
ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪ੍ਰੀ- ਨਰਸਰੀ ਕਲਾਸ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਵੈਜੀਟੇਬਲ ਪਿ੍ਰੰਟਿੰਗ ਕੀਤੀ। ਉਹਨਾਂ ਨੇ ਸਬਜੀਆਂ ਨੂੰ ਵੱਖ ਵੱਖ ਅਕਾਰਾ ਵਿੱਚ ਕੱਟ ਕੇ ਉਹਨਾਂ ਦੀ ਸਹਾਇਤਾ ਨਾਲ ਬਹੁਤ ਸੁੰਦਰ ਪਿ੍ਰੰਟਿਗ ਕੀਤੀ।ਨਰਸਰੀ ਕਲਾਸ ਦੇ ਬੱਚਿਆਂ ਨੇ ਕੁਕਿੰਗ ਵਿਦਆਉਟ ਫਾਇਰ ਐਕਟਿਵਟੀ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।ਉਹਨਾਂ ਨੇ ਫਰੂਟ ਚਾਟ, ਸਲਾਦ, ਸੈਂਡਵਿੱਚ ਆਦਿ ਬਣਾ ਕੇ ਉਸ ਨੂੰ ਬਹੁਤ ਆਕਰਸ਼ਿਤ ਢੰਗ ਨਾਲ ਪ੍ਰਸਤੁਤ ਕੀਤਾ। ਕੇ.ਜੀ, ਪਹਿਲੀ ਅਤੇ ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਬੁੱਕ ਮਾਰਕ ਪੇਟਿੰਗ ਏਕਟਿਵਟੀ ਵਿੱਚ ਭਾਗ ਲਿਆ ਉਹਨਾਂ ਨੇ ਵੱਖ ਵੱਖ ਅਕਾਰ ਦੇ ਸੁੰਦਰ ਤੇ ਆਕਰਸਿਤ ਬੁੱਕ ਮਾਰਕ ਬਣਾਏ।ਇਸ ਮੌਕੇ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਦੇ ਉਤਸ਼ਾਹ ਤੇ ਕੋਸ਼ਲ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਗਤੀਵਿਧੀਆਂ ਬੱਚਿਆਂ ਵਿੱਚ ਆਤਮਵਿਸ਼ਵਾਸ ਪੈਦਾ ਕਰਦੀਆਂ ਹਨ ਅਤੇ ਪੜ੍ਹਾਈ ਦੇ ਨਾਲ ਨਾਲ ਹੋਰ ਕਲਾਵਾਂ ਨੂੰ ਸਿੱਖਣ ਦਾ ਅਵਸਰ ਪ੍ਰਦਾਨ ਕਰਦੀਆਂ ਹਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media