Saturday, July 4, 2026

ਰੇਲ ਸੁਵਿਧਾਵਾਂ ਦੇ ਲਈ ਅਣਮਿੱਥੇ ਸਮੇਂ ਦਾ ਧਰਨਾ 10ਵੇਂ ਦਿਨ ਵਿਚ ਦਾਖ਼ਲ

ppn1012201621ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸ਼ਹੀਦ ਉਧਮ ਸਿੰਘ ਚੌਕ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ 10ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਧਰਨੇ ਦੇ 10ਵੇਂ ਦਿਨ ਪੰਜਾਬ ਸੁਬਾਰਡੀਨੇਟ ਸਰਵਿਸਿਜ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਹਰਭਜਨ ਸਿੰਘ ਖੁੰਗਰ ਦੀ ਅਗਵਾਈ ਵਿਚ ਹਿੱਸਾ ਲਿਆ। ਧਰਨੇ ਦੌਰਾਨ ਖੁੰਗਰ ਨੇ ਸੰਮਤੀ ਵੱਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਧਰਨ ਦਾ ਸਮਰਥਨ ਕੀਤਾ ਅਤੇ ਸੰਮਤੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਫਾਜ਼ਿਲਕਾ ਦੇ ਫਾਟਕ ਨੰਬਰ 89-ਏ ਤੇ ਅੰਡਰਗ੍ਰਾਊਂਡ ਦੀ ਜਲਦੀ ਉਸਾਰੀ ਦੀ ਮੰਗ ਵੀ ਕੀਤੀ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਬੀਤੇ ਲੰਬੇ ਸਮੇਂ ਤੋਂ ਦਿੱਲੀ ਵਾਲੀ ਰੇਲ ਗੱਡੀ ਛੱਡ ਕੇ ਕੋਈ ਵੀ ਲੰਬੀ ਦੂਰੀ ਦੀ ਰੇਲ ਗੱਡੀ ਨਹੀਂ ਚਲਾਈ ਗਈ ਜੋ ਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਸੀ। ਉਨ੍ਹਾਂ ਕਿਹਾ ਕਿ ਸੰਮਤੀ ਦੀਆਂ ਮੰਗਾਂ ਵਿਚ ਡੀਐਮਯੂ ਗੱਡੀਆਂ ਦੇ ਡੱਬੇ ਵਧਾਉਣਾ ਅਤੇ ਉਨ੍ਹਾਂ ਵਿਚ ਪਖਾਨਿਆਂ ਦਾ ਪ੍ਰਬੰਧ ਕਰਨਾ, ਫਾਜ਼ਿਲਕਾ-ਅਬੋਹਰ ਦੇ ਵਿਚਕਾਰ ਹੋਰ ਗੱਡੀਆਂ ਚਲਾਉਣਾ, ਚੰਡੀਗੜ੍ਹ-ਫਿਰੋਜ਼ਪੁਰ ਗੱਡੀ ਨੂੰ ਫਾਜ਼ਿਲਕਾ-ਅਬੋਹਰ ਤੱਕ ਵਧਾਉਣਾ, ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਦੇ ਫਾਟਕਾਂ ਤੇ ਅੰਡਰਬ੍ਰਿਜ਼ ਬਣਵਾਉਣਾ, ਅਬੋਹਰ-ਫਾਜ਼ਿਲਕਾ, ਫਾਜ਼ਿਲਕਾ-ਫਿਰੋਜ਼ਪੁਰ ਦੇ ਵਿਚਕਾਰ 24 ਘੰਟੇ ਰੇਲ ਸਰਵਿਸ ਦਾ ਪ੍ਰਬੰਧ ਕਰਨਾ, ਬਹੁਤ ਪੁਰਾਣੇ ਅਤੇ ਨੀਂਵੇ ਬਣੇ ਸਾਰਿਆਂ ਪਲੇਟਫਾਰਮਾਂ ਨੂੰ ਉੱਚਾ ਕਰਨਾ, ਮੱਲਾਂਵਾਲੀ (ਫਿਰੋਜ਼ਪੁਰ) ਤੋਂ ਪੱਟੀ ਤਰਨਤਾਰਨ ਤੱਕ ਨਵੇਂ ਮੰਜ਼ੂਰ ਹੋਏ ਰੇਲ ਟ੍ਰੈਕ ਨੂੰ ਤਿਆਰ ਕਰਨਾ, ਕੋਟਕਪੂਰਾ ਤੋਂ ਮੋਗੇ ਤੱਕ ਨਵੀਂ ਰੇਲ ਲਾਇਨ ਵਿਛਾਉਣਾ ਜਿਸਦਾ ਸਰਵੇ ਹੋ ਚੁੱਕਿਆ ਹੈ ਸ਼ਾਮਲ ਹਨ। ਸੰਬੋਧਤ ਕਰਦੇ ਹੋਏ ਰਾਮ ਕ੍ਰਿਸ਼ਨ ਧੁਨਕੀਆਂ, ਹਰੀਸ਼ ਚੰਦਰ ਕੰਬੋਜ, ਜਸਵਿੰਦਰ ਸਿੰਘ, ਨਵਦੀਪ ਸ਼ਰਮਾ, ਕਾਮਰੇਡ ਸ਼ਕਤੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੰਮਤੀ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਅਕਾਲੀ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੰਮਤੀ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਰਾਜਪਾਲ ਗੁੰਬਰ, ਅਮ੍ਰਤ ਲਾਲ ਕਰੀਰ, ਅਸ਼ਵਨੀ ਬੱਬਰ, ਜਸਵਿੰਦਰ ਸਿੰਘ, ਹਰਮੇਸ਼ ਚੰਦਰ, ਓਮ ਪ੍ਰਕਾਸ਼, ਬਲਦੇਵ ਸਿੰਘ, ਮੋਹਨ ਲਾਲ, ਰਾਮ ਜੀਵਨ, ਹੰਸ ਰਾਜ ਤਿੰਨ੍ਹਾ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply