Tuesday, February 24, 2026

ਡੀਲਰਾਂ ਅਤੇ ਖਪਤਕਾਰਾਂ ਨੂੰ ਕੈਸ਼ਲੈਸ ਤੇਲ ਵੇਚਣ ਅਤੇ ਖਰੀਦਣ ਸਬੰਧੀ ਮੀਟਿੰਗ

ppn1012201622ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ)  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੈਸ਼ਲੈਸ ਇਕੋਨਮੀ ‘ਮੇਰਾ ਮੁਬਾਇਲ ਮੇਰਾ ਬਟੂਆ’ ਅਤੇ ‘ਡੀਜੀਟਲਾਈਜੇਸ਼ਨ ਆਫ਼ ਇੰਡੀਆ’ ਦੀਆਂ ਸਕੀਮਾਂ ਨੂੰ ਸਫ਼ਲ ਬਣਾਉਣ ਲਈ ਭਾਰਤ ਦੀ ਮਸ਼ੂਹਰ ਤੇਲ ਕੰਪਨੀ ਐਚ.ਪੀ.ਸੀ.ਐਲ. ਨੇ ਵੀ ਪੂਰੇ ਭਾਰਤ ਦੇ ਪੈਟਰੋਲ ਪੰਪਾਂ ਨੂੰ ਕੈਸ਼ਲੈਸ ਕਰਨ ਲਈ ਕਮਰ ਕਸ ਲਈ ਹੈ। ਇਸ ਮੰਜਿਲ ਵੱਲ ਕਦਮ ਵਧਾਉਂਦੇ ਹੋਏ ਕੰਪਨੀ ਨੇ ਆਪਣੇ ਡੀਲਰਾਂ ਅਤੇ ਖਪਤਕਾਰਾਂ ਨੂੰ ਕੈਸ਼ਲੈਸ ਤੇਲ ਵੇਚਣ ਅਤੇ ਖਰੀਦਣ ਸਬੰਧੀ ਅੱਜ ਸਥਾਨਕ ਹੋਮ ਸਟੱਡ ਹੋਟਲ ਵਿਚ ਅਬੋਹਰ ਸੇਲਜ਼ ਏਰੀਆ ਦੇ ਡੀਲਰਾਂ ਦੀ ਇੱਕ ਮੀਟਿੰਗ ਬੁਲਾਈ ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਰਿਜ਼ਨਲ ਦਫ਼ਤਰ ਦੇ ਐਸ.ਆਰ.ਐਮ. ਰਾਜੀਵ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੀ ਅਰਥ ਵਿਵਸਥਾ ਅਤੇ ਲੈਣਦੇਣ ਨੂੰ ਕੈਸ਼ ਮੁਕਤ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਐਚ.ਪੀ.ਸੀ.ਐਲ. ਦੇ ਡੀਲਰਾਂ ਨੂੰ ਆਪਣੇ ਆਊਟਲੈਟਾਂ ਤੇ ਪੀਟੀਐਮ ਆਕਸੀਜ਼ਨ, ਉਹਲਾ ਮਨੀ, ਫਰੀਚਾਰਜ਼ ਅਤੇ ਮੋਬੀਕੁਵਿਕ ਵਰਗੀਆਂ ਕੰਪਨੀਆਂ ਦੀਆਂ ਐਪਸ ਦੇ ਰਾਹੀਂ ਕੈਸਲੈਸ ਸੁਵਿਧਾਵਾਂ ਆਪਣੇ ਗ੍ਰਾਹਕਾਂ ਨੂੰ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐਚ.ਪੀ. ਦੇ ਹਰ ਪੰਪ ਤੇ ਬੈਂਕਾਂ ਦੀਆਂ ਪੀ.ਓ.ਐਸ ਮਸ਼ੀਨਾਂ ਮੁਹੱਈਆ ਹੋੋਣਾ ਯਕੀਨੀ ਬਣਾਇਆ ਜਾਵੇ ਤਾਕਿ ਵੱਧ ਤੋਂ ਵੱਧ ਗ੍ਰਾਹਕ ਇਨ੍ਹਾਂ ਮਸ਼ੀਨਾਂ ਤੋਂ ਆਪਣੇ ਡੈਬਿਟ ਕ੍ਰੈਡਿਟ ਕਾਰਡ ਰਾਹੀਂ ਸਵੈਬ ਕਰਵਾਕੇ ਵ੍ਹੀਕਲਾਂ ਵਿਚ ਤੇਲ ਪੁਆ ਸਕਣ ਅਤੇ ਨੋਟਬੰਦੀ ਕਾਰਨ ਮਾਰਕੀਟ ਵਿਚ ਆਈ ਕੈਸ ਦੀ ਕਿਲਤ ਨੂੰ ਵੱਧ ਤੋਂ ਵੱਧ ਦੂਰ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਮੁੱਖ ਤੌਰ ਤੇ ਪੇਟੀਐਸ ਅਤੇ ਹੋਰ ਕੰਪਨੀਆਂ ਵੱਲੋਂ ਗ੍ਰਾਹਕਾਂ ਨੂੰ 10 ਤੋਂ 100 ਪ੍ਰਤੀਸ਼ਤ ਕੈਸ਼ ਬੇਕ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ। ਬਾਂਸਲ ਨੇ ਦੱਸਿਆ ਕਿ ਕਿਸ ਤਰ੍ਹਾਂ ਡੈਬਿਟ ਕਰੈਡਿਟ ਕਾਰਡ ਰਾਹੀਂ ਸਵੈਬ ਕਰਨ ਨਾਲ ਪੰਪਾਂ ਤੇ ਵਾਪਰਣ ਵਾਲੀਆਂ ਲੁੱਟ ਖੋਹ ਦੀਆਂ ਘਟਨਾਵਾਂ ਵੀ ਨਾ ਦੇ ਬਰਾਬਰ ਰਹਿ ਜਾਣਗੀਆਂ।ਉਨ੍ਹਾਂ ਡੀਲਰਾਂ ਨੂੰ ਪ੍ਰਧਾਨ ਮੰਤਰੀ ਦੀ ਮੇਰਾ ਮੁਬਾਇਲ ਮੇਰਾ ਬਟੂਆ ਵਾਲੀ ਸਕੀਮ ਸਬੰਧੀ ਵੀ ਡੀਲਰਾਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਜਲਾਲਾਬਾਦ, ਫਾਜ਼ਿਲਕਾ ਅਤੇ ਅਬੋਹਰ ਦੇ ਡੀਲਰਾਂ ਤੋਂ ਇਲਾਵਾ ਐਚਪੀਸੀਐਲ ਅਬੋਹਰ ਸੇਲਜ਼ ਏਰੀਆ ਮੈਨੇਜ਼ਰ ਸਚਿਨ ਸਿੰਗਲਾ ਅਤੇ ਮਾਰਕਟਿੰਗ ਅਫ਼ਸਰ ਬਠਿੰਡਾ ਰੀਜ਼ਨ ਪੰਕਜ ਖੰਨਾ ਨੇ ਵੀ ਡੀਲਰਾਂ ਨੂੰ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply