
ਮਾਲੇਰਕੋਟਲਾ, 2 ਦਸੰਬਰ (ਹਰਮਿੰਦਰ ਸਿੰਘ ਭੱਟ) – ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਨੋਟਬੰਦੀ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਉਥੇ ਹੀ ਬੈਂਕ ਦੇ ਕੁੱਝ ਕਰਮਚਾਰੀ ਏ.ਟੀ.ਐਮ.ਮਸ਼ੀਨਾਂ ਵਿੱਚ ਕੈਸ਼ ਪਾਉਣ ਦੇ ਨਾਂ ਤੇ ਆਪ ਹੀ ਵੱਖ-ਵੱਖ ਏ.ਟੀ.ਐਮ ਕਾਰਡਾਂ ਦਾ ਇਸਤੇਮਾਲ ਕਰਕੇ ਰਕਮਾਂ ਕੱਢਵਾ ਰਹੇ ਹਨ। ਇਸਦਾ ਖੁਲਾਸਾ ਕੁੱਝ ਏ.ਟੀ.ਐਮ ਕਾਰਡ ਧਾਰਕਾਂ ਵੱਲੋਂ ਸਥਾਨਕ ਐਸ.ਡੀ.ਐਮ ਸ਼੍ਰੀ ਸ਼ੋਕਤ ਅਹਿਮਦ ਪਰੇ ਨੂੰ ਦਿੱਤੀ ਲਿਖਤੀ ਸ਼ਿਕਾਇਤ ‘ਚ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ, ਦਰਸ਼ਨ ਸਿੰਘ, ਨਵਪ੍ਰੀਤ ਸਿੰਘ, ਯਾਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਅੱਠ ਵਜੇ ਤੋਂ ਸਥਾਨਕ ਜਰਗ ਚੌਕ ਵਿਖੇ ਸਥਿਤ ਸਟੇਟ ਬੈਂਕ ਆਫ ਇੰਡੀਆਂ ਦੇ ਏ.ਟੀ.ਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਲਈ ਬਾਹਰ ਖੜ੍ਹੇ ਸਨ ਤੇ ਮਸ਼ੀਨ ਵਿੱਚ ਪੈਸੇ ਨਾ ਹੋਣ ਕਰਕੇ ਉਹ ਮਸ਼ੀਨ ਵਿੱਚ ਪੈਸੇ ਪੈਣ ਦਾ ਇੰਤਜਾਰ ਕਰ ਰਹੇ ਸਨ, ਕਰੀਬ 11 ਵਜੇ ਕੁੱਝ ਮੁਲਾਜ਼ਮ ਡਿਲਵਰੀ ਵੈਨ ਵਿੱਚ ਆਏ ਤੇ ਏ.ਟੀ.ਐਮ ਮਸ਼ੀਨ ਵਾਲੇ ਕੈਬਨ ਵਿੱਚ ਆ ਕੇ ਸ਼ਟਰ ਡਾਉੂਨ ਕਰ ਲਿਆ ਤੇ ਕੁੱਝ ਸਮਾਂ ਇੰਤਜਾਰ ਕਰਨ ਲਈ ਕਿਹਾ, ਕਰੀਬ ਪੋਣੇ ਘੰਟੇ ਬਾਅਦ ਮੁਲਾਜ਼ਮਾਂ ਦੇ ਬਾਹਰ ਆਉਣ ਤੇ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਕਿ ਏ.ਟੀ.ਐਮ ਮਸ਼ੀਨ ਵਿੱਚ ਕੈਸ਼ ਨਹੀਂ ਸੀ ਤੇ ਉਥੇ ਉਕਤ ਕਰਮਚਾਰੀਆਂ ਵੱਲੋਂ ਉਸੇ ਸਮੇਂ ਦੌਰਾਨ ਵੱਖ-ਵੱਖ ਏ.ਟੀ.ਐਮ ਕਾਰਡਾਂ ਰਾਹੀਂ ਉਨਤਾਲੀ ਹਜ਼ਾਰ ਪੰਜ ਸੋ ਰੁਪਏ ਦੀਆਂ ਪਰਚੀਆਂ ਉਥੇ ਪਈਆਂ ਮਿਲੀਆਂ, ਜਿਸ ਤੋਂ ਪਤਾ ਲੱਗਾ ਕਿ ਉਕਤ ਕਰਚਮਾਰੀ ਕਿਸੇ ਲਾਲਚ ਦੇ ਚੱਲਦਿਆਂ ਵੱਡੇ ਪੱਧਰ ‘ਤੇ ਘਪਲੇ ਨੂੰ ਅੰਜ਼ਾਮ ਦੇ ਰਹੇ ਹਨ ਤੇ ਆਮ ਲੋਕ ਘੰਟਿਆਂ ਬੰਦੀ ਲਾਈਨ ‘ਚ ਲੱਗ ਕੇ ਖਾਲੀ ਹੱਥ ਵਾਪਸ ਜਾਣਾ ਪੈ ਰਿਹਾ ਹੈ।ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਦੇਰ ਰਾਤ ਤੱਕ ਖੁੱਲੇ ਰਹਿਣ ਵਾਲੇ ਬੈਂਕਾਂ ਦੀਆਂ ਪਹਿਲੀਆਂ ਐਟਰੀਆਂ ਚੈਕ ਕੀਤੀਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।ਉਹਨਾਂ ਮੰਗ ਕੀਤੀ ਕਿ ਏ.ਟੀ.ਐਮ ਕੈਬਨ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰਕੇ ਉਕਤ ਮੁਲਾਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਜਦੋਂ ਇਸ ਸਬੰਧੀ ਬੈਂਕ ਮੈਨੇਜਰ ਸੰਜੀਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਦੋ ਦਿਨ ਤੋਂ ਉਕਤ ਏ.ਟੀ.ਐਮ ਵਿੱਚ ਕੈਸ਼ ਨਹੀਂ ਪਾਇਆ।ਐਸ.ਡੀ.ਐਮ ਸ਼੍ਰੀ ਸ਼ੋਕਤ ਅਹਿਮਦ ਪਰੇ ਨੇ ਕਿਹਾ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media