Tuesday, June 16, 2026

ਪੰਜਾਬ ਇਨਕਲਾਬ ਰੈਲੀ ਵਿੱਚ ਹੋਏ ਰਿਕਾਰਡ ਤੋੜ ਇਕੱਠ ਤੇ ਖੁਸ਼ੀ ਜਾਹਿਰ ਕੀਤੀ

baljinder-k
ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-  ਸੀਂਗੋ ਮੰਡੀ ਵਿਖੇ ਬੀਤੇ ਦਿਨੀਂ ਹੋਈ ਪੰਜਾਬ ਇਨਕਲਾਬ ਰੈਲੀ ਵਿੱਚ ਹੋਏ ਰਿਕਾਰਡ ਤੋੜ ਇਕੱਠ ਤੇ ਖੁਸ਼ੀ ਜਾਹਿਰ ਕਰਦਿਆਂ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਮਿਲੇ ਹੁੰਗਾਰੇ ਨੇ ਇਹ ਦੱਸ ਦਿੱਤਾ ਹੈ ਕਿ ਹਵਾ ਦਾ ਰੁੱਖ ਕਿੱਧਰ ਨੂੰ ਹੈ ? ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਿਆ ਕਿ ਕਿਵੇਂ ਲੋਕ ਆਪੋ ਆਪਣੇ ਸਾਧਨਾਂ ,ਟਰੈਕਟਰ ਟਰਾਲੀਆਂ ਭਰ ਭਰ ਕੇ ਆ ਰਹੇ ਸੀ।ਇਹ ਸਭ ਦੱਸਦਾ ਹੈ ਕਿ ਲੋਕ ਪੰਜਾਬ ਵਿਚ ਬਦਲਾਵ ਲਿਆਉਣ ਲਈ ਕਿੰਨੇ ਉਤਾਵਲੇ ਹਨ।ਪ੍ਰੋ: ਬਲਜਿੰਦਰ ਕੌਰ ਨੇ ਪਾਰਟੀ ਦੇ ਅਹੁਦੇਦਾਰਾਂ ,ਵਾਲੰਟੀਅਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਭ ਤੁਹਾਡੀ ਮਿਹਨਤ ਦਾ ਹੀ ਨਤੀਜਾ ਹੈ ਕਿ ਸੀਂਗੋ ਚ ਹੋਈ ਰੈਲੀ ਇਕੱਠ ਦੇ ਹਿਸਾਬ ਨਾਲ ਹੁਣ ਤੱਕ ਦੀ ਹਲਕੇ ਦੀ ਸਭ ਤੋਂ ਵੱਡੀ ਰਾਜਨੀਤਿਕ ਰੈਲੀ ਹੋ ਨਿੱਬੜੀ ਹੈ।ਉਨ੍ਹਾਂ ਭਰੋਸਾ ਦੁਆਇਆ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਹਲਕੇ ਵਿੱਚੋਂ ਗੁੰਡਾਗਰਦੀ ਦਾ ਖਾਤਮਾ ਕੀਤਾ ਜਾਵੇਗਾ ਅਤੇ ਹਲਕੇ ਵਿਚ ਵਧੀਆ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਵਾਲੰਟੀਅਰਾਂ ਤੋਂ ਇਲਾਵਾ ਜਸਵਿੰਦਰ ਜਗਾ, ਐਡਵੋਕੇਟ ਸਤਿੰਦਰ ਸਿੱਧੂ, ਇੰਜ: ਅਮਨਦੀਪ ਸਿੰਘ ਕਰਮਗੜ੍ਹ, ਤਜਿੰਦਰ ਸਿੰਘ ਮਾਨਵਾਲਾ, ਰਾਜਵੀਰ ਸਿੰਘ, ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਗੁਰਜੰਟ ਸਿੰਘ, ਗੁਰਸੇਵਕ ਸਿੰਘ, ਰਣਜੀਤ ਗਿਆਨਾ, ਰੇਸ਼ਮ ਸਿੰਘ, ਮਾ.ਸਤਨਾਮ ਸਿੰਘ, ਸੱਤਪਾਲ ਨਥੇਹਾ, ਜਗਸੀਰ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ, ਇੰਦਰਜੀਤ ਸਿੰਘ, ਧਰਮ ਸਿੰਘ, ਕਸ਼ਮੀਰ ਸਿੰਘ ਸੰਗਤ ਅਤੇ ਮਾ. ਹਰਮੇਲ ਸਿੰਘ ਆਦਿ ਮੌਜੂਦ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply