
ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਸੀ ਆਈ ਆਈ ਛਿੰਦਵਾੜਾ ਹੁਨਰ ਸਿਖਲਾਈ ਕੇਂਦਰ ਨੇ ਸਲਾਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਵਿੱਚ ਦੂਜੀ ਸਭ ਤੋਂ ਵੱਧ ਵਸੋਂ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਨੂੰ ਆਉਣ ਵਾਲੇ ਸਾਲਾਂ ਵਿੱਚ ਇੱਕ ਵੱਡੀ ਚਨੌਤੀ ਦਾ ਸਾਹਮਣਾ ਕਰਨਾ ਪਵੇਗਾ।ਇਸ ਦੀ ਅੱਧੀ ਵਸੋਂ ਦੀ ਉਮਰ 25 ਸਾਲ ਤੋਂ ਘੱਟ ਰਹੇਗੀ।ਸਾਡੇ ਯੁਵਾਂ ਕਰਮਚਾਰੀਆਂ ਦੇ ਕੋਲ ਜੇਕਰ ਨੋਕਰੀ ਹੋਵੇਗੀ, ਤਾਂ ਉਹ ਸਾਡੀ ਸੰਪਤੀ ਹੋਵੇਗੀ।ਪਰ ਜੇਕਰ ਦੇਸ਼ ਰੋਜਗਾਰ ਉਪਲੱਬਧ ਕਰਾਉਣ ਵਿੱਚ ਅਸਮਰੱਥ ਰਹਿੰਦਾ ਹੈ ਤਾਂ ਇਸ ਨਾਲ ਅਸ਼ਾਂਤੀ ਅਤੇ ਨਿਰਾਸ਼ਾ ਪੈਦਾ ਹੋਵੇਗੀ ।
ਰਾਸ਼ਟਰਪਤੀ ਨੇ ਕਿਹਾ ਕਿ ਰੋਜਗਾਰ ਲੈਣ ਲਈ ਕਾਗਜੀ ਯੋਗਤਾ ਹੀ ਲੋੜੀਂਦੀ ਨਹੀਂ ਹੋਵੇਗੀ।ਇਸ ਲਈ ਹੁਨਰ ਜਰੂਰੀ ਹੈ। ਸਾਡੀਆਂ ਯੂਨੀਵਰਸਟੀਆਂ ਅਤੇ ਕਾਲਜਾਂ ਤੋਂ ਹਰੇਕ ਸਾਲ ਵੱਡੀ ਗਿਣਤੀ ਵਿੱਚ ਗਰੈਜੂਏਟ ਨਿਕਲਦੇ ਹਨ। ਪਰ ਉਨ੍ਹਾਂ ਵਿੱਚ ਜਿਆਦਾ ਬੇਰੋਜਗਾਰ ਰਹਿੰਦੇ ਹਨ।ਸਾਡੇ ਨੋਜਵਾਨਾਂ ਨੂੰ ਰੋਜ਼ਗਾਰ ਦੀ ਲੋੜ ਹੈ।ਦੂਜੀ ਤਰਫ਼ ਸਾਡੇ ਉਦਯੋਗਾਂ ਨੂੰ ਲੋੜੀਂਦੀ ਹੁਨਰ ਜਨ ਸ਼ਕਤੀ ਲੱਭਣ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੇ ਵਿਕਸਿਤ ਦੇਸ਼ਾਂ ਵਿੱਚ ਜਿਆਦਾਤਰ ਵਸੋਂ ਵੱਧ ਉਮਰ ਵਾਲੀ ਹੈ।ਭਾਰਤ ਅਤੇ ਚੀਨ ਵਰਗੇ ਉਭਰਦੇ ਅਰਥਚਾਰੇ ਤੀਬਰ ਆਰਥਿਕ ਵਿਕਾਸ ਦੇ ਗਵਾਹ ਰਹੇ ਹਨ।ਇਸ ਲਈ ਅਸੀ ਹਰ ਸੰਭਵ ਤਰੀਕੇ ਨਾਲ ਵਿਕਾਸ ਨੂੰ ਬੜ੍ਹਾਵਾ ਦੇ ਕੇ ਇਸ ਮੋਕੇ ਨੂੰ ਇਸਤੇਮਾਲ ਵਿੱਚ ਲਿਆਉਣਾ ਚਾਹੀਦਾ ਹੈ।ਉਨ੍ਹਾਂ ਨੇ ਛਿੰਦਵਾੜਾ ਵਰਗੇ ਪਿਛੜੇ ਖੇਤਰ ਵਿੱਚ ਹੁਨਰ ਸਿਖਲਾਈ ਕੇਂਦਰਾ ਦੀ ਸਥਾਪਨਾ ਲਈ ਸੀ ਆਈ ਆਈ ਅਤੇ ਸਥਾਨਕ ਸੰਸਦ ਸ਼੍ਰੀ ਕਮਲਨਾਥ ਨੂੰ ਉਨ੍ਹਾਂ ਦੀ ਦੂਰਦਰਸ਼ਿਤਾ ਲਈ ਵਧਾਈ ਦਿੱਤੀ ਅਤੇ ਕੇਂਦਰ ਦੀ ਸਫਲਤਾ ਦੀ ਕਾਮਨਾ ਕੀਤੀ ।
Punjab Post Daily Online Newspaper & Print Media