Tuesday, October 13, 2026

ਦੇਸ਼ ਦੀਆਂ ਵੱਖ-ਵੱਖ ਪ੍ਰਦੇਸ਼ਕ ਭਾਸ਼ਾਵਾਂ ‘ਚ ਸਭਿਆਚਾਰਕ ਪ੍ਰੋਗਰਾਮ ਦਾ ਅਯੋਜਨ

ppn0312201608
ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) -ਬੀਐਸਐਫ ਦੇ ੫੧ਵੇਂ ਸਥਾਪਨਾ ਦਿਵਸ ਮੌਕੇ ਚੱਲ ਰਹੇ ਸਮਾਗਮ ਦੇ ਤਹਿਤ ਬੀ.ਐਸ.ਐਫ ਦੇ ਡੀਆਈਜੀ ਹੈਡਕਵਾਟਰ ਵਿਚ ਸਭਿਆਚਾਰਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਤੇ ਆਧਾਰਤ ਸਭਿਆਚਾਰਕ ਪ੍ਰੋਗਰਾਮ ਕਰਕੇ ਭਾਸ਼ਾਵਾਂ ਅਨੇਕ ਦੇਸ਼ ਇੱਕ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡੀ.ਆਈ.ਜੀ ਇੱਪਨ ਪੀ.ਵੀ, ਉਨ੍ਹਾਂ ਦੇ ਨਾਲ ਕਮਾਂਡੈਂਟ ਐਮ.ਪੀ. ਸਿੰਘ, ਅਜੈ ਕੁਮਾਰ, ਪੰਕਜ ਕੁਮਾਰ ਅਤੇ ਹੋਰ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਨਾਲ ਸੈਨਾ ਦੇ ਅਧਿਕਾਰੀ ਫਾਜ਼ਿਲਕਾ ਦੇ ਐਸ.ਐਸ.ਪੀ ਨਰਿੰਦਰ ਭਾਰਗਵ ਅਤੇ ਇਲਾਕੇ ਦੇ ਹੋਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਸ਼੍ਰੀਮਤੀ ਏਲੀਜਾਵੇਥ ਇੱਪਨ ਦੀ ਅਗਵਾਈ ਵਿਚ ਬੀਐਸਐਫ ਦੀਆਂ ਅੋਰਤਾਂ ਨੇ ਸਮੂਹਿਕ ਰੂਪ ਨਾਲ ਬੀਐਸਐਫ ਦਾ ਗੀਤ ਪੇਸ਼ ਕਰਕੇ ਦੇਸ਼ ਭਗਤੀ ਦਾ ਜਜਬਾ ਵਿਖਾਇਆ। ਜਿਸ ਤੋਂ ਬਾਅਦ ਰਾਤਰੀ ਭੋਜ ਦਾ ਅਯੋਜਨ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply