Thursday, March 26, 2026

ਗੈਸ ਕੁਨੈਕਸ਼ਨ ਤੇ ਸਿਲੰਡਰ ਵੰਡਣ ਦੀ ਸ਼ੁਰੂਆਤ ਅੱਜ ਕੀਤੀ ਜਾਵੇਗੀ- ਡਿਪਟੀ ਕਮਿਸ਼ਨਰ

ppn1112201621ਪਠਾਨਕੋਟ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ‘ਉੁਜਵਲ’ ਕੀਮ ਤਹਿਤ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਤੇ ਸਿਲੰਡਰ ਦੇਣ ਦੀ ਸ਼ੁਰੂਆਤ ਅੱਜ 11 ਦਸੰਬਰ ਤੋਂ ਸੁਰੂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਅਮਿਤ ਕੁਮਾਰ ਡਿਪਟੀ  ਕਮਿਸ਼ਨਰ ਪਠਾਨਕੋਟ ਨੇ ਜਿਲ੍ਹੇ ਵਿੱਚ ਚਲ ਰਹੀਆਂ 20 ਗੈਸ ਏਜੰਸੀਆਂ ਦੇ ਮਾਲਿਕਾਂ ਅਤੇ ਇੰਡੀਅਨ ਗੈਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ।ਮੰਗਲ ਦਾਸ ਜਿਲ੍ਹਾ ਫੁਡ ਸਪਲਾਈ ਕੰਟਰੋਲਰ, ਨਸੀਬ ਸੈਣੀ ਇੰਸਪੈਕਟਬ, ਇੰਡੀਅਨ ਕੰਪਨੀ ਦੇ ਜਿਲ੍ਹਾ ਪੱਧਰੀ ਨੋਡਲ ਅਫਸਰ ਸਤੀਸ ਟਿੱਕੂ ਅਤੇ ਗੈਸ ਏਜੰਸੀਆਂ ਦੇ ਮਾਲਕ ਹਾਜਰ ਸਨ।
ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਉੱਜਵਲ ਸਕੀਮ ਤਹਿਤ ਲੋਕਾਂ ਨੂੰ ਫਰੀ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਹ ਸਕੀਮ  ਗਰੀਬ ਰੇਖਾ ਤੋ ਹੇਠਾ ਰਹਿੰਦੇ ਪਰਿਵਾਰਾਂ  ਲਈ ਹੈ।ਉਨਾਂ ਦੱਸਿਆ ਕਿ ਹੁਣ ਤਕ ਕਰੀਬ 8600 ਲਾਭਾਤਰੀਆਂ ਦੀਆਂ ਅਰਜ਼ੀਆਂ ਅਪਲੋਡ ਹੋ ਗਈਆਂ ਹਨ।ਜ਼ਿਲੇ ਅੰਦਰ ਕਰੀਬ 12500 ਲੋੜਵੰਦ ਲਾਭਪਾਤਰੀ ਹਨ ਜਿਨ੍ਹਾਂ ਨੂੰ ਗੈਸ ਕੁਨੈਕਸ਼ਨ ਤੇ ਸਿਲੰਡਰ ਮੁਹੱਈਆ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਹਲਕਾ ਵਾਈਜ ਗੈਸ ਕੁਨੈਕਸ਼ਨ ਵੰਡੇ ਜਾਣਗੇ ਤੇ ਅੱਜ 11 ਦਸੰਬਰ ਨੂੰ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਘਰੋਟਾ, ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਬੁੰਗਲ ਅਤੇ ਵਿਧਾਨ ਸਭਾ ਹਲਕਾ ਪਠਾਨਕੋਟ ਵਿਖੇ ਸਿਟੀ ਗੈਸ ਏਜੰਸੀ ਤੋਂ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਤੇ ਸਿਲੰਡਰ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply