
ਫਾਜ਼ਿਲਕਾ, 7 ਦਸੰਬਰ (ਵਿਨੀਤ ਅਰੋੜਾ) – ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਫੈਸਲੇ ਮੁਤਾਬਕ ਪੰਜਾਬ ਖੇਤ ਮਜ਼ਦੂਰ ਸਭਾ ਫਾਜ਼ਿਲਕਾ ਵੱਲੌੀ ਡਿਪਟੀ ਕਮਿਸ਼ਨਰ ਫਾਜ਼ਿਕਾ ਦੇ ਦਫ਼ਤਰ ਵਿਚ ਧਰਨਾ ਦੇ ਕੇ ਮੰਗ ਪੱਤਰ ਸੋਂਪਿਆ ਗਿਆ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਭਰਪੂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਪੰਜਾਬ ਵਿਚ ਅਨਸੂਚਿਤ ਜਾਤੀ ਛੋਟੀ ਯੋਜਨਾ ਨੂੰ ਸਹੀ ਲਾਗੂ ਕੀਤਾ ਜਾਵੇ, ਇਸ ਯੋਜਨਾ ਦੇ ਨਿਯਮਾਂ ਦੀ ਸਹੀ ਪਾਲਣਾ ਕੀਤੀ ਜਾਵੇ। ਇਸ ਸਬੰਧੀ ਰਖਿਆ ਫੰਡ ਬਿਨਾ ਵਰਤੇ ਨਾ ਛੱਡਿਆ ਜਾਵੇ ਅਤੇ ਨਾ ਹੀ ਕਿਸੇ ਹੋਰ ਪਾਸੇ ਵਰਤਿਆ ਜਾਵੇ ਅਜਿਹਾ ਕਰਨਂ ਵਾਲੇ ਅਧਿਕਾਰੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਉਪਰ ਤੋਂ ਹੇਠਾਂ ਤੱਕ ਨਿਗਰਾਨ ਕਮੇਟੀਆਂ ਬਣਾਈਆਂ ਜਾਣ।
ਅਨੁਸੂਚਿਤ ਜਾਤੀਆਂ ਦੀ ਆਬਾਦੀ ਦੇ ਅਨੁਪਾਤ ਮੁਤਾਬਕ ਫੰਡ ਰੱਖੇ ਜਾਣ, ਬੇਘਰ ਲੋਕਾਂ ਦੇ ਲਈ 10-10 ਮਰਲੇ ਦੇ ਪਲਾਟ ਅਤੇ 5-5 ਲੱਖ ਰੁਪਏ ਮਕਾਨ ਬਣਾਉਣ ਲਈ ਆਵਾਸ ਯੋਜਨਾ ਅਧੀਨ ਦਿੱਤੇ ਜਾਣ, ਖੇਤ ਮਜ਼ਦੂਰ ਪੈਨਸ਼ਨ ਐਕਟ ਪਾਸ ਕਰਕੇ ਘੱਟ ਤੋਂ ਘੱਟ ਪੰਜਾ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਦੇ ਤਹਿਤ ਪੈਨਸ਼ਨ ਦਿੱਤੀ ਜਾਵੇ, ਮਨਰੇਗਾ ਵਿਚ ਫੰਡ ਵਧਾਏ ਜਾਣ ਅਤੇ ਜ਼ਰੂਰਤਕਮੰਦ ਲੋਕਾਂ ਦੇ ਲਈ ਘੱਟ ਤੋਂ ਘੱਟ 250 ਦਿਨ ਕੰਮ ਅਤੇ 400 ਰੁਪਏ ਦਿਹਾੜੀ ਦਿੱਤੀ ਜਾਵੇ, ਗੈਰ ਜੱਥੇਬੰਦਕ ਕਰਮਚਾਰੀਆਂ ਦੇ ਲਈ 2008 ਦਾ ਸਮਾਾਿਕਜ ਸੁਰੱਖਿਆ ਕਾਨੂੰਨ ਪਾਹਸ ਕੀਤਾ ਜਾਵੇ, ਜ਼ਰੂਰਤਮੰਦ ਮਜ਼ਦੂਰਾਂ ਦੇ ਪਰਿਵਾਰਾਂ ਦੇ ਨੀਲੇ ਕਾਰਡ ਬਣਾਕੇ ਇਨ੍ਹਾਂ ਨੂੰ ਅੰਨ ਸੁਰੱਖਿਆ ਦੇ ਦਾਇਰੇ ਵਿਚ ਲਿਆਂਦਾ ਜਾਵੇ, ਦਲਿਤਾਂ ਤੇ ਵਧਦੇ ਸਮਾਜਿਕ ਅੱਤਿਆਚਾਰਾਂ ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ, ਇਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫੇ ਦੀ ਰਕਮ ਵਿਚ ਵਾਧਾ ਕਰਕੇ ਸਮੇਂ ਤੇ ਭੁਗਤਾਨ ਦੀ ਗਰੰਟੀ ਦਿੱਤੀ ਜਾਵੇ, ਸਾਰਿਆਂ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾਣ, ਨਿਜੀ ਖੇਤਰ ਵਿਚ ਰਿਜਰਵੇਸ਼ਨ ਲਾਗੂ ਕੀਤੀ ਜਾਵੇ, ਪੰਜਾਬ ਵਿਚ ਜ਼ਮੀਨ ਸੁਧਾਰ ਕਾਨੂੰਨ ਮੁਤਾਬਕ ਉਜਾੜੇ ਵਾਲੇ ਮੁਜਾਰੇ ਨੂੰ ਫਿਰ ਤੋਂ ਬਹਾਲ ਕੀਤਾ ਜਾਵੇ ਅਤੇ ਬਾਕੀ ਰਹਿੰਦੇ ਮੁਜ਼ਾਹਰਿਆਂ ਨੂੰ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਬੀਕੇਐਮਯੂ ਮੈਂਬਰ ਕਾਮਰੇਡ ਰਿਸ਼ੀਪਾਲ, ਖਜ਼ਾਨਚੀ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਦੀਵਾਨ ਸਿੰਘ ਨੇ ਵੀ ਸੰਬੋਧਤ ਕਰਦੇ ਹੌਏ ਮੰਗ ਕੀਤੀ ਕਿ ਨੋਟਬੰਦੀ ਦੇ ਸੰਬਧ ਵਿਚ ਗਰੀਬ ਲੋਕਾਂ ਦੀਆਂ ਲੰਬੀਆਂ ਲਾਇਨਾਂ ਵਿਚ ਲੋਕਾਂ ਨੂੰ ਸਿਰਫ਼ 2000 ਰੁਪਏ ਦਾ ਨੋਟ ਦਿੱਤਾ ਜਾ ਰਿਹਾ ਹੈ। ਬੈਂਕ ਮੈਨੇਜ਼ਰਾਂ ਨੂੰ ਹੁਕਮ ਜਾਰੀ ਕਰਕੇ ਹੱਲ ਕੱਢਿਆ ਜਾਵੇ।ਇਸ ਮੌਕੇ ਸੋਹਨ ਲਾਲ, ਕ੍ਰਿਸ਼ਨ ਕੁਮਾਰ ਹੀਰਾਂਵਾਲੀ, ਪੈਂਚਾਂ ਵਾਲੀ ਦੀ ਸਾਬਕਾ ਸਰਪੰਚ ਕਾਂਤਾ ਰਾਣੀ, ਕੁਲਵਿੰਦਰ ਸਿੰਘ, ਅੰਗ੍ਰੇਜ਼ ਸਿੰਘ, ਘਟਿਆਂਵਾਲਾ, ਰਾਮ ਸਿੰਘ ਟਾਹਲੀਵਾਲਾ ਜੱਟਾਂ, ਕਰਨੈਲ ਸਿੰਘ ਸਿੰਘ ਪੁਰਾ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media