
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਰਣਜੀਤ ਐਵੀਨਿਊ ਵਿਖੇ 4000 ਵਰਗ ਗਜ਼ ਵਿਚ ਕਰੀਬ 10 ਸੀਵਰੇਜ਼, ਪੱਕੀ ਗਲੀਆਂ, ਸਟੀਰਟ ਲਾਈਟ ਆਦਿ ਦੀ ਸੁਵਿਧਾ ਦੇਣ ਦੇ ਨਾਲ-ਨਾਲ ਲੋਕਾਂ ਲਈ ਜਨਤਕ ਸਥਾਨ ਅਤੇ ਮਨੋਰੰਜਨ ਦੇ ਸਥਾਨ ਬਣਾ ਦਿੱਤੇ ਗਏ ਹਨ।ਸ੍ਰੀ ਜੋਸ਼ੀ ਨੇ ਕਿਹਾ ਕਿ ਗੁਰੂ ਕੀ ਨਗਰੀ ਦਾ ਸੰਪੂਰਨ ਵਿਕਾਸ ਕਰਨਾ ਮੇਰਾ ਮੁੱਖ ਨਿਸ਼ਾਨਾ ਹੈ ਅਤੇ ਮੈਂ ਇਸ ਦੀ ਪ੍ਰਾਪਤੀ ਲਈ ਹਰ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਸਥਾਨਕ ਅੰਮ੍ਰਿਤ ਆਨੰਦ ਪਾਰਕ, ਕੰਪਨੀ ਬਾਗ ਅੱਜ ਦੇਸ਼ ਦੇ ਸੋਹਣੇ ਪਾਰਕਾਂ ਵਿਚੋਂ ਇਕ ਹਨ। ਉਨਾਂ ਦੱਸਿਆ ਕਿ ਪਾਰਕ ਵਿਚ ਲੱਗਾ 170 ਫੁੱਟ ਉਚਾ ਤਿਰੰਗਾ, ਵਿਸ਼ਵ ਪੱਧਰੀ ਲੇਜ਼ਰ ਸ਼ੋਅ, ਕੰਪਨੀ ਬਾਗ ਵਿਚ ਸੰਗੀਤਕ ਫੁਆਰਾ, ਬੱਚਿਆਂ ਲਈ ਪਾਰਕ, ਓਪਨ ਏਅਰ ਜ਼ਿੰਮ, ਸਾਈਕਲ ਟਰੈਕ, ਸੀ ਸੀ ਟੀ ਵੀ ਸੁਰੱਖਿਆ ਅਤੇ ਅਜਿਹੇ ਕਮਿਊਨਟੀ ਹਾਲ, ਜੋ ਕਿ ਹੋਟਲ ਨਾਲੋਂ ਵੀ ਕਈ ਦਰਜੇ ਅੱਗੇ ਹਨ, ਬਣਾਏ ਜਾ ਚੁੱਕੇ ਹਨ।
ਉਨਾਂ ਦੱਸਿਆ ਕਿ ਇਸ ਹਾਲ ਵਿਚ ਲੋਕ ਆਪਣੇ ਨਿੱਜੀ ਅਤੇ ਸਾਂਝੇ ਸਮਾਗਮ ਕਰ ਸਕਣਗੇ। ਸ੍ਰੀ ਜੋਸ਼ੀ ਨੇ ਦੱਸਿਆ ਕਿ ਇਹ ਕਮਿਊਨਟੀ ਹਾਲ ਵਿਚ ਦੋ ਵੱਡੇ ਹਾਲ, ਲਾਈਬਰੇਰੀ, 7 ਕਮਰੇ, ਕਿਚਨ ਅਤੇ ਪਾਰਕਿੰਗ ਦੀ ਸਹੂਲਤ ਦਿੱਤੀ ਗਈ ਹੈ ਅਤੇ ਸਾਰਾ ਹਾਲ ਵਾਤਾ ਅਨਕੂਲਿਤ ਹੈ।ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਨੇ ਇਸ ਵੱਡੀ ਸਹੂਲਤ ਲਈ ਸ੍ਰੀ ਜੋਸ਼ੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹਾ ਤੋਹਫਾ ਸਾਰੇ ਭਾਈਚਾਰੇ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਕੇਵਲ ਕੁਮਾਰ, ਸ੍ਰੀ ਆਰ. ਪੀ ਸਿੰਘ ਮੈਣੀ, ਅਮਨ ਐਰੀ, ਕੁਲਵੰਤ ਕੌਰ, ਪ੍ਰਿਤਪਾਲ ਸਿੰਘ ਫੌਜੀ, ਸੁਖਵਿੰਦਰ ਸਿੰਘ, ਮਨਿੰਦਰ ਕੰਗ, ਵਿੱਕੀ ਐਰੀ, ਅਮਨ ਚੰਦੀ, ਸ਼ਾਮ ਸ਼ਰਮਾ, ਰਾਜੀਵ ਸੇਖੜੀ, ਸੁਰਿੰਦਰ ਦੁੱਗਲ, ਕੁਲਦੀਪ ਅਰੋੜਾ ਅਤੇ ਹੋਰ ਮੋਹਤਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media