ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) – ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਯੂਨੀਅਨ ਵੱਲੋਂ ਉਪ ਮੁੱਖ ਮੰਤਰੀ ਪੰਜਾਬ ਦੇ ਚੌਣਾਵੀ ਹਲਕੇ ਜਲਾਲਾਬਾਦ ਵਿਚ ਲਗਾਇਆ ਗਿਆ ਪੱਕਾ ਮੋਰਚਾ ਤੀਜੇ ਦਿਨ ਵਿਚ ਦਾਖਲ ਹੋ ਗਿਆ ਹੈ।ਪੱਕੇ ਮੋਰਚੇ ਤੇ ਬੈਠੇ ਮੁਲਾਜ਼ਮ ਪੂਰੀ ਹਿੰਮਤ ਅਤੇ ਹੋਸਲੇ ਦਾ ਸਬੂਤ ਦੇ ਰਹੇ ਹਨ ਕਿਉਂਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਟੈਂਟ ਨਾ ਲਗਾਉਣ ਦੇਣ ਕਾਰਨ ਯੂਨੀਅਨ ਦੇ ਨੁਮਾਇੰਦੇ ਖੁੱਲੇ ਆਸਮਾਨ ਹੇਠ ਆਪਣਾ ਐਕਸ਼ਨ ਕਰ ਰਹੇ ਹਨ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂਂ ਦੀ ਮੰਗ ਨੂੰ ਅਣਗੋਲਿਆ ਕਰ ਰਹੀ ਹੈ ਜਦਕਿ ਯੂਨੀਅਨ ਆਪਣੀ ਇੱਕੋ ਇੱਕ ਹੱਕੀ ਤੇ ਸੰਵਿਧਾਨਿਕ ਮੰਗ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਪੂਰੇ ਪੰਜਾਬ ਵਿਚ ਸੰਘਰਸ਼ ਕਰ ਰਹੀ ਹੈ।ਯੂਨੀਅਨ ਵੱਲੋਂ ਕੱਲ ਸ਼ਹਿਰ ਦੇ ਇੱਕ ਹਿੱਸੇ ਵਿੱਚ ਕੈਂਡਲ ਮਾਰਚ ਕਰਕੇ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕੀਤੀ ਅਤੇ ਆਪਣੀ ਹੱਕੀ ਮੰਗ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਕੀਤਾ। ਯੂਨੀਅਨ ਵੱਲੋਂ ਅੱਜ ਸ਼ਹਿਰ ਦੇ ਦੂਜੇ ਹਿੱਸੇ ਵਿਚ ਕੈਂਡਲ ਮਾਰਚ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਲਈ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਉਪ ਮੁੱਖ ਮੰਤਰੀ ਦੇ ਓ.ਐਸ.ਡੀ ਸਤਿੰਦਰ ਸਿੰਘ ਮੰਟਾ ਦੇ ਘਰ ਦੇ ਬਾਹਰ ੫ ਮਿੰਟ ਮੋਮਬੱਤੀਆਂ ਰੱਖਕੇ ਸ਼ਾਂਤਮਈ ਤਰੀਕੇ ਨਾਲ ਬੈਠੇ ਰਹੇ ਅਤੇ ਸਪੀਕਰ ਤੋਂ ਅਪੀਲ ਕੀਤੀ ਕਿ ਯੂਨੀਅਨ ਦੀ ਸਰਕਾਰ ਦੇ ਨਾਲ ਗੱਲਬਾਤ ਕਰਵਾਕੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਨੋਟੀਫਿਕੇਸ਼ਨ ਕੀਤਾ ਜਾਵੇ।ਯੂਨੀਅਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ/ਉਪ ਮੁੱਖ ਮੰਤਰੀ ਪੰਜਾਬ ਤਾਂ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਸੰਗਤ ਦਰਸ਼ਨ ਕਰਦੇ ਹਨ, ਪਰ ਉਨ੍ਹਾਂ ਦੇ ਹਲਕੇ ਵਿੱਚ ਆ ਕੇ ਬੈਠੇ ਮੁਲਾਜ਼ਮਾਂ ਨੂੰ ਉੱਪ ਮੁੱਖ ਮੰਤਰੀ ਪੰਜਾਬ ਮਿਲਣ ਤੋਂ ਭੱਜ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਯੂਨੀਅਨ ਕੱਲ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
ਇਸ ਮੌਕੇ ਅਮਨਦੀਪ ਸਿੰਘ ਸੂਬਾ ਵਿੱਤ ਸਕੱਤਰ, ਸੰਗਤ ਰਾਮ (ਕਪੂਰਥਲਾ), ਭਵਨਦੀਪ ਸਿੰਘ ਮਾਨ, ਜਗਤਾਰ ਸਿੰਘ ਰਾਜੋਆਣਾ (ਲੁਧਿਆਣਾ), ਅਮਿਤ ਕਟੋਚ (ਮੋਹਾਲੀ), ਜਗਰੂਪ ਸਿੰਘ (ਫਿਰੋਜਪੁਰ) ਸੁਨੀਲ ਭੰਡਾਰੀ (ਹੁਸ਼ਿਆਰਪੁਰ), ਸਰਬਜੀਤ ਸਿੰਘ ਚੇਅਰਮੈਨ, ਪੁਨੀਤ ਸਾਗਰ, ਅਰਵਿੰਦ ਕੁਮਾਰ (ਗੁਰਦਾਸਪੁਰ), ਰਾਜਵੀਰ ਸ਼ਰਮਾ (ਸੰਗਰੂਰ) ਧਰਮਿੰਦਰ ਗੁਪਤਾ, ਕੁਲਦੀਪ ਸਿੰਘ ਸੱਬਰਵਾਲ, ਨਿਸ਼ਾਤ ਅਗਰਵਾਲ (ਫਾਜ਼ਿਲਕਾ), ਰਾਧੇ ਸ਼ਾਮ, ਅਮਨਦੀਪ ਸੋਢੀ,ਵਿਨੈ ਮੱਕੜ, ਸੁਰਜੀਤ ਸਿੰਘ, ਜਤਿੰਦਰ ਮਿੱਠੂ, ਪਰਦੀਪ ਕਾਲੜਾ, ਅਜੇ ਬੱਬਰ, ਨਵੀਨ ਕਾਲੜਾ, ਵੀਰ ਚੰਦ, ਰਾਜੀਵ ਸ਼ਰਮਾ, ਅਸੋਕ ਕੁਮਾਰ, ਕਪਿਲ ਕਪੂਰ, ਸੁਰਜੀਤ ਕੌਰ, ਅੰਜੂ ਬਾਲਾ, ਮੰਜੂ ਬਜਾਜ, ਪ੍ਰਭਜੋਤ ਕੋਰ, ਬਲਕਾਰ ਸਿੰਘ, ਰਮੇਸ਼ ਲਾਲ, ਵਿਪਨ ਲੋਟਾ, ਸੁਨੀਲ ਕੰਬੋਜ਼, ਰਾਜਦੀਪ ਸੋਢੀ, ਜਗਸੀਰ ਸਿੰਘ, ਜ਼ੋਗਿੰਦਰ ਸਿੰਘ, ਜੀਵਨ ਸਿੰਘ ਨੇ ਪੱਕੇ ਮੋਰਚੇ ਨੂੰ ਸੰਬੋਧਨ ਕੀਤਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …