
ਨਵੀਂ ਦਿੱਲੀ, 15 ਦਸਬਰ (ਪੰਜਾਬ ਪੋਸਟ ਬਿਊਰੋ)- ਨਵੰਬਰ ਮਹੀਨੇ ਦੌਰਾਨ ਈਸੈਰ ਸਪਾਟਾ ਵੀਜਾ ਸਹੂਲਤ ਦਾ ਲਾਹਾ ਲੈਣ ਵਾਲੇ ਦੇਸ਼ਾਂ ਵਿੱਚ ਬ੍ਰਿਟੇਨ ਲਗਾਤਾਰ ਮੋਹਰੀ ਰਿਹਾ।ਇਸ ਦੇ ਬਾਅਦ ਵਿੱਚ ਅਮਰੀਕਾ ਅਤੇ ਰੂਸ ਦਾ ਸਥਾਨ ਆਇਆ।2016 ਵਿੱਚ ਈ ਵੀਜਾ ਤੇ ਕੁਲ ਮਿਲਾ ਕੇ ਦੇਸ਼ ਵਿੱਚ 1,36,876 ਸੈਲਾਨੀ ਭਾਰਤ ਆਏ ਜਦ ਕਿ ਨਵੰਬਰ 2015 ਵਿੱਚ 83,501 ਸੈਲਾਨੀ ਭਾਰਤ ਆਏ ਸਨ।ਇਸ ਤਰਾਂ ਨਵੰਬਰ ਮਹੀਨੇ ਵਿੱਚ ਈਸੈਰ ਸਪਾਟਾ ਵੀਜਾ ਤੇ ਆਏ ਸੈਲਾਨੀਆਂ ਦੀ ਗਿਣਤੀ ਵਿੱਚ ਨਵੰਬਰ 2015 ਦੇ ਮੁਕਾਬਲੇ ਵਿੰਚ 63.9 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।ਸੈਰ ਸਪਾਟਾ ਵੀਜਾ ਸਹੂਲਤ ਦਾ ਲਾਭ ਲੈਣ ਵਾਲਿਆ ਵਿੱਚ ਬ੍ਰਿਟੇਨ ਲਗਾਤਾਰ ਪਹਿਲੇ ਸਥਾਨ ਤੇ ਰਿਹਾ।ਉਸ ਦੇ ਬਾਅਦ ਅਮਰੀਕਾ ਅਤੇ ਰੂਸ ਰਹੇ, ਈ-ਸੈਰ ਸਪਾਟਾ ਵੀਜਾ ਸਹੂਲਤ ਭਾਰਤ ਵਿੱਚ 16 ਹਵਾਈ ਅੱਡਿਆ ਤੇ 155 ਦੇਸ਼ਾ ਦੇ ਨਾਗਰਿਕਾਂ ਲਈ ਉਪਲੱਬਧ ਹੈ।ਨਵੰਬਰ ਮਹੀਨੇ ਦੌਰਾਨ ਈ ਸੈਰ ਸਪਾਟਾ ਵੀਜਾ ਸਹੂਲਤ ਦਾ ਲਾਭ ਲੈਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਨਵੰਬਰ 2015 ਦੇ ਇਸੇ ਅਰਸੇ ਦੇ ਮੁਕਾਬਲੇ ਵਿੱਚ ਅਹਿਮ ਵਾਧਾ ਹੋਇਆ ਹੈ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media