
ਫਾਜ਼ਿਲਕਾ, 5 ਦਸੰਬਰ (ਵਿਨੀਤ ਅਰੋੜਾ) – ਸਥਾਨਕ ਥਾਣਾ ਸਿਟੀ ਦਫ਼ਤਰ ਦੇ ਸਾਹਮਣੇ ਸਥਿਤ ਪੁਰਾਣੀ ਕਚੈਹਰੀ ਵਿਚ ਇੱਕ ਵਸੀਕਾ ਨਵੀਸ ਦੇ ਪੁਰਾਣੇ ਦਫ਼ਤਰ ਵਿਚੋਂ ਚੋਰਾਂ ਵੱਲੋਂ ਪੁਰਾਣਾ ਰਿਕਾਰਡ ਗਾਇਬ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਰਾਜ ਕ੍ਰਿਸ਼ਨ ਅਰੋੜਾ ਵਾਸੀ ਜ਼ੋਰਾ ਸਿੰਘ ਮਾਨ ਨਗਰ ਨੇ ਦੱਸਿਆ ਕਿ ਉਹ ਸਾਲ 1984 ਤੋਂ ਵਸੀਕਾ ਨਵੀਸ ਦੇ ਰੂਪ ਵਿਚ ਥਾਣਾ ਸਿਟੀ ਪੁਲਸ ਦਫ਼ਤਰ ਦੇ ਸਾਹਮਣੇ ਸਥਿਤ ਅਹਾਤਾ ਤਹਿਸੀਲ ਫਾਜ਼ਿਲਕਾ ਵਿਚ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਪੁੱਤਰ ਅਮਿਤ ਅਰੋੜਾ ਬਤੋਰ ਵਕੀਲ ਉਨ੍ਹਾਂਦੇ ਨਾਲ ਇਸੇ ਦਫ਼ਤਰ ਵਿਚ ਵਕਾਲਤ ਦਾ ਕੰਮ ਕਰਦਾ ਸੀ।ਉਨ੍ਹਾਂ ਦੱਸਿਆ ਕਿ ਟਰੱਕ ਯੂਨੀਅਨ ਫਾਜ਼ਿਲਕਾ ਦੇ ਨੇੜੇ ਨਵੀਂ ਤਹਿਸੀਲ ਬਣਨ ਤੇ ਸਾਰੇ ਵਸੀਕਾ ਨਵੀਸ ਅਤੇ ਟਾਈਪਿਸਟ ਉਕਤ ਤਹਿਸੀਲ ਵਿਚ ਸ਼ਿਫਟ ਹੋ ਗਏ ਅਤੇ ਉਹ ਸਾਲ 2010 ਤੋਂ ਨਵੀਂ ਕਚੈਹਰੀ ਵਿਚ ਵਸੀਕਾ ਨਵੀਸ ਦੇ ਰੂਪ ਵਿਚ ਕੰਮ ਕਰ ਰਿਹਾ ਹੈ ਅਤੇ ਉਸਦਾ ਬੇਟਾ ਅਮਿਤ ਅਰੋੜਾ ਵੀ ਨਵੇਂ ਬਣੇ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਚ ਸ਼ਿਫ਼ਟ ਕਰ ਗਿਆ ਅਤੇ ਪੁਰਾਣੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਰਾਣੀ ਕਚੈਹਰੀ ਵਿਚ ਜੋ ਉਨ੍ਹਾਂ ਦਾ ਦਫ਼ਤਰ ਸੀ ਉਸ ਵਿਚ ਵਸੀਕਾ ਨਵੀਸੀ ਦੇ ਸਾਲ ੧੯੮੪ ਤੋਂ ਲੈ ਕੇ 2003 ਅਤੇ 2009-10 ਦੇ ਰਜਿਸਟਰ ਪਏ ਸਨ। ਅਰੋੜਾ ਨੇ ਦੱਸਿਆ ਕਿ 2 ਦਸੰਬਰ 2016 ਨੂੰ ਦੁਪਹਿਰ ਲਗਭਗ 1.00 ਵਜੇ ਉਹ ਆਪਣੇ ਪੁਰਾਣੇ ਦਫ਼ਤਰ ਵਿਚ ਵਸੀਕਾ ਨਵੀਸੀ ਦਾ ਰਿਕਾਰਡ ਲੈਣ ਲਈ ਗਿਆ ਸੀ। ਜਦੋਂ ਉਸਨੇ ਆਪਣੇ ਪੁਰਾਣੇ ਦਫ਼ਤਰ ਦਾ ਤਾਲਾ ਖੋਲਿਆ ਤਾਂ ਵੇਖਿਆ ਕਿ ਸਾਰਾ ਪੁਰਾਣਾ ਰਿਕਾਰਡ ਰਜਿਸਟਰ ਵਸੀਕਾ ਨਵੀਸੀ ਅਤੇ ਹੋਰ ਰਿਕਾਰਡ ਰਜਿਸਟਰੀਆਂ ਕਾਗਜ਼ਾਤ ਉੱਥੇ ਨਹੀਂ ਸਨ।ਉਨ੍ਹਾਂ ਦੱਸਿਆ ਕਿ ਚੋਰਾਂ ਨੇ ਇਹ ਚੋਰੀ ਦਫ਼ਤਰ ਦੀ ਪਿਛਲੀ ਕੰਧ ਨੂੰ ਸੰਨ ਲਗਾਕੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਸਨੂੰ ਉੱਥੇ ਰਿਕਾਰਡ ਨਹੀਂ ਮਿਲਿਆ ਤਾਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਰਿਕਾਰਡ ਦੀ ਲਾਸ਼ ਕੀਤੀ ਗਈ ਪਰ ਰਿਕਾਰਡ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਉਸਨੇ ਚੋਰੀ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media