
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਅਤੇ ਵਿਸ਼ੇਸ਼ ਕਰ ਕੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਸੰਤ ਬਾਬਾ ਬਲਵੰਤ ਸਿੰਘ ਜੀ ਸਿਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਰਮਪਿਤ ਕਬੱਡੀ ਕੱਪ ਅਤੇ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਚੇਅਰਮੈਨ ਕੁਲਵੀਰ ਸਿੰਘ ਰਿੰਕਾ ਨੇ ਦੱਸਿਆ ਕਬੱਡੀ ਓਪਨ ਵਿਚ 44 ਦੇ ਕਰੀਬ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ੮ ਟੀਮਾਂ ਵਿਸ਼ੇਸ਼ ਕਰ ਕੇ ਗੁਆਂਢੀ ਸੂਬੇ ਹਰਿਆਣਾ ਤੋਂ ਸਨ ਇਨ੍ਹਾਂ ਮੁਕਾਬਲਿਆਂ ਵਿਚੋਂ ਛਤਰ ਹਰਿਆਣਾ ਦੀ ਟੀਮ ਵੱਲੋਂ ਸਖ਼ਤ ਮੁਕਾਬਲੇ ਦੌਰਾਨ ਪਿੰਡ ਕਲਸੀਆਂ ਦੇ ਟੀਮ ਦੇ ਖਿਡਾਰੀਆਂ ਨੂੰ ਹਰਾ ਕੇ ਕਬੱਡੀ ਕੱਪ ਹਾਸਲ ਕੀਤਾ। ਉਨ੍ਹਾਂ ਦੱਸਿਆ ਕੇ ਟੂਰਨਾਮੈਂਟ ਦੇ ਆਖ਼ਰੀ ਦਿਨ ਟਰੈਕਟਰ ਟੋਚਨ ਦੀਆਂ 25 ਟੀਮਾਂ ਦੇ ਸਖ਼ਤ ਮੁਕਾਬਲਿਆਂ ਵਿਚੋਂ ਜਨਕ ਧੂੜਕੋਟ ਨੇ ਪਹਿਲਾ ਅਤੇ ਦੂਸਰਾ ਗੁਰਦੀਪ ਹਰਿਆਊ ਨੇ ਇਨਾਮ ਹਾਸਲ ਕੀਤਾ। ਇਸ ਮੌਕੇ ਮੁਹੰਮਦ ਉਵੈਸ ਐਮ ਡੀ ਸਟਾਰ ਇੰਪੈਕਟ ਮਲੇਰਕੋਟਲਾ, ਐਸ. ਐਚ. ਓ ਕੁਲਵੰਤ ਕੌਰ, ਜਥੇਦਾਰ ਜੈਪਾਲ ਸਿੰਘ ਮੰਡੀਆਂ, ਚੇਅਰਮੈਨ ਜਗਤਾਰ ਸਿੰਘ ਜੱਗੀ ਝੁਨੇਰ, ਸਵਰਨ ਸਿੰਘ ਕੈਨੇਡਾ, ਸੁਰਜੀਤ ਸਿੰਘ ਕੈਨੇਡਾ, ਕਰਮਜੀਤ ਸਿੰਘ ਜਨਾਬ, ਪ੍ਰਿੰਸੀਪਲ ਬਾਬੂ ਸਿੰਘ, ਗੁਰਜੰਟ ਸਿੰਘ ਜੰਟੀ, ਪ੍ਰਭਨੀਤ ਸਿੰਘ ਕਹਿਲ, ਪਲਵਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ, ਸੋਨੀ ਸੈਕਟਰੀ, ਹਰਦੀਪ ਸਿਆਣ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।ਇਸ ਮੌਕੇ ਬੈੱਸਟ ਰੇਡਰ ਛੋਟਾ ਮਟਰੂ ਹਰਿਆਣਾ ਅਤੇ ਦੀਪ ਸਿਰਥਲ ਨੂੰ ਬੈੱਸਟ ਜਾਫੀ ਦਾ ਖ਼ਿਤਾਬ ਦਿੱਤਾ ਗਿਆ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media