Friday, September 25, 2026

ਨੋਟਬੰਦੀ ਕਾਰਨ ਲੋਕ ਹੋ ਰਹੇ ਹਨ ਡਾਹਢੇ ਪ੍ਰੇਸ਼ਾਨ – ਚੌਧਰੀ

ppn0912201617
ਪੱਟੀ, 9 ਦਸਬੰਰ (ਅਵਤਾਰ ਸਿੰਘ)- ਨੋਟਬੰਦੀ ਕਰਕੇ ਦੇਸ਼ ਦੇ ਹਰ ਕੋਨੇ ਵਿੱਚ ਲੋੜਵੰਦ ਲੋਕਾਂ ਦੀਆ ਕਤਾਰਾਂ ਬੈਂਕਾ ਅਤੇ ਡਾਕਖਾਨਿਆ ਦੇ ਬਾਹਰ ਨਿੱਤ ਪ੍ਰਤੀ ਦਿਨ ਵਧਦੀਆ ਹੀ ਜਾ ਰਹੀਆਂ ਹਨ।ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ ਦੇ ਮੈਬਰਾਂ ਨੇ ਇਸ ਵਧਦੀ ਹੋਈ ਮੁਸ਼ਕਿਲ ਤੇ ਨੋਟਿਸ ਲੈਦਿਆ ਤਹਿਸੀਲ ਪੱਟੀ ਵਿਖੇ ਡਾਕਖਾਨੇ ਅਤੇ ਵੱਖ-ਵੱਖ ਬੈਂਕਾ ਵਿੱਚ ਜਾ ਕੇ ਸਬੰਧਤ ਅਧਿਕਾਰੀਆ ਨਾਲ ਗੱਲਬਾਤ ਕੀਤੀ ਤੇ ਲੋਕਾਂ ਦੀਆ ਮੁਸ਼ਕਿਲਾਂ ਵੀ ਸੁਣੀਆ।ਸਭ ਤੋ ਪਹਿਲਾਂ ਡਾਕਖਾਨੇ ਵਿੱਚ ਜਾ ਕੇ ਗੱਲਬਾਤ ਦੋਰਾਨ ਅਧਿਕਾਰੀਆ ਦੁਆਰਾ ਦੱਸਿਆ ਗਿਆ ਕਿ ਸਾਡੇ ਕੋਲ 1 ਜਾ 2 ਲੱਖ ਰੁਪਏ ਹੀ ਆਉਦੇ ਹਨ ਅਤੇ ਸਾਡੀਆ ਬਰਾਚਾ ਖੇਮਕਰਨ, ਕੱਚਾ-ਪੱਕਾ, ਭਿੱਖੀਵਿੰਡ, ਖਾਲੜਾ ਅਤੇ ਕੈਰੋ, ਜਿੱਥੇ ਅਸੀ ਕੈਸ਼ ਭੇਜਣਾ ਹੁੰਦਾ ਹੈ ਜੇ ਸਾਡੇ ਕੋਲ 40 ਜਾ 50 ਲੱਖ ਲਗਾਤਾਰ ਇੱਕ ਮਹੀਨਾ ਆਵੇ ਤਾਂ ਭੀੜ ਨੂੰ ਕੁਝ ਰਾਹਤ ਮਿਲੇਗੀ।ਪਰ ਕਈ-ਕਈ ਦਿਨ ਪੋਸਟ ਆਫਿਸ ਨੂੰ ਬੈਂਕ ਵੱਲੋ ਕੈਸ਼ ਨਾ ਦੇਣ ਕਰਕੇ ਵੀ ਲੋਕਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ।ਐਕਸਿਸ ਬੈਂਕ ਪੱਟੀ ਦੇ ਮੈਨੇਜਰ ਨੇ ਦੱਸਿਆ ਕਿ ਉਹਨਾ ਕੋਲ 9 ਲੱਖ ਰੁਪਏ ਆਉਦੇ ਹਨ ਜੋ ਕਿ ਜਲਦੀ ਹੀ ਵੰਡ ਦਿੱਤੇ ਜਾਂਦੇ ਹਨ। ਉਹਨਾ ਨੂੰ ਵੀ ਲਗਾਤਾਰ 50 ਲੱਖ ਰੁਪਏ 2 ਤੋ 3 ਮਹੀਨੇ ਹਰ ਰੋਜ਼ ਆਉਣ ਤਾਂ ਹੀ ਮੁਸ਼ਕਿਲ ਹੱਲ ਹੁੰਦੀ ਹੈ, ਜਿਕਰਯੋਗ ਹੈ ਕਿ ਇੱਥੇ ਲੋਕ 4.00 ਵਜੇ ਸਵੇਰੇ ਏ.ਟੀ.ਐਮ. ਦੀ ਲਾਈਨ ਵਿੱਚ ਲੱਗ ਜਾਂਦੇ ਹਨ, ਜਦੋ ਕਿ ਦਰਵਾਜਾ 10.00 ਵਜੇ ਖੁਲੱਦਾ ਹੈ।ਐਸੋਸੀਏਸ਼ਨ ਵੱਲੋ ਕੀਤੇ ਗਏ ਇਸ ਅਭਿਆਨ ਦੋਰਾਨ ਭਾਰਤ ਸਰਕਾਰ ਦੀਆ ਗਰੀਬ ਮਾਰੂ ਨੀਤੀਆ ਨੂੰ ਤਾੜਨਾ ਕਰਦਿਆ ਹੋਇਆ ਨੋਟਬੰਦੀ ਦੀ ਮੁਸ਼ਕਿਲ ਨੂੰ ਜਲਦ ਹੱਲ ਕਰਨ ਦੀ ਤਜ਼ਵੀਜ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਨੋਟ ਬਦਲਣ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਹੋਈਆ ਮੋਤਾ ਦੇ ਜਿੰਮੇਵਾਰ ਠਹਿਰਾਉਦਿਆ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਾ ਨੂੰ 20-20 ਲੱਖ ਦਾ ਮੁਆਵਜਾ ਵੀ ਦਿੱਤਾ ਜਾਵੇ ਅਤੇ ਬੈਂਕਾ ਦੇ ਵਿੱਚ ਅਫਸਰਸਾਹੀ ਦੇ ਨਾਦਰਸ਼ਾਹੀ ਫਰਮਾਨਾਂ ‘ਤੇ ਰੋਕ ਲਾਈ ਜਾਵੇ।ਇਸ ਮੋਕੇ ਤੇ ਨੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਜਗਦੀਪ ਸਿੰਘ, ਪਰਮਿੰਦਰ ਸਹਿਗਲ, ਗੁਰਸੇਵਕ ਸਿੰਘ, ਰਨਧੀਰ ਜੈਨ, ਕਰਨ ਬੇਦੀ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਬਲਵੰਤ ਸਿੰਘ ਬੰਟੀ ਅਤੇ ਅਮਿਤ ਗੁਪਤਾ ਹਾਜ਼ਿਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply