Monday, February 23, 2026

ਬਾਲਾ ਸਾਹਿਬ ਹਸਪਤਾਲ ਸਾਡੇ ਏਜੰਡੇ ਵਿਚ ਸਭ ਤੋਂ ਅੱਗੇ – ਜੀ.ਕੇ

ppn0312201606
ਨਵੀਂ ਦਿੱਲੀ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਬਾਲਾ ਸਾਹਿਬ ਹਸਪਤਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਦ ਚਾਲੂ ਕਰਨ ਲਈ ਬੀਤੇ ਦਿਨੀਂ ਅੰਤ੍ਰਿਮ ਬੋਰਡ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਹੁਣ ਕਮੇਟੀ ਦੀਆਂ ਸਰਗਰਮੀਆਂ ‘ਚ ਵਾਧਾ ਹੋ ਗਿਆ ਹੈ। ਸੱਚਖੰਡਵਾਸ਼ੀ ਪੰਥਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਸੁਪਨੇ ਦੇ ਤੌਰ ‘ਤੇ ਜਾਣੇ ਜਾਂਦੇ ਉਕਤ ਹਸਪਤਾਲ ਦੀ ਖੰਡਹਰ ਬਿਲਡਿੰਗ ‘ਚ ਕਾਰਸੇਵਾ ਦੀ ਜਿੰਮੇਵਾਰੀ ਬਾਬਾ ਬਚਨ ਸਿੰਘ ਜੀ ਪਾਸੋਂ ਨਿਭਾਈ ਜਾ ਰਹੀ ਹੈ।ਬੀਤੇ ਵਰ੍ਹੇ ਅਦਾਲਤੀ ਸਿੰਕਜੇ ਤੋਂ ਮੁਕਤ ਹੋਣ ਤੋਂ ਬਾਅਦ ਲਗਾਤਾਰ ਬਾਬਾ ਜੀ ਦੀ ਟੀਮ ਵੱਲੋਂ ਹਸਪਤਾਲ ਦੀ ਬਿਲਡਿੰਗ ਦੀ ਸਾਂਭ-ਸੰਭਾਲ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ। ਜਿਸਦੇ ਪਹਿਲੇ ਗੇੜ ਵਿਚ ਬੇਸਮੈਂਟ ਵਿਚ ਭਰੇ ਪਾਣੀ ਦੀ ਨਿਕਾਸੀ ਕਰਨ ਉਪਰੰਤ ਪੈਦਾ ਹੋਇਆ ਜੰਗਲੀ ਕੰਢਿਆਂ ਨੂੰ ਕੱਟ ਕੇ ਬਿਲਡਿੰਗ ਦੀ ਤਾਕਤ ਨੂੰ ਇੰਜੀਨੀਅਰਾਂ ਦੀ ਟੀਮ ਪਾਸੋਂ ਚੈਕ ਕਰਵਾਇਆ ਗਿਆ ਸੀ।ਸੇਵਾ ਦੇ ਦੂਜੇ ਗੇੜ ‘ਚ ਦੂਜੀ ਮੰਜਿਲ ‘ਤੇ ਪਾਏ ਗਏ ਨਵੇਂ ਲੈਂਟਰ ਦਾ ਜਾਇਜ਼ਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਲੈਂਦੇ ਹੋਏ ਬਾਬਾ ਜੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ‘ਤੇ ਸੰਤੋਸ਼ ਜਤਾਇਆ। ਜੀ.ਕੇ. ਨੇ ਕਿਹਾ ਕਿ ਹਸਪਤਾਲ ਦੇ ਪਹਿਲੇ ਗੇੜ ਦੀ ਸ਼ੁਰੂਆਤ ਲਈ ਇਮਾਰਤ ਦਾ ਢਾਂਚਾ ਲਗਭਗ ਹੁਣ ਤਿਆਰ ਹੋ ਗਿਆ ਹੈ ਤੇ ਹੁਣ ਕਮੇਟੀ ਵੱਲੋਂਂ ਅਗਲੇ ਗੇੜ ਤਹਿਤ ਮਾਹਿਰ ਕੰਪਨੀਆਂ ਦੀ ਸੇਵਾਵਾਂ ਲੈ ਕੇ ਬਿਜਲੀ, ਏ.ਸੀ., ਗੈਸਾਂ ਦੀਆਂ ਲਾਈਨਾਂ ਹਰ ਕਮਰੇ ਤਕ ਪਹੁੰਚਾਉਣ ਲਈ ਕਾਰਜ ਸ਼ੁਰੂ ਕੀਤਾ ਜਾਵੇਗਾ। ਸਮੁੱਚੀ ਪਾਇਪਾਂ ਨੂੰ ਇਸ ਤਰੀਕੇ ਨਾਲ ਵਿਛਾਇਆ ਜਾਵੇਗਾ ਤਾਂਕਿ ਕੀਟਾਣੂ ਰਹਿਤ ਵਾਤਾਵਰਣ ਦਾ ਮਾਹੌਲ ਸਿਰਜਿਆ ਜਾ ਸਕੇ। ਜੀ.ਕੇ ਨੇ ਛੇਤੀ ਹੀ ਹਸਪਤਾਲ ਸ਼ੁਰੂ ਹੋਣ ਦੀ ਆਸ਼ ਜਤਾਉਂਦੇ ਹੋਏ ਹਸਪਤਾਲ ਨੂੰ ਕਮੇਟੀ ਦੇ ਏਜੰਡੇ ਵਿਚ ਸਭ ਤੋਂ ਅੱਗੇ ਦੱਸਿਆ।ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply