
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲ਼ੈਫ. ਸ਼ਹੀਦ ਜਸਮੇਲ ਸਿੰਘ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸਿਰੀਏਵਾਲਾ ਦੀਆਂ 50 ਵਿਦਿਆਰਥਣਾਂ ਨੇ ਦੋ ਰੋਜ਼ਾ ਵਿਦਿਅਕ ਯਾਤਰਾ ਕੀਤੀ ਟੂਰ ਇੰਚਾਰਜ ਹੰਸ ਸਿੰੰਘ ਸੋਹੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਯਾਤਰਾ ਦੌਰਾਨ ਗੁਰਦੁਆਰਾ ਮਿਹਤੇਆਣਾ, ਰਾੜ੍ਹਾ ਸਾਹਿਬ ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ।ਚੱਪੜ-ਚਿੜੀ੍ਹ ਵਿਖੇ ਫਤਿਹੇ ਮੀਨਾਰ, ਬਾਬਾ ਬੰਦਾ ਸਿੰਘ ਬਹਾਦਰ, ਸਰਹਿੰਦ ਦੀ ਜੰਗ ਬਾਰੇ ਹੋਰ ਸਿੰਘ ਸਰਦਾਰਾਂ ਬਾਰੇ ਜਾਣਕਾਰੀ ਹਾਸਲ ਕੀਤੀ।ਰਾਤ ਦੀ ਠਹਿਰ ਗੁਰਦੁਆਰਾ ਬਾਬੇ ਕੇ ਸੈਕਟਰ 53 ਵਿਖੇ ਕੀਤੀ।ਵਿਦਿਆਰਥਣਾਂ ਨੇ ਆਪ ਹੱਥੀ ਲੰਗਰ ਤਿਆਰ ਕੀਤਾ ਅਤੇ ਛੱਕਿਆ।ਦੂਸਰੇ ਦਿਨ ਪੰਜਾਬ ਯੂਨੀਵਰਸਿਟੀ, ਪੀ.ਜੀ.ਆਈ ਅਤੇ ਸੈਕਟਰੀਏਟ ਹੁੰਦੇ ਹੋਏ ਰਾਕ ਗਾਰਡਨ ਪੁੱਜੇ, ਜਿਥੇ ਵਿਦਿਆਰਥਣਾਂ ਨੇ ਸਵ. ਨੇਕ ਚੰਦ ਜੀ ਦੀ ਕਲਾ ਦਾ ਆਨੰਦ ਮਾਨਿਆ ਅਤੇ ਪੀਘਾਂ ਝੂਟੀਆਂ ਸੁਖਨਾ ਝੀਲ ਤੋਂ ਬਾਅਦ ਛੱਤ ਬੀੜ ਵਿਖੇ ਦੁਰਲੱਭ ਜਾਨਵਰ ਨੂੰ ਵੇਖਿਆ।ਇਸ ਸਮੇਂ ਮੈਡਮ ਸਿਮਰਨਜੀਤ ਕੌਰ, ਰਾਜਦੀਪ ਕੌਰ, ਕਿਕਰ ਸਿੰਘ ਅਤੇ ਸੁਰਿੰਦਰ ਸਿੰਘ ਵਿਦਿਆਰਥਣਾਂ ਦੇ ਨਾਲ ਰਹੇ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media