Saturday, September 26, 2026

ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਹੁਣ ਹਰ ਖੇਤਰ ਵਿੱਚ ਪਿਛੜਿਆ-ਸਰਤਾਜ ਸਿੰਘ ਸੰਧੂ

ppn0912201619
ਪੱਟੀ, 9 ਦਸੰਬਰ (ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੀ ਮੀਟਿੰਗ ਅੱਜ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਚੀਮਾ ਵਿੱਖੇ ਹੋਈ ਜਿਸ ਵਿੱਚ ਆਪ ਦੇ ਸਾਰੇ ਬੂਥ ਲੈਵਲ ਦੇ ਵਰਕਰਾ ਨੇ ਹਿੱਸਾ ਲਿਆਂ ਜਿਸ ਵਿੱਚ ਆਪ ਦੀਆਂ ਅਗਲੀਆ ਗਤੀਵਿਧੀਆਂ ਤੇ ਚਰਚਾ ਹੋਈ ਜਿਸ ਵਿੱਚ 11 ਦਸੰਬਰ ਐਤਵਾਰ ਨੂੰ ਰੋਡ ਸੋਅ ਸਬੰਧੀ ਤਿਆਰੀਆਂ ਦੀ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਚੀਮਾ ਵਰਕਰਾ ਵਿੱਚ ਜੋਸ ਭਰਦਿਆ ਕਿਹਾ ਕਿ ਰੋਡ ਸੋਅ ਪੱਟੀ ਤੋ ਸੁਰੂ ਹੋ ਕੇ ਚੀਮਾ ਬਰਵਾਲਾ ਦੁੱਬਲੀ, ਸਭਰਾ, ਕੋਟ ਬੁੱਢਾ ਤੋਂ ਤੂਤ ਭੰਗਾਲਾ ਸਮਾਪਤੀ ਕੀਤੀ ਜਾਵੇਗੀ। ਉਹਨਾ ਨੇ ਕਿਹਾ ਕਿ ਇਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਵਰਕਰ ਹਿੱਸਾ ਲੈਣਗੇ।ਸਰਤਾਜ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਅਜੋਕੀ ਹਾਲਤ ਲਈ ਅਕਾਲੀ ਕਾਂਗਰਸ ਬਰਾਬਰ ਦੇ ਜੁੰਮੇਵਾਰ ਹੈ ਇਹ ਦੋਵੇ ਰਲ ਕੇ ਪੰਜਾਬ ਨੂੰ ਲੁੱਟ ਰਹੇ ਹੈ ਉਹਨਾ ਕਿਹਾ ਕਿ ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਹੁਣ ਹਰ ਖੇਤਰ ਵਿੱਚ ਬਾਕੀ ਸੂਬਿਆ ਤੋ ਪਿੱਛੇ ਜਾ ਰਿਹਾ ਹੈ। ਕਿਸਾਨ ਮਜਦੂਰ ਛੋਟੇ ਵਪਾਰੀ ਖੁਦਕੁਸ਼ੀਆਂ ਦੇ ਰਾਹ ਪਏ ਹਨ।ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ‘ਤੇ ਕਿਸ਼ਾਨਾਂ, ਵਪਾਰੀਆਂ ਦੀ ਮੁਸਕਿਲਾਂ ਪਹਿਲ ਦੇ ਅਧਾਂਰ ਤੇ ਹੱਲ ਕੀਤੀ ਜਾਣਗੀਆਂ ਇਸ ਮੋਕੇ ਤੇ ਮਨਜਿੰਦਰ ਸਿੰਘ ਸੰਧੂ, ਬਲਜੀਤ ਸਿੰਘ ਅਜਾਦ, ਸੇਵਕ ਸਿੰਘ, ਸਾਹਿਬ ਸਿੰਘ, ਅੰਗਰੇਜ ਸਿੰਘ, ਸੁਖਜਿੰਦਰ ਸਿੰਘ, ਪੰਜਾਬ ਸਿੰਘ, ਮਨਬੀਰ ਸਿੰਘ ਹਰੀਕੇ, ਬਲਜਿੰਦਰ ਸਿੰਗ ਕੈਰੋ, ਕੁਲਦੀਪ ਸਿੰਘ ਲੋਹਕਾ, ਬਗੀਚਾ ਸਿੰਘ, ਬਿਕਰਮਜੀਤ ਸਿੰਘ ਆਦਿ ਹਾਜਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply