Wednesday, June 18, 2025
Breaking News

ਫੋਕਲੋਰ ਰਿਸਰਚ ਅਕਾਦਮੀ ਨੇ ਭਾਰਤ ਪਾਕਿਸਤਾਨ ਵਿਵਾਦ: ਲੋਕਾਂ ਨੂੰ ਜਿਊਣ ਦਿਉ’ ਵਿਸ਼ੇ `ਤੇ ਇਕ ਸੈਮੀਨਾਰ ਕਰਵਾਇਆ

ppn1812201623 ppn1812201624ਅੰਮ੍ਰਿਤਸਰ, 18 ਦਸੰਬਰ (ਦੀਪ ਦਵਿੰਦਰ ਸਿੰਘ) – ਦੋ ਦਹਾਕਿਆ ਤੋਂ ਏਸ਼ੀਆ ਦੇ ਖ਼ਿਤੇ ਵਿੱਚ ਖ਼ਾਸਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਭਾਇਚਾਰੇ ਲਈ ਕੰਮ ਕਰਨ ਵਾਲੀ ਸੰਸਥਾ ਫੋਕਲੋਰ ਰਿਸਰਚ ਅਕਾਦਮੀ ਨੇ ਅੱਜ ਵਿਰਸਾ ਵਿਹਾਰ ਵਿਖੇ ਫੋਕਲੋਰ ਰਿਸਰਚ ਅਕਾਦਮੀ ਨੇ ਆਪਣੀਆਂ ਸਹਿਯੋਗੀ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਪੰਜਾਬ ਜਾਗਰਤੀ ਮੰਚ ਜਲੰਧਰ, ਵਿਰਸਾ ਵਿਹਾਰ ਅਤੇ ਸਾਫ਼ਮਾ ਦੇ ਸਹਿਯੋਗ ਨਾਲ ‘ਭਾਰਤ ਪਾਕਿਸਤਾਨ ਵਿਵਾਦ: ਲੋਕਾਂ ਨੂੰ ਜਿਊਣ ਦਿਉ’ ਵਿਸ਼ੇ `ਤੇ ਇਕ ਸੈਮੀਨਾਰ ਕਰਵਾਇਆ।ਸੈਮੀਨਾਰ ਦੇ ਆਰੰਭ ਵਿੱਚ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਪਿਛਲੇ 23 ਸਾਲਾਂ ਤੋਂ ਅਕਾਦਮੀ ਵੱਲੋਂ ਕੀਤੇ ਜਾ ਰਹੇ ਕੰਮਾਂ ਉੱਤੇ ਚਾਨਣਾ ਪਾਇਆ। ਇਸ ਸੈਮੀਨਾਰ ਵਿੱਚ ਜਨਾਬ ਏ.ਆਰ ਸ਼ਾਹੀਨ ਸਾਬਕਾ ਐਮ.ਪੀ ਜੰਮੂ ਕਸ਼ਮੀਰ, ਸਤਨਾਮ ਸਿੰਘ ਮਾਣਕ ਸਹਾਇਕ ਸੰਪਾਦਕ ਰੋਜ਼ਾਨਾ ਅਜੀਤ ਅਖ਼ਬਾਰ, ਪੀ.ਐਨ ਓਨੀਆਲ ਸੀਨੀ. ਪੱਤਰਕਾਰ, ਪ੍ਰੋ. ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟਗਿਣਤੀ ਨੇ ਆਪਣੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅੱਤਵਾਦ, ਧਾਰਮਿਕ ਕਟੜਤਾ ਅਤੇ ਗੁਰੀਲਾ ਯੁੱਧ ਨੂੰ ਤਿਆਗ ਕੇ ਆਪਸੀ ਗੱਲਬਾਤ ਦਾ ਰਸਤਾ ਅਪਣਾ ਕੇ ਸਾਰੇ ਮਸਲਿਆਂ ਦਾ ਹੱਲ ਲੱਭਣ।ਏ.ਆਰ ਸ਼ਾਹੀਨ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਅੱਤਵਾਦ ਅਤੇ ਯੁੱਧ ਦੇ ਹਾਲਾਤ ਤੋਂ ਬਹੁਤ ਤੰਗ ਹਨ।ਲੋਕਾਂ ਦੇ ਘਰ ਬਾਰ ਉਜੜ ਰਹੇ ਹਨ।ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹਿੱਤ ਲਈ ਗੱਲਬਾਤ ਦਾ ਰਸਤਾ ਅਪਨਾਉਣ।ਸਾਫ਼ਮਾ ਦੇ ਸਕੱਤਰ ਜਨਰਲ ਜਨਾਬ ਇਮਤਿਆਜ ਆਲਮ ਨੇ ਵੀ ਜੰਗੀ ਹਾਲਾਤ ਬਣ ਜਾਣ ਕਾਰਨ ਆਮ ਲੋਕਾਂ ਦੇ ਹੋਰ ਰਹੇ ਭਾਰੀ ਨੁਕਸਾਨ ਅਤੇ ਦੋਹਾਂ ਪਾਸਿਆਂ ਦੇ ਮਾਰੇ ਜਾ ਰਹੇੇ ਨਿਰਦੋਸ਼ ਲੋਕਾਂ ਨਾਲ ਹਮਦਰਦੀ ਭਰਾ ਰਵੱਈਆ ਅਪਣਾਉਂਦੇ ਹੋਏ ਇਸ ਗੱਲ `ਤੇ ਜੋਰ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਰਾਹੀਂ ਕਸ਼ਮੀਰ, ਪਾਣੀ ਅਤੇ ਅੱਤਵਾਦ ਵਰਗੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਅਤੇ ਵਪਾਰਕ ਸਾਂਝ ਅਤੇ ਵੀਜੇ ਦੀਆਂ ਸ਼ਰਤਾਂ ਨੂੰ ਨਰਮ ਕਰਨ `ਤੇ ਜੋਰ ਦਿੱਤਾ ਜਾਵੇ ਤਾਂਕਿ ਦੋਹਾਂ ਦੇਸ਼ਾਂ ਦੇ ਲੋਕ ਇਕ ਦੂਜੇ ਨਾਲ ਅਮਨ ਸ਼ਾਂਤੀ ਨਾਲ ਰਹਿ ਸਕਣ।
ਪ੍ਰੋ. ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਸਾਰੇ ਸੈਮੀਨਾਰ ਦਾ ਨਿਚੋੜ ਕੱਢਦੇ ਹੋਏ ਲੋਕਾਂ ਲਈ ਅਮਨ ਸ਼ਾਂਤੀ ਵਾਲੇ ਹਾਲਾਤ ਪੈਦਾ ਕਰਨ ਲਈ ਸਾਰੀਆਂ ਜਥੇਬੰਦੀਆਂ ਨੂੰ ਨਿਰੰਤਰ ਯਤਨ ਜਾਰੀ ਰੱਖਣ ਲਈ ਕਿਹਾ।ਇਸ ਸੈਮੀਨਾਰ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ, ਸਪਰਿੰਗ ਡੇਲ ਸਕੂਲ, ਪੁਲਿਸ ਡੀ. ਏ. ਵੀ ਸਕੂਲ, ਦ ਮਿਲੇਨੀਅਮ ਸਕੂਲ, ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਨੈਸ਼ਨਲ ਪਬਲਿਕ ਸਕੂਲ, ਨਰਸਿੰਗ ਕਾਲਜ ਪੰਧੇਰ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।ਇਸ ਮੌਕੇ ਗੁਰਦੇਵ ਸਿੰਘ ਮਹਿਲਾਂਵਾਲਾ, ਰੰਜੀਵ ਸ਼ਰਮਾ, ਸਤੀਸ਼ ਝੀਂਗਣ, ਦਿਲਬਾਗ ਸਰਕਾਰੀਆ, ਹਰਜੀਤ, ਕਮਲ ਗਿੱਲ, ਅਰਤਿੰਦਰ ਸੰਧੂ, ਸਤਨਾਮ ਕੌਰ, ਜਸਪਾਲ ਕੌਰ, ਇੰਦਰਾ ਵਿਰਕ, ਕਿਰਨ ਵਿਜ, ਇਕਬਾਲ ਕੌਰ ਸੌਂਧ, ਰਾਜਵੰਤ ਕੌਰ, ਸੁਰਿੰਦਰ ਕਵਲ, ਰੁਪਿੰਦਰਪਾਲ, ਇੰਦਰਜੀਤ ਵਸ਼ਿਸ਼ਟ, ਅਵਤਾਰ ਸਿੰਘ, ਕੀਰਤੀ ਸ਼ਰਮਾ, ਮੈਡਮ ਸੁਨੀਤਾ ਬਾਬੂ, ਚਰਨਜੀਤ ਸਿੰਘ ਨਾਭਾ, ਪ੍ਰੋ. ਕੁਲਦੀਪ ਸਿੰਘ, ਡਾ. ਸਿੱਧੂ, ਗੁਰਜਿੰਦਰ ਸਿੰਘ ਬਘਿਆੜੀ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply