ਸੰਦੌੜ, 6 ਦਸੰਬਰ (ਹਰਮਿੰਦਰ ਸਿੰਘ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਕੰਗਣਵਾਲ ਨੇ 62ਵੀਂ ਕੌਮੀ ਸਕੂਲ ਖੇਡਾਂ ਵਿਚ ਰੋਪੜ ਵਿਖੇ ਕਬੱਡੀ ਅੰਡਰ-19 ਵਿਚ ਕਮਾਲ ਦੀ ਕਾਰਗੁਜ਼ਾਰੀ ਕਰਦਿਆਂ ਜੌਨ ਭੋਗੀਵਾਲ ਵੱਲੋਂ ਪਹਿਲਾ ਜਿਲ੍ਹਾ ਖੇਡਿਆ ਫਿਰ ਸਟੇਟ ਖੇਡਦਿਆਂ ਆਪਣੀ ਥਾਂ ਨੈਸ਼ਨਲ ਵਿਚ ਬਣਾਈ। ਨੈਸ਼ਨਲ ਵਿਚ ਖੇਡਦਿਆਂ ਪੰਜਾਬ ਦੀ ਟੀਮ ਵਿਚ ਬਤੌਰ ਜਾਫੀ ਖੇਡਦਿਆਂ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸਨ ਕੀਤਾ। ਪੰਜਾਬ ਅਤੇ ਹਰਿਆਣਾ ਦੀ ਟੀਮ ਵਿਚ ਫਾਈਨਲ ਮੈਚ ਜਿਸ ਮੈਚ ਵਿਚ ਪੰਜਾਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਕੰਗਣਵਾਲ ਹੋਣਹਾਰ ਅਤੇ ਮਿਹਨਤੀ ਖਿਡਾਰੀ ਹੈ।ਇਸ ਵਿਦਿਆਰਥੀ ਉੱਪਰ ਸਕੂਲ ਅਤੇ ਪਿੰਡ ਕੰਗਣਵਾਲ ਨੂੰ ਬਹੁਤ ਵੱਡੀਆ ਆਸਾ ਹਨ।ਕਬੱਡੀ ਪੰਜਾਬ ਦੀ ਮਾਂ ਖੇਡ ਹੈ, ਇਹ ਬੱਚਾ ਇਸ ਖੇਡ ਨੂੰ ਆਪਣੀ ਮਾਂ ਵਾਂਗ ਹੀ ਪਿਆਰ ਕਰਦਾ ਹੋਇਆ ਅੱਗੇ ਪੁਲਾਗਾਂ ਪੁੱਟ ਰਿਹਾ ਹੈ। ਸਕੂਲ ਪੁੰਹਚਣ ਤੇ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ ਨੇ ਬੱਚੇ ਦਾ ਮੈਡਲ ਅਤੇ ਟਰਾਫੀ ਦੇ ਨਾਲ ਸਨਮਾਨ ।ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਗੁਰਪ੍ਰੀਤ ਸਿੰਘ ਡੀ.ਪੀ.ਈ, ਮਨਦੀਪ ਸ਼ਰਮਾਂ, ਜਸਵੀਰ ਸਿੰਘ, ਕੁਲਵੀਰ ਸੰਘ ਅਤੇ ਮਨਦੀਪ ਸਿੰਘ ਆਦਿ ਸਟਾਫ ਮੈਬਰ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media