ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਦ੍ਰਿਸ਼ ਕਵਰੇਜ ਦਾ ਤਜ਼ਰਬਾ ਰੱਖਣ ਵਾਲੇ ਸਟ੍ਰਿੰਗਰਾਂ /ਕੈਮਰਾਮੈਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ । ਇਹ ਸਟ੍ਰਿੰਗਰ ਬਰਨਾਲਾ (1), ਫਰੀਦਕੋਟ (1), ਫਤਿਹਗੜ੍ਹ ਸਾਹਿਬ (1), ਫਾਜ਼ਿਲਕਾ (1) ਫਿਰੋਜ਼ਪੁਰ (1), ਪਠਾਨਕੋਟ (1), ਗੁਰਦਾਸਪੁਰ (1), ਹੁਸ਼ਿਆਰਪੁਰ (1), ਕਪੂਰਥਲਾ (1), ਮਾਨਸਾ (1), ਮੋਗਾ (1), ਮੁਕਤਸਰ (1), ਨਵਾਂਸ਼ਹਿਰ (1), ਰੋਪੜ (1), ਬਠਿੰਡਾ (1), ਪਟਿਆਲਾ (1), ਸੰਗਰੂਰ (1) ਅਤੇ ਤਰਨਤਾਰਨ (1) ਜ਼ਿਲ੍ਹਿਆਂ ਲਈ ਇੱਕ-ਇੱਕ ਸਟ੍ਰਿੰਗਰ ਪੈਨਲ ਵਿੱਚ ਰੱਖਿਆ ਜਾਵੇਗਾ। ਅੰਮ੍ਰਿਤਸਰ, ਜਲੰਧਰ ਲੁਧਿਆਣਾ ਤੇ ਮੁਹਾਲੀ ਜ਼ਿਲ੍ਹਿਆਂ ਲਈ 2-2 ਸਟ੍ਰਿੰਗਰ ਰੱਖੇ ਜਾਣਗੇ, ਬਿਨੈਕਾਰ ਨੂੰ ਆਪਣੀ ਅਰਜ਼ੀ ਵਿੱਚ ਉਸ ਜ਼ਿਲ੍ਹੇ ਦਾ ਨਾਮ ਲਿਖਣਾ ਲਾਜ਼ਮੀ ਏ, ਜਿਸ ਲਈ ਉਹ ਕੰਮ ਕਰਨਾ ਚਾਹੁੰਦਾ ਹੈ।ਪੈਨਲ ਤੇ ਲਏ ਜਾਣ ਵਾਲੇ ਸਟ੍ਰਿੰਗਰ ਦੂਰਦਰਸ਼ਨ ਕੇਂਦਰ ਦੀ ਸਮਾਚਾਰ ਕਵਰੇਜ ਲਈ ਸਮਰੱਥ ਹੋਣੇ ਚਾਹੀਦੇ ਹਨ। ਸਟ੍ਰਿੰਗਰ ਲਈ ਅਰਜ਼ੀ ਫਾਰਮ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਕਿਸੇ ਵੀ ਕੰਮ-ਕਾਜੀ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਏ ਜਾ ਸਕਦੇ ਹਨ ਤੇ ਭਰੇ ਹੋਏ ਫਾਰਮ 30 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾ ਸਕਦੇ ਹਨ।ਇਸ ਕੇਂਦਰ ਵਿਖੇ ਵਰਤਮਾਨ ਸਮੇਂ ਵਿੱਚ ਕੰਮ ਕਰ ਰਹੇ ਸਮੂਹ ਸਟ੍ਰਿੰਗਰਾਂ ਤੇ ਆਕਾਸ਼ਵਾਣੀ ਦੇ ਪਾਰਟ ਟਾਈਮ ਪੱਤਰਕਾਰਾਂ ਨੂੰ ਵੀ ਦੁਬਾਰਾ ਬਿਨੈ ਪੱਤਰ ਦੇਣੇ ਹੋਣਗੇ ਅਤੇ ਇਸ ਚੋਣ ਪ੍ਰਕਿਰਿਆ ਵਿਚੋਂ ਗੁਜ਼ਰਨਾ ਪਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media