
ਫਾਜ਼ਿਲਕਾ, 7 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ-ਅਬੋਹਰ ਰੋਡ ਤੇ ਇੱਥੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਜ਼ਿਲ੍ਹੇ ਦੇ ਪਿੰਡ ਖੂਈਖੇੜਾ ਦੇ ਨੇੜੇ ਕਾਰ ਅਤੇ ਟਰੱਕ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਅਜੈ ਕੁਮਾਰ (28) ਵਾਸੀ ਅਬੋਹਰ ਨੇ ਦੱਸਿਆ ਕਿ ਉਹ ਅਤੇ ਅਬੋਹਰ ਵਾਸੀ ਉਸਦੇ ਰਿਸ਼ਤੇਦਾਰ ਵਿਕ੍ਰਮ ਕੁਮਾਰ (30), ਪਵਨ ਕੁਮਾਰ (32) ਅਤੇ ਕਪਿਲ ਕੁਮਾਰ (28) ਬੀਤੀ ਰਾਤ ਲਗਭਗ 1.00 ਵਜੇ ਕਾਰ ਤੇ ਅਬੋਹਰ ਤੋਂ ਫਾਜ਼ਿਲਕਾ ਸ਼ਹਿਰ ਵਿਚ ਆਪਣੇ ਰਿਸ਼ਤੇਦਾਰ ਦੇ ਕੋਲ ਕਿਸੇ ਕੰਮ ਲਈ ਆ ਰਹੇ ਸਨ। ਜਦੋਂ ਉਹ ਰਸਤੇ ਵਿਚ ਪਿੰਡ ਖੂਈਖੇੜਾ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਆਲੂਆਂ ਨਾਲ ਭਰੇ ਇੱਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਵਿਕ੍ਰਮ ਕੁਮਾਰ (30) ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਅਜੈ ਕੁਮਾਰ, ਪਵਨ ਕੁਮਾਰ ਅਤੇ ਕਪਿਲ ਕੁਮਾਰ ਦੇ ਮੂੰਹ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਤੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਟੱਕਰ ਇਨੀ ਜਬਰਦਸਤ ਸੀ ਕਿ ਟਰੱਕ ਦੇ ਅੱਗੇ ਵਾਲੇ ਦੋਵ੍ਹੇਂ ਟਾਇਰ ਖੁਲ ਗਏ ਅਤੇ ਟਰੱਕ ਸੜ੍ਹਕ ਦੇ ਵਿਚਕਾਰ ਪਲਟ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਵਿਕ੍ਰਮ ਕੁਮਾਰ ਦੀ ਦੇਹ ਪੋਸਟ ਮਾਰਟਮ ਲਈ ਪੋਸਟ ਮਾਰਟਮ ਰੂਮ ਵਿਚ ਰਖਿਆ ਹੋਇਆ ਸੀ ਅਤੇ ਚੌਕੀ ਖੂਈਖੇੜਾ ਪੁਲਸ ਮਾਮਲੇ ਦੀ ਕਾਰਵਾਈ ਕਰ ਰਹੀ ਸੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media