ ਤੀਸਰੇ ਦਿਨ ਵਿੱਚ ਦਾਖ਼ਲ

ppn2911201611

ਫਾਜ਼ਿਲਕਾ, 29 ਨਵੰਬਰ (ਵਿਨੀਤ ਅਰੋੜਾ) – ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਲੰਬੀ ਦੂਰੀ ਵਾਲੀਆਂ ਗੱਡੀਆਂ ਚਲਾਉਣ ਅਤੇ ਹੋਰ ਸੁਵਿਧਾਵਾਂ ਦੀਆਂ ਮੰਗਾਂ ਨੂੰ ਲੈਕੇ ਰੇਲਵੇ ਸਟੇਸ਼ਨ ਫਾਜ਼ਿਲਕਾ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਲਈ ਧਰਨਾ ਅੱਜ ਤੀਸਰੇ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਤੀਸਰੇ ਦਿਨ ਸੰਮਤੀ ਦੇ ਸਕੱਤਰ ਸ਼ਾਮ ਲਾਲ ਗੋਇਲ ਮੁਕਤਸਰ ਦੀ ਪ੍ਰਧਾਨਗੀ ਵਿਚ ਓਮ ਪ੍ਰਕਾਸ਼ ਵਲੇਚਾ, ਬਲਦੇਵ ਰਾਜ ਗਰੋਵਰ, ਭੰਵਰ ਲਾਲ, ਪ੍ਰਵੀਨ ਕੁਮਾਰ ਧਰਨੇ ਤੇ ਬੈਠੇ।
ਇਸ ਮੌਕੇ ਅਮ੍ਰਤ ਲਾਲ ਕਰੀਰ, ਕਾਮਰੇਡ ਸ਼ਕਤੀ, ਰਾਜਪਾਲ ਗੁੰਬਰ, ਇਕਬਾਲ ਸਿਘ, ਵਿਪੁਲ ਕੁਮਾਰ ਦੱਤਾ, ਤਿਲਕ ਰਾਜ ਮੈਣੀ, ਓਮ ਪ੍ਰਕਾਸ਼ ਫੁੱਟੇਲਾ, ਸੂਰਜ ਕੁਮਾਰ, ਸ਼ਾਹ ਜੀ, ਅਸ਼ਵਨੀ ਕੁਮਾਰ ਬੱਬਰ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਤ ਕਰੇਦ ਹੋਏ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਦੱਸਿਆ ਕਿ ਰੇਲਵੇ ਵਿਭਾਗ ਦੀ ਇਸ ਖੇਤਰ ਦੇ ਪ੍ਰਤੀ ਅਣਵੇਖੀ ਦੇ ਕਾਰਨ ਜਨਤਾ ਨੂੰ ਰੇਲਵੇ ਵਿਭਾਗ ਦੇ ਖਿਲਾਫ਼ ਸੰਘਰਸ਼ ਸ਼ੁਰੂ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਸੰਸਦ ਦੇ ਸੈਸ਼ਨ ਦੀ ਸਮਾਪਤੀ ਤੱਕ ਲਗਾਇਆ ਜਾਵੇਗਾ। ਧਰਨੇ ਦਾ ਮੰਤਵ ਇਸ ਇਲਾਕੇ ਦੀਆਂ ਬੁਨੀਆਦੀ ਸੁਵਿਧਾਵਾਂ ਤੋਂ ਸੰਸਦ ਨੂੰ ਜਾਣੂ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਬੀਤੇ ਲੰਬੇ ਸਮੇਂ ਤੋਂ ਦਿੱਲੀ ਵਾਲੀ ਰੇਲਗੱਡੀ ਛੱਡਕੇ ਕੋਈ ਵੀ ਲੰਬੀ ਦੂਰੀ ਦੀ ਰੇਲ ਗੱਡੀ ਨਹੀਂ ਚਲਾਈ ਗਈ ਜੋਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਸੀ।ਉਨ੍ਹਾਂ ਕਿਹਾ ਕਿ ਲੰਬੀ ਦੂਰੀ ਦੀਆਂ ਗੱਡੀਆਂ ਚਲਾਉਣ ਨਾਲ ਜਿੱਥੇ ਸ਼੍ਰੀ ਮੁਕਤਸਰ ਸਾਹਿਬ, ਬਰੀਵਾਲਾ, ਲੱਖੇਵਾਲੀ ਢਾਬ, ਕੋਟਕਪੂਰਾ, ਫਿਰੋਜ਼ਪੁਰ, ਫਰੀਦਕੋਟ, ਜਲਾਲਾਬਾਦ, ਲਾਧੂਕਾ, ਫਾਜ਼ਿਲਕਾ ਅਤੇ ਗੁਰੂਹਰਸਹਾਏ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੋਗਾ, ਉੱਥੇ ਰੇਲਵੇ ਵਿਭਾਗ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਡੀਐਮਯੂ ਗੱਡੀਆਂ ਦੇ ਡੱਬੇ ਵਧਾਉਣਾ ਅਤੇ ਉਨ੍ਹਾਂ ਵਿਚ ਪਖਾਨਿਆਂ ਦਾ ਪ੍ਰਬੰਧ ਕਰਨਾ, ਫਾਜ਼ਿਲਕਾ-ਅਬੋਹਰ ਦੇ ਵਿਚਕਾਰ ਹੋਰ ਗੱਡੀਆਂ ਚਲਾਉਣਾ, ਚੰਡੀਗੜ੍ਹ-ਫਿਰੋਜ਼ਪੁਰ ਗੱਡੀ ਨੂੰ ਫਾਜ਼ਿਲਕਾ-ਅਬੋਹਰ ਤੱਕ ਵਧਾਉਣਾ, ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਦੇ ਫਾਟਕਾਂ ਤੇ ਅੰਡਰਬ੍ਰਿਜ਼ ਬਣਵਾਉਣਾ, ਅਬੋਹਰ-ਫਾਜ਼ਿਲਕਾ, ਫਾਜ਼ਿਲਕਾ-ਫਿਰੋਜ਼ਪੁਰ ਦੇ ਵਿਚਕਾਰ 24 ਘੰਟੇ ਰੇਲ ਸਰਵਿਸ ਦਾ ਪ੍ਰਬੰਧ ਕਰਨਾ, ਬਹੁਤ ਪੁਰਾਣੇ ਅਤੇ ਨੀਂਵੇ ਬਣੇ ਸਾਰਿਆਂ ਪਲੇਟਫਾਰਮਾਂ ਨੂੰ ਉੱਚਾ ਕਰਨਾ, ਮੱਲਾਂਵਾਲੀ (ਫਿਰੋਜ਼ਪੁਰ) ਤੋਂ ਪੱਟੀ ਤਰਨਤਾਰਨ ਤੱਕ ਨਵੇਂ ਮੰਜ਼ੂਰ ਹੋਏ ਰੇਲ ਟ੍ਰੈਕ ਨੂੰ ਤਿਆਰ ਕਰਨਾ, ਕੋਟਕਪੂਰਾ ਤੋਂ ਮੋਗੇ ਤੱਕ ਨਵੀਂ ਰੇਲ ਲਾਇਨ ਵਿਛਾਉਣਾ ਜਿਸਦਾ ਸਰਵੇ ਹੋ ਚੁੱਕਿਆ ਹੈ ਸ਼ਾਮਲ ਹਨ। ਸੰਮਤੀ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਸੰਮਤੀ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ।

Check Also

ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …

Leave a Reply