ਨਵੀਂ ਦਿੱਲੀ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਦੇ ਗ੍ਰੇਡ ਵਿਚ ਕੀਤੇ ਗਏ ਵਾਧੇ ਕਰਕੇ ਸਟਾਫ਼ ਵੱਲੋਂ ਕਮੇਟੀ ਪ੍ਰਬੰਧਕਾਂ ਨੂੰ ਧੰਨਵਾਦ ਕਰਨ ਦੀ ਲੜੀ ਚਲ ਪਈ ਹੈ।ਮੁੱਖ ਦਫ਼ਤਰ ਦੇ ਸਟਾਫ਼ ਤੋਂ ਬਾਅਦ ਰਾਗੀ ਜਥਿਆਂ ਦੇ ਸਟਾਫ਼ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਾਥਿਆਂ ਦਾ ਫੁੱਲਾਂ ਦੇ ਗੁਲਦਸਤੇ ਤੇ ਸੇਹਰਿਆਂ ਨਾਲ ਸਵਾਗਤ ਕੀਤਾ ਗਿਆ। ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਅਤੇ ਧਰਮਿੰਦਰ ਸਿੰਘ ਦੀ ਅਗਵਾਹੀ ਹੇਠ ਆਏ ਸਟਾਫ਼ ਨੇ 17 ਸਾਲ ਬਾਅਦ ਸਟਾਫ਼ ਦੇ ਗ੍ਰੇਡ ਵਿਚ ਹੋਏ ਵਾਧੇ ਨੂੰ ਕਮੇਟੀ ਦਾ ਇਤਿਹਾਸਿਕ ਕਦਮ ਦੱਸਿਆ।
ਸੂਬੇਦਾਰ ਨੇ ਕਿਹਾ ਕਿ ਸਟਾਫ਼ ਦੇ ਦਰਦ ਤੇ ਵੱਧਦੀ ਮਹਿੰਗਾਈ ਨੂੰ ਧਿਆਨ ਵਿਚ ਰੱਖ ਅਤੇ ਕਮੇਟੀ ‘ਤੇ ਪੈਣ ਵਾਲੇ ਮਾਲੀ ਭਾਰ ਦੀ ਪਰਵਾਹ ਨਾ ਕਰਦੇ ਹੋਏ ਕਮੇਟੀ ਨੇ ਫੈਸਲਾ ਲੈਣ ਦੀ ਜੋ ਨੇਕਨੀਅਤੀ ਦਿਖਾਈ ਹੈ, ਉਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।ਰਾਗੀ ਜਥਿਆਂ ਦੀ ਅਗਵਾਹੀ ਸੀਨੀਅਰ ਰਾਗੀ ਭਾਈ ਮਨੋਹਰ ਸਿੰਘ ਨੇ ਕਰਦੇ ਹੋਏ ਕਿਹਾ ਕਿ ਕਮੇਟੀ ਨੇ ਗੁਰਮਤਿ, ਸਿੱਖ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਣਿਤ ਬਾਣੀਆਂ ‘ਤੇ ਪਹਿਰਾ ਦੇਣ ਤੋਂ ਬਾਅਦ ਸਟਾਫ਼ ਨੂੰ ਤਣਖਾਹ ਵਿਚ ਵਾਧੇ ਦਾ ਜੋ ਤੋਹਫ਼ਾ ਦਿੱਤਾ ਹੈ, ਉਸਦੀ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ। ਇਸ ਲਈ ਮੌਜੂਦਾ ਕਮੇਟੀ ਵਧਾਈ ਦੀ ਹੱਕਦਾਰ ਹੈ।
ਜੀ.ਕੇ ਨੇ ਸਟਾਫ਼ ਦੀ ਤਣਖਾਹਾਂ ਵਿਚ ਕੀਤੇ ਗਏ ਵਾਧੇ ਨੂੰ ਆਪਣੀ ਨੈਤਿਕ ਜਿੰਮੇਵਾਰੀ ਦੱਸਦੇ ਹੋਏ ਸਟਾਫ਼ ਨੂੰ ਆਪਣਾ ਪਰਿਵਾਰ ਅਤੇ ਖੁੱਦ ਨੂੰ ਪਰਿਵਾਰ ਦਾ ਮੁੱਖੀ ਵੀ ਦੱਸਿਆ। ਜੀ.ਕੇ ਨੇ ਕਿਹਾ ਕਿ ਸਾਡੇ ਸਟਾਫ਼ ਵਿਚ ਕੰਮ ਕਰਨ ਦੀ ਲਲਕ ਸ਼ੁਰੂ ਤੋਂ ਸੀ ਪਰ ਪੁਰਾਣੇ ਪ੍ਰਬੰਧਕਾਂ ਨੇ ਸਟਾਫ਼ ‘ਤੇ ਭਰੋਸਾ ਕਰਨਾ ਮੁਨਾਸਿਬ ਨਹੀਂ ਸਮਝਿਆ ਪਰ ਅਸੀਂ ਪ੍ਰਬੰਧ ਸੰਭਾਲਦੇ ਹੀ ਇਤਿਹਾਸ ਸੰਭਾਲਣ ਲਈ ਉਲੀਕੇ ਸਾਰੇ ਪ੍ਰੋਗਰਾਮਾਂ ਦੇ ਆਯੋਜਨ ਵਿਚ ਸਟਾਫ਼ ਨੂੰ ਉਸਦੇ ਰੁੱਤਬੇ ਦੇ ਹਿਸਾਬ ਨਾਲ ਯੋਗ ਜਿੰਮੇਵਾਰੀਆਂ ਦੇ ਕੇ ਕੌਮੀ ਕਾਰਜਾਂ ਨੂੰ ਸਿਰੇ ਚੜਾਉਣ ਦਾ ਨਿਵੇਕਲਾ ਕਾਰਜ ਕੀਤਾ। ਜਿਸ ਨਾਲ ਸਟਾਫ਼ ਦੀ ਕਾਰਜ ਕਰਨ ਦੀ ਖ਼ਮਤਾ ਅਤੇ ਉਤਸ਼ਾਹ ਦਾ ਸਾਨੂੰ ਗਿਆਨ ਹੋਇਆ।
ਜੀ.ਕੇ ਨੇ ਕਿਹਾ ਕਿ ਜਿਹੜਾ ਸਟਾਫ਼ ਕਮੇਟੀ ਦੀ ਇੱਕ ਅਵਾਜ਼ ਤੇ ਦਿਨ-ਰਾਤ ਪੰਥ ਦੀ ਸੇਵਾ ਲਈ ਇੱਕ ਟੰਗ ‘ਤੇ ਕਾਰਜ ਕਰਨ ਲਈ ਬਾਜਿੱਦ ਸੀ ਉਸਦੇ ਨਾਲ ਵਿੱਤਕਰਾ ਕਰਨਾ ਵੱਡਾ ਧੋਖਾ ਦੇਣ ਵਾਲੀ ਗੱਲ ਸੀ। ਇਸ ਲਈ ਕਮੇਟੀ ਨੇ ਆਪਣੇ ਪਰਿਵਾਰ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰਕੇ ਕਿਸੇ ‘ਤੇ ਅਹਿਸਾਨ ਨਹੀਂ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਰਵਿੰਦਰ ਸਿੰਘ ਖੁਰਾਣਾ, ਜਤਿੰਦਰ ਪਾਲ ਸਿੰਘ ਗੋਲਡੀ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ, ਹਰਦੇਵ ਸਿੰਘ ਧਨੋਆ, ਅਕਾਲੀ ਆਗੂ ਵਿਕਰਮ ਸਿੰਘ, ਜਸਵਿੰਦਰ ਸਿੰਘ ਜੌਲੀ ਤੇ ਹਰਜੀਤ ਸਿੰਘ ਬੇਦੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …