
ਖਾਲੜਾ/ ਬੀੜ ਸਾਹਿਬ/ ਭਿੱਖੀਵਿੰਡ, 16 ਦਸੰਬਰ (ਭਾਟੀਆ, ਬਖਤਾਵਰ, ਕੁਲਿਿਵੰਦਰ ਕੰਬੋਕੇ)- ਡੀ.ਐਸ.ਪੀ ਦਫਤਰ ਭਿੱਖੀਵਿੰਡ ਵਿਖੇ ਡਿਊਟੀ ਨਿਭਾਅ ਰਹੇ ਰੀਡਰ ਮਨਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਕਰਕੇ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ।ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ, ਏ.ਐਸ.ਆਈ ਚਰਨ ਸਿੰਘ ਵੱਲੋਂ ਮਨਜੀਤ ਸਿੰਘ ਨੂੰ ਏ.ਐਸ.ਆਈ ਦੇ ਸਟਾਰ ਲਗਾ ਕੇ ਵਧਾਈ ਦਿੱਤੀ ਗਈ।ਹੈਡ ਕਾਂਸਟੇਬਲ ਗੁਰਦੀਪ ਸਿੰਘ, ਹੈਡ ਕਾਂਸਟੇਬਲ ਸਤਨਾਮ ਸਿੰਘ, ਸੁਖਦੀਪ ਕੌਰ, ਕਲਰਕ ਰੁਪਿੰਦਰ ਕੌਰ, ਹੈਡ ਕਾਂਸਟੇਬਲ ਹਰਜਿੰਦਰ ਸਿੰਘ, ਚਾਨਣ ਸਿੰਘ ਆਦਿ ਵੱਲੋ ਵੀ ਏ.ਐਸ.ਆਈ ਮਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਏ.ਐਸ.ਆਈ ਮਨਜੀਤ ਸਿੰਘ ਕਿਹਾ ਕਿ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
Punjab Post Daily Online Newspaper & Print Media