ਅੰਮ੍ਰਿਤਸਰ ੨ ਜੂਨ (ਮਨਪ੍ਰੀਤ ਸਿੰਘ ਮੱਲੀ) – ਨਾਰਕੋਟਿਕਸ ਸੈਲ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹੱਥ ਲੱਗੀ, ਜਦੋਂ ਐਸ.ਐਸ.ਪੀ. ਦਿਹਾਤੀ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤੇ ਇੰਚਾਰਜ ਨਾਰਕੋਟਿਕਸ ਸੈਲ ਦਿਹਾਤੀ ਸੰਜੀਵ ਸ਼ਰਮਾ ਦੀ ਅਗਵਾਈ ‘ਚ ਮਾਰੇ ਗਏ ਇਕ ਛਾਪੇ ਦੌਰਾਨ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਲਾਲਕਾ ਨਗਰ ਵਿੱਚ ਜੋ ਕਿ ਸਰਪੰਚ ਛਾਪਾ ਰਾਮ ਸਿੰਘ, ਹਰਿੰਦਰ ਸਿੰਘ ਭੁੱਲਰ ਦੀ ਜਮੀਨ ਹੈ, ਜੋ ਉਸ ਨੇ ਮੱਸਾ ਸਿੰਘ ਵਾਸੀ ਲਾਲਕਾ ਨਗਰ ਜਿਸ ਦੀ ਨੂੰਹ ਮੌਜੂਦਾ ਸਰਪੰਚ ਹੈ, ਨੂੰ ਖੇਤੀ ਕਰਨ ਲਈ ਦਿੱਤੀ ਹੋਈ ਹੈ, ਵਿਚ ਬੀਜੀ ਗਈ ਮੱਕੀ ਦੀ ਖੇਤੀ ਚੋਂ ਇਕ ਹਜਾਰ ਸੱਤ ਸੌ ਪੰਜਾਸੀ ਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ। ਇਸ ਮੌਕੇ ਬਿਜਲਈ ਅਤੇ ਪ੍ਰਿੰਟ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਹੋਇਆ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਅੰਮ੍ਰਿਤਸਰ ਤੋਂ ਤਰਸਿੱਕਾ ਨੂੰ ਗਸ਼ਤ ਲਈ ਜਾ ਰਹੇ ਅਧਾਰ ਤੇ ਉਪਰੋਕਤ ਜ਼ਮੀਨ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜੋ ਕਿ ਗੁਰਦੀਪ ਸਿੰਘ ਪੱਪੂ ਦੀ ਹੈ, ਜਿਸ ਦੀ ਛਾਣਬੀਣ ਜਾਰੀ ਹੈ ਤੇ ਸਚਾਈ ਸਾਹਮਣੇ ਆਉਣ ਤੇ ਜੋ ਵੀ ਦੋਸ਼ੀ ਪਾਇਆ ਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇੰਚਾਰਜ ਪੁਲਿਸ ਚੌਕੀ ਨਵਾਂ ਪਿੰਡ ਅਮਨਦੀਪ ਸਿੰਘ, ਐਸ. ਆਈ. ਗੁਰਮੇਲ ਸਿੰਘ ਨਾਰਕੋ ਸੈਲ, ਐਸ. ਸੀ. ਸੁਖਦੇਵ ਸਿੰਘ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …