
ਅੰਮ੍ਰਿਤਸਰ, 2 ਜੂਨ ( ਸੁਖਬੀਰ ਸਿੰਘ)- ਗੁਰਮਤਿ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਅਮਨ ਐਵਨਿਊ ਹਕੀਮਾਂ ਵਾਲਾ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਕੀਰਤਨ ਸਮਾਗਮ ਕਰਵਾਇਆ ਗਿਆ ਅਤੇ ਠੰਡੇ ਮਿੱਠ ਜਲ ਦੀ ਛਬੀਲ ਲਗਾਈ ਗਈ ।ਸਮਾਗਮ ਦੌਰਾਨ ਗੁਰੂ ਕਾ ਲੰਗਰ ਵਰਤਾਇਆ ਗਿਆ, ਜਿਸ ਦੌਰਾਨ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ, ਸੈਕਟਰੀ ਧਨਵੰਤ ਸਿੰਘ, ਜਤਿੰਦਰ ਸਿੰਘ ਚੱਠਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਸਤਿੰਦਰ ਕੌਰ, ਬੀਬੀ ਰਾਣੀ, ਹਰਭਜਨ ਸਿੰਘ, ਪ੍ਰੀਤਮ ਸਿੰਘ, ਬੀਬੀ ਮੰਜੂ, ਜਸਕਰਨ ਕੌਰ, ਤਵਲੀਨ ਸਿੰਘ, ਗੁਰਬਚਨ ਸਿੰਘ ਚਾਵਲਾ, ਰਵਿੰਦਰ ਕੌਰ ਅਤੇ ਹਰਭਜਨ ਕੌਰ ਆਦਿ ਨੇ ਸੇਵਾ ਵਿੱਚ ਹਿੱਸਾ ਪਾਇਆ।
Check Also
ਲੰਗਰ ਸ੍ਰੀ ਗੁਰੂ ਰਾਮਾਦਾਸ ਲਈ ਅੰਬਾਲਾ ਦੀ ਸੰਗਤ ਵਲੋਂ ਕਣਕ ਤੇ ਹੋਰ ਰਸਦਾਂ ਭੇਟ
ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ …
Punjab Post Daily Online Newspaper & Print Media