Thursday, July 9, 2026

ਫਾਜ਼ਿਲਕਾ ਸੈਕਟਰ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਲਗਾਇਆ ਸ਼ਹੀਦੀ ਮੇਲਾ

ppn1612201634
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਅੱਜ ਵਿਜੈ ਦਿਹਾੜੇ ਮੌਕੇ ਸ਼ਹੀਦਾਂ ਦੀ ਸਮਾਧੀ ਸਭਾ ਆਸਫ਼ਵਾਲਾ ਫਾਜ਼ਿਲਕਾ ਵੱਲੌਂ ਇੱਥੋਂ 7 ਕਿਲੋਮੀਟਰ ਦੂਰ ਸਰਹੱਦੀ ਪਿੰਡ ਆਸਫ਼ ਵਾਲਾ ਵਿਚ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਸੈਨਿਕ ਅਧਿਕਾਰੀਆਂ ਅਤੇ ਜਵਾਨਾਂ ਦੀ ਯਾਦ ਵਿਚ ਬਣੀ ਸ਼ਹੀਦਾਂ ਦੀ ਸਮਾਧੀ ਤੇ ਸੈਨਾ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ਾਲ ਸ਼ਹੀਦੀ ਮੇੇਲੇ ਦਾ ਅਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਫਾਜ਼ਿਲਕਾ ਸੈਕਟਰ ਵਿਚ ਸ਼ਹੀਦ ਹੋਏ 206 ਸੈਨਿਕ ਅਧਿਕਾਰੀਆਂ ਅਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪ੍ਰੋਗਰਾਮ ਵਿਚ ਪਹੁੰਚੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਧਰਮਪਤਨੀ ਨਿਮਰਲਾ ਜਿਆਣੀ, ਮੇਜ਼ਰ ਜਨਰਲ ਜੀ.ਐਸ ਬਿਸ਼ਟ, ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਬ੍ਰਿਗੇਡੀਅਰ ਗੋਰਵ ਸ਼ਰਮਾ, ਫਾਜ਼ਿਲਕਾ ਦੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਫਾਜ਼ਿਲਕਾ ਦੇ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਛਮਣ ਸਿੰਘ, ਉੱਤੇ ਗਾਇਕ ਜਸਬੀਰ ਜੱਸੀ ਨੇ ਸ਼ਹੀਦਾਂ ਦੀ ਸਮਾਧੀ ਤੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਵਰਣਯੋਗ ਹੈ ਕਿ ਇਸ ਥਾਂ ਤੇ 1971 ਦੀ ਭਾਰਤ ਪਾਕਿਸਤਾਨ ਜੰਗ ਖ਼ਤਮ ਹੋਣ ਤੇ ਫਾਜ਼ਿਲਕਾ ਸੈਕਟਰ ਵਿਚ ਸ਼ਹੀਦ ਹੋਏ ਸ਼ਹੀਦਾਂ ਦਾ ਸਾਂਝਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸਮਾਗਮ ਵਿਚ ਜੰਗ ਵਿਚ ਹਿੱਸਾ ਲੈਣ ਵਾਲੇ ਦਿੱਲੀ ਵਾਸੀ ਅਭਿਮਨਯੂ ਕੁਮਾਰ, ਰਾਜਸਥਾਨ ਤੋਂ ਸ਼ਹੀਦ ਮਾਂਗੇ ਰਾਮ ਦੀ ਪਤਨੀ ਛੋਟੀ ਦੇਵੀ, ਸ਼ਹੀਦ ਕਨਹਈਆ ਲਾਲ ਦੇ ਭਰਾ ਜੀਆ ਲਾਲ ਹਿਸਾਰ ਤੋਂ, ਪ੍ਰਦੀਪ ਕੁਮਾਰ, ਪ੍ਰਵੀਣ ਕੁਮਾਰ ਅਤੇ ਦੀਪਕ ਕੁਮਾਰ ਸਾਰੇ ਸ਼ਹੀਦ ਸਤਵੀਰ ਸਿੰਘ ਦੇ ਭਾਂਣਜੇ ਸੋਨੀਪਤ ਤੋਂ ਅਤੇ ਸ਼ਹੀਦ ਰਾਜ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ppn1612201635

ਇਸ ਮੌਕੇ  ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਕਾਲੀਅ ਨੇ ਕਿਹਾ ਕਿ ਜਿਹੜੀਆਂ ਕੋਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹੀ ਜਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਬਹੁਤ ਵੱਡੀ ਚੰਗੀ ਕੋਸ਼ਿਸ਼ ਹੈ। ਜਿਹੜੀ ਕਿ ਸ਼ਲਾਘਾਯੋਗ ਹੈ। ਉਨ੍ਹਾਂ ਸਮਾਧੀ ਕਮੇਟੀ ਦੀ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਾਧ ਦੀ ਵਧੀਆ ਢੰਗ ਨਾਲ ਦੇਖਭਾਲ ਕਰਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਸਿੱਧ ਗਾਇਕ ਜਸਵੀਰ ਜੱਸੀ ਅਤੇ ਲੋਕ ਸੰਪਰਕ ਵਿਭਾਗ ਦੀ ਸੇਵਾਮੁਕਤ ਡਿਪਟੀ ਡਾਇਰੈਕਟਰ ਉਮਾ ਸ਼ਰਮ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕੀਤਾ। ਸ਼ਹੀਦ ਦੀ ਸਮਾਧੀ ਕਮੇਟੀ ਦੇ ਬੁਲਾਰੇ ਪ੍ਰਫੁੱਲ ਚੰਦਰ ਨਾਗਪਾਲ ਨੇ ਸਮਾਧੀ ਦੇ ਸ਼ਾਨਦਾਰ ਅਤੇ ਗੋਰਵਸ਼ਾਲੀ ਇਤਿਹਾਸ ਤੇ ਚਾਨਣਾ ਪਾਇਆ। ਇਸ ਮੌਕੇ ਆਰਮੀ ਸਕੂਲ, ਸਰਵਹਿਤਕਾਰੀ ਅਤੇ ਆਤਮ ਵੱਲਭ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਭਰਿਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੋਕੇ ਸਵੇਰੇ ਮੈਰਾਥਨ ਦੋੜ ਦਾ ਅਯੋਜਨ ਵੀ ਕੀਤਾ ਗਿਆ ਜਿਸ ਵਿਚ 900 ਦੇ ਲਗਭਗ ਲੜਕੇ ਲੜਕੀਆਂ ਨੇ ਹਿੱਸਾ ਲਿਆ। ਪਹਿਲੇ 10 ਸਥਾਨ ਪ੍ਰਾਪਤ ਕਰਨ ਵਾਲੇ ਲੜਕਿਆਂ ਅਤੇ 10 ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਡਿਪਟੀ ਕਮਿਸ਼ਨਰ ਦੀ ਚੋਣ ਸ਼ਾਖਾ ਵੱਲੋਂ ਹਾਜ਼ਰ ਵਿਸ਼ਾਲ ਭੀੜ ਨੂੰ ਆਪਣੀ ਵੋਟ ਦੀ ਬਿਨਾ ਕਿਸੇ ਡਰ, ਜਾਤੀ, ਧਰਮ ਦੇ ਨਿਡਰ ਹੋਕੇ ਵਰਤੋਂ ਕਰਨ ਦੀ ਸਹੁੰ ਚੁਕਵਾਈ ਗਈ। ਪ੍ਰੋਗਰਾਮ ਵਿਚ ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਪ੍ਰਧਾਨ ਸੰਦੀਪ ਗਿਲਹੋਤਰਾ, ਅਮਰ ਚੰਦ ਭਠੇਜਾ, ਐਡਵੋਕੇਟ ਉਮੇਸ਼ ਚੰਦਰ ਕੁੱਕੜ, ਸ਼ਸ਼ੀ ਕਾਂਤ, ਬੀਐਲ ਸਿੱਕਾ, ਰਾਮ ਰੱਖਾ ਠਕਰਾਲ, ਸਫ਼ੀ ਬੱਬਰ, ਰਵੀ ਨਾਗਪਾਲ, ਕਪਿਲ ਨਾਗਪਾਲ, ਪਵਨ ਭਠੇਜਾ, ਰਜਿੰਦਰ ਅਗਰਵਾਲ ਭਾਈਜੀ, ਕਰਨਂ ਗਿਲਹੋਤਰਾ, ਬਲਦੇਵ ਧੂੜੀਆ ਐਡਵੋਕੇਟ, ਵਿਨੋਦ ਗੁਪਤਾ, ਦੀਨੇਸ਼ ਠਕਰਾਲ ਮਿੰਟੂ, ਰਚਿਤ ਸਚਦੇਵਾ ਨੇ ਵੀ ਸਹਿਯੋਗ ਕੀਤਾ।ਸਮਾਗਮ ਵਿਚ ਫਾਜ਼ਿਲਕਾ ਦੇ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ, ਇਸਤਰੀ ਆਰੀਆ ਸਮਾਜ ਦੀ ਸਰਪ੍ਰਸਤ ਸੁਦੇਸ਼ ਨਾਗਪਾਲ ਵੀ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply