
ਖਾਲੜਾ/ ਬੀੜ ਸਾਹਿਬ/ ਭਿੱਖੀਵਿੰਡ, 16 ਦਸੰਬਰ – (ਭਾਟੀਆ, ਬਖਤਾਵਰ, ਕੁਲਿਿਵੰਦਰ ਕੰਬੋਕੇ)- ਕਸਬਾ ਖਾਲੜਾ ਤੋਂ ਦੂਰੀ ਥੋੜੀ ‘ਤੇ ਪੈਂਦੇ ਪਿੰਡ ਮਾੜੀ ਕੰਬੋਕੇ ਦੇ ਸਰਕਾਰੀ ਹਾਈ ਸਕੂਲ ਵਿਖੇ ਪ੍ਰਸਿੱਧ ਸਮਾਜਸੇਵੀ ਡਾ: ਤਰੇਸਮ ਸਿੰਘ ਲਖਨਪਾਲ, ਜਗਮਲ ਸਿੰਘ, ਸਾਹਿਬ ਸਿੰਘ ਕੰਬੋਕੇ, ਪਲਵਿੰਦਰ ਸਿੰਘ ਕੰਬੋਕੇ, ਸੰਦਲ ਕੁਮਾਰ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਬੱਬਲਾ, ਗੁਰਦਾਸ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਸਿਮਰਜੀਤ ਸਿੰਘ ਲਖਨਪਾਲ ਵੱਲੋਂ 150 ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ।ਡਾ:ਤਰਸੇਮ ਸਿੰਘ ਲਖਨਪਾਲ, ਜਗਮਲ ਸਿੰਘ ਨੇ ਵਿਦਿਆਰਥੀਆਂ ਨੂੰ ਕੋਟੀਆਂ ਵੰਡਣ ਮੌਕੇ ਕਿਹਾ ਕਿ ਪੜ੍ਹਾਈ ਮਿਹਨਤ ਤੇ ਲਗਨ ਨਾਲ ਕਰਨ ਦੇ ਨਾਲ-ਨਾਲ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਗਰੀਬ ਤੇ ਲੋੜਵੰਦ ਲੋਕਾਂ ਦੀ ਹਰ ਸਮੇਂ ਮਦਦ ਕਰਨੀ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਮੁੱਖ ਟੀਚਰ ਮਨਜੀਤ ਸਿੰਘ, ਰੁਪਿੰਦਰਜੀਤ ਸਿੰਘ, ਜਸਬੀਰ ਕੌਰ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਸਤਵੰਤ ਕੌਰ ਆਦਿ ਸਕੂਲ ਸਟਾਫ ਨੇ ਡਾ:ਤਰਸੇਮ ਸਿੰਘ ਲਖਨਪਾਲ ਆਦਿ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਐਸੇ ਕੰਮਾਂ ਨਾਲ ਮਨੁੱਖਤਾ ਦਾ ਭਲਾ ਹੁੰਦਾ ਹੈ।
Punjab Post Daily Online Newspaper & Print Media