Sunday, February 22, 2026

 ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਦਰਜਨਾਂ ਮਾਸਟਰਜ ਐਥਲੈਟਿਕਸ ਖਿਡਾਰੀ ਸਨਮਾਨਿਤ

ਖੇਡਾਂ ਨਾਲ ਨੌਜਵਾਨ ਵਰਗ ਨੂੰ ਇਕ ਨਵੀਂ ਦਿਸ਼ਾ ਮਿਲਦੀ ਹੈ – ਐਸ.ਡੀ.ਐਮ ਲਖਵਿੰਦਰ ਸਿੰਘ

ppn1812201627

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸੂਬਾ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਨ ਵਾਲੇ ਮਾਸਟਰਜ ਐਥਲੈਟਿਕਸ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਦੇ ਮੰਤਵ ਨਾਲ ਅੰਤਰਰਾਸ਼ਟਰੀ ਮਾਸਟਰ ਐਲਥੈਟਿਕਸ ਖਿਡਾਰੀ ਅਵਤਾਰ ਸਿੰਘ ਤੇ ਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਜਿਲ੍ਹੇ ਦੇ ਦਿਹਾਤੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਦੋ ਦਰਜਨ ਦੇ ਕਰੀਬ ਮਾਸਟਰਜ ਐਥਲੈਕਿਸ ਖਿਡਾਰੀਆਂ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਸਨਮਾਨ ਹਾਸਲ ਕੀਤਾ।ਇਸ ਦੌਰਾਨ ਪਠਾਨਕੋਟ ਦੇ ਐਸ.ਡੀ.ਐਮ ਤੇ ਉਘੇ ਖੇਡ ਪ੍ਰਮੋਟਰ ਲਖਵਿੰਦਰ ਸਿੰਘ ਨੇ ਮੁੱਖ ਮਹਿਮਾਨ, ਰੇਲਵੇ ਦੇ ਡਿਪਟੀ ਸੀ.ਆਈ.ਟੀ ਕੁਲਜੀਤ ਸਿੰਘ ਮਾਂਗਟ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਕਿਹਾ ਕਿ ਮਾਸਟਰਜ ਐਥਲੈਟਿਕਸ ਖਿਡਾਰੀ ਸਮਾਜ ਦੇ ਲਈ ਇਕ ਪ੍ਰੇਰਨਾ ਸਰੋਤ ਹਨ, ਜਿਸ ਤੋਂ ਸੂਬੇ ਦੇ ਨੌਜਵਾਨ ਵਰਗ ਨੂੰ ਇਕ ਨਵੀਂ ਦਿਸ਼ਾ ਮਿਲਦੀ ਹੈ ਅਤੇ ਇਕ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੁੰਦੀ ਹੈ, ਇਸ ਲਈ ਅਜਿਹੇ ਉਪਰਾਲੇ ਸਮੇਂ ਦੀ ਲੋੜ ਹੈ।
ਸਭ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਪੀ.ਪੀ ਨੇ ਕਿਹਾ ਕਿ ਵੈਟਰਨ ਖਿਡਾਰੀਆਂ ਦਾ ਸਮੇਂ-ਸਮੇਂ ਤੇ ਬਣਦਾ ਮਾਣ-ਸਨਮਾਨ ਹੋਣਾ ਉਨ੍ਹਾਂ ਦਾ ਹੱਕ ਹੈ।ਇਸ ਲਈ ਇਸ ਸਿਲਸਿਲੇ ਵਿਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣੀ ਚਾਹੀਦੀ।ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ਦੀ ਸਫਲ ਸ਼ੁਰੂਆਤ ਦੇ ਚੱਲਦਿਆਂ ਭਵਿੱਖ ਵਿਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਤੇ ਰੁਤਬੇ ਦੇ ਅਨੁਸਾਰ ਨਿਵਾਜਿਆ ਜਾਵੇਗਾ।ਇਸ ਦੌਰਾਨ ਵੈਟਰਨ ਖਿਡਾਰੀਆਂ ਨੇ ਜਿੱਥੇ ਆਪਸੀ ਵਿਚਾਰ ਵਟਾਂਦਰੇ ਪ੍ਰਦਾਨ ਕੀਤੇ, ਉਥੇ ਹੀ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਦੀ ਸਮੀਖਿਆ ਦੇ ਨਾਲ-ਨਾਲ ਭਵਿੱਖ ਵਿਚ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ।
ਖੇਡ ਕਿੱਟਾਂ ਪ੍ਰਦਾਨ ਕਰਕੇ ਜਿੰਨਾਂ ਖਿਡਾਰੀਆਂ ਨੂੰ ਨਵਾਜਿਆ ਗਿਆ ਉਨਾਂ ਵਿੱਚ ਜਗੀਰ ਸਿੰਘ, ਸਵਰਨ ਸਿੰਘ ਜੀ.ਐਨ.ਡੀ.ਯੂ, ਅਵਤਾਰ ਸਿੰਘ, ਕਸ਼ਮੀਰ ਸਿੰਘ ਗਿੱਲ, ਹਰਜੀਤ ਸਿੰਘ, ਮਹਾਂਬੀਰ ਸਿੰਘ ਰੇਲਵੇ, ਪ੍ਰੇਮ ਸਿੰਘ ਪੰਜਾਬ ਪੁਲਿਸ, ਗੁਰਨਾਮ ਕੌਰ, ਦਵਿੰਦਰ ਸਿੰਘ ਪੰਜਾਬ ਪੁਲਿਸ, ਭਗਵਾਨ ਦਾਸ ਪੰਜਾਬ ਪੁਲਿਸ, ਹਰਦੇਵ ਸਿੰਘ ਮੰਡ, ਸ਼ੁਬੇਗ ਸਿੰਘ ਬੱਲ, ਕਸ਼ਮੀਰ ਸਿੰਘ, ਇੰਸਪੈਕਟਰ ਅਵਤਾਰ ਸਿੰਘ, ਏ.ਐਸ.ਆਈ ਹਰਜੀਤ ਸਿੰਘ ਬੁੱਟਰ, ਏ.ਐਸ.ਆਈ ਬਲਦੇਵ ਸਿੰਘ, ਸੁਧੀਰ ਕੁਮਾਰ ਸਿਆਲਕੋਟੀ, ਜਗੀਰ ਸਿੰਘ, ਪਹਿਲਵਾਨ ਹਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਰੰਧਾਵਾ, ਕੋਚ ਬਲਦੇਵ ਰਾਜ, ਅਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਸਹੋਤਾ, ਪੰਕਜ ਦੱਤਾ ਆਦਿ ਵੈਟਰਨ ਖਿਡਾਰੀਆਂ ਤੋਂ ਇਲਾਵਾ ਮਨਦੀਪ ਸਿੰਘ, ਵਰਿੰਦਰ ਸਿੰਘ, ਜਗਦੀਪ ਸਿੰਘ, ਗੁਰਲਾਲ ਸਿੰਘ ਤੇ ਬਚਿੱਤਰ ਸਿੰਘ ਸ਼ਾਮਲ ਹਨ ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply