Tuesday, March 17, 2026

100 ਪਰਿਵਾਰਾਂ ਨੇ ਅਕਾਲ਼ੀ ਦਲ ਛੱਡਿਆ -ਕਾਂਗਰਸ ‘ਚ ਹੋਏ ਸ਼ਾਮਿਲ

ppn0212201617
ਮਲੇਰਕੋਟਲਾ, 2 ਦਸੰਬਰ (ਹਰਮਿੰਦਰ ਸਿੰਘ ਭੱਟ) – ਬੀਤੀ ਰਾਤ ਪ੍ਰਦੇਸ਼ ਕਾਂਗਰਸ ਦੀ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾਂ ਦੀ ਚੌਣ ਮੁਹਿੰਮ ਦੇ ਆਗਾਜ਼ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲ਼ੀ ਦਲ ਦੇ ਯੂਥ ਆਗੂ ਅਤੇ ਪ੍ਰਸਿੱਧ ਸਮਾਜਸੇਵੀ ਮੁਹੰਮਦ ਸ਼ਬੀਰ ਨੰਦਨ ਕਰੀਬ 100 ਪਰਿਵਾਰਾਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ। ਸ਼ਹਿਰ ਦੀ ਅਤਿ ਸੰਘਣੀ ਵਸੋਂ ਵਾਲੇ ਮੁਹੱਲਾ ਭੁੰਮਸੀ ‘ਚ ਕਾਂਗਰਸ ਪਾਰਟੀ ਵੱਲੋਂ ਰੱਖੇ ਸਮਾਗਮ ‘ਚ ਮੈਡਮ ਰਜ਼ੀਆ ਸੁਲਤਾਨਾਂ ਨੇ ਸ਼ਬੀਰ ਨੰਦਨ ਤੇ ਉਸ ਦੇ ਸਾਥੀਆਂ ਨੂੰ ਪਾਰਟੀ ‘ਚ ‘ਜੀ ਆਇਆਂ’ ਆਖਦਿਆਂ ਕਿਹਾ ਕਿ ਸੂਬੇ ਦੇ ਨੋਜਵਾਨ ਅਕਾਲ਼ੀ-ਭਾਜਪਾ ਸਰਕਾਰ ਦੀਆਂ ਨੀਤੀਆਂ ‘ਤੋਂ ਦੁਖੀ ਨਜ਼ਰ ਆ ਰਹੇ ਹਨ ਜਿਸ ਸਦਕਾ ਸ਼ਹਿਰ ਤੇ ਪੈਂਡੂ ਖੇਤਰਾਂ ‘ਚੋਂ ਅਕਾਲੀ ਵਰਕਰ ਧੜਾ-ਧੜ ਕਾਂਗਰਸ ਪਾਰਟੀ ਦਾ ਪੱਲ੍ਹਾ ਫੜ ਰਹੇ ਹਨ। ਮੈਡਮ ਸੁਲਤਾਨਾਂ ਨੇ ਦਾਅਵਾ ਕੀਤਾ ਕਿ ਕੈਪਟਨ  ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਗਾਮੀਂ ਵਿਧਾਨ ਸਭਾ ਚੋਣਾਂ ਤੋਂ ਬਾਦ ਬਨਣ ਵਾਲੀ ਸਰਕਾਰ ਸੂਬੇ ਦੇ ਨੋਜਵਾਨਾਂ ਲਈ ਕਾਰਗਰ ਨੀਤੀਆਂ ਬਣਾਈਆਂ ਜਾਣਗੀਆਂ ਜਿਸ ਨਾਲ ਨੋਜਵਾਨ ਨਸ਼ਿਆਂ ਦੀ ਦਲ-ਦਲ ‘ਚ ਫਸਣ ਦੀ ਬਜਾਏ ਸਵੈ-ਨਿਰਭਰ ਹੋ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਵਿਚ ਮੋਹਰੀ ਰੋਲ ਅਦਾ ਕਰਨਗੇ।ਨੋਟਬੰਦੀ ‘ਤੇ ਬੋਲਦਿਆਂ ਮੈਡਮ ਰਜ਼ੀਆ ਨੇ ਕਿਹਾ ਕਿ ਦੇਸ਼ ਵਿਚ ਬੈਂਕਾਂ ਅੱਗੇ ਲੱਗੀਆਂ ਲਾਇਨਾਂ ਵਿਚ ਭਾਜਪਾ ਦਾ ਕੋਈ ਵਰਕਰ ਜਾਂ ਆਗੂ ਵਿਖਾਈ ਨਹੀਂ ਦਿੰਦਾ ਜਿਸ ‘ਤੋਂ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕਰਨ ਦੀ ਅਗਾਊਂ ਸੂਚਨਾ ਆਪਣੀ ਪਾਰਟੀ ਦੇ ਵਰਕਰਾਂ ਤੇ ਮੰਤਰੀਆਂ ਨੂੰ ਦੇ ਦਿੱਤੀ ਸੀ ਅਜਿਹੇ ਵਿਚ ਕਾਲੇ ਧਨ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਸ਼੍ਰੀ ਮੋਦੀ ਦੀਆਂ ਨੀਤੀਆਂ ਸਵਾਲਾਂ ਦੇ ਘੇਰੇ ਵਿਚ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਮੈਡਮ ਰਜ਼ੀਆ ਸੁਲਤਾਨਾਂ ਦੀ ਸਪੁੱਤਰੀ ਪ੍ਰਦੇਸ਼ ਕਾਂਗਰਸ ਦੀ ਸਕੱਤਰ ਨਿਸ਼ਾਤ ਅਖਤਰ ਨੇ ਕਿਹਾ ਕਿ ਪਿੱਛਲੇ ਇੱਕ ਦਹਾਕੇ ‘ਤੋਂ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਸਰਕਾਰ ਨਿਰੰਤਰਣ ‘ਚ ਨਹੀਂ ਜਿਸ ਸਦਕਾ ਸੂਬੇ ਦੇ ਲੋਕ ਡਰ ਤੇ ਭੈਅ ਦੇ ਮਾਹੌਲ ਜੀਣ ਲਈ ਮਜਬੂਰ ਹਨ ਤੇ ਨਾਭਾ ਜ਼ੇਲ੍ਹ ਕਾਂਡ ਇਸ ਜਿੰਦਾ ਮਿਸਾਲ ਹੈ। ਸਮਾਗਮ ਨੂੰ ਕੌਂਸਲਰ ਮੁਹੰਮਦ ਬਸ਼ੀਰ, ਗੁਲਾਮ ਹੁਸੈਨ, ਮੁਹੰਮਦ ਫਾਰੂਕ ਅਨਸਾਰੀ ਅਤੇ ਮੁਹੰਮਦ ਸ਼ਕੀਲ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply