Sunday, February 22, 2026

3 ਸਮੱਗਲਰਾਂ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ

Heroine
ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ)-  ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੇ ਖਿਲਾਫ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ ਅੰਮ੍ਰਿਤਸਰ ਦੀ ਆਪ੍ਰੇਸ਼ਨ ਟੀਮ ਨੇ 3 ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ।
ਐਮ.ਐਫ.ਫਾਰੂਕੀ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ ਕਾਊਂਟਰ ਇੰਨਟੈਲੀਜੈਂਸ, ਅੰਮ੍ਰਿਤਸਰ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਸੀ.ਆਈ ਅੰਮ੍ਰਿਤਸਰ ਦੀ ਆਪ੍ਰੇਸ਼ਨ ਟੀਮ ਨੇ ਤਿੰਨ ਸਮੱਗਲਰਾਂ ਕਾਰਜ ਸਿੰਘ ਉਰਫ ਕਾਜੀ ਪੁੱਤਰ ਜਸਵੰਤ ਸਿੰਘ ਕੌਮ ਜੱਟ, ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਬਲਵਿੰਦਰ ਸਿੰਘ ਤਿੰਨੋਂ ਵਾਸੀਆਨ ਪਿੰਡ ਗੁਲਾਮੀਵਾਲਾ, ਥਾਣਾ ਆਰਿਫ ਕੇ, ਜਿਲ੍ਹਾ ਫਿਰੋਜ਼ਪੁਰ ਨੂੰ 600 ਗ੍ਰਾਮ ਹੈਰੋਇਨ ਅਤੇ 15,49,100ਫ਼- ਅਸਲ ਭਾਰਤੀ ਕਰੰਸੀ ਸਮੇਤ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੀ ਹਾਂਡਾ ਸਿਟੀ ਕਾਰ ਨੰਬਰੀ ਫਭ-30-ਢ-0098 ਪਰ ਪਟਾਕਾ ਮਾਰਕੀਟ, ਚਮਰੰਗ ਰੋਡ, ਅੰਮ੍ਰਿਤਸਰ ਦੇ ਅੰਦਰ ਸਥਿਤ ਸੁਵਿਧਾ ਸੈਂਟਰ ਦੇ ਬਾਹਰ ਖੜੇ ਕਿਸੇ ਪਾਰਟੀ ਦੀ ਉਡੀਕ ਕਰ ਰਹੇ ਸਨ। ਇਸ ਸਬੰਧ ਵਿੱਚ ਉਕਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 21 ਮਿਤੀ 17-12-16 ਅਫ਼ਧ 21,25,29ਫ਼61ਫ਼85 ਐਨ.ਡੀ.ਪੀ.ਐਸ ਐਕਟ, ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈਲ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ।
ਐਮ.ਐਫ.ਫਾਰੂਕੀ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਾ ਹੈ ਕਿ ਗੁਰਨਾਮ ਸਿੰਘ ਪੁੱਤਰ ਅਨੋਖ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ, ਹਰਦੇਵ ਸਿੰਘ ਉਰਫ ਬਿੱਟੂ ਪੁੱਤਰ ਬਚਨ ਸਿੰਘ ਅਤੇ ਇਸ ਦਾ ਪੁੱਤਰ ਬੱਬਨ ਬਾਜ਼ ਸਿੰਘ ਵਾਸੀਆਨ ਮੁਹਾਵਾ ਜਿਲ੍ਹਾ ਅੰਮ੍ਰਿਤਸਰ ਨੇ ਬੀ.ਓ.ਪੀ. ਮੁਹਾਵਾ ਦੇ ਇਲਾਕੇ ਵਿੱਚੋਂ ਹੈਰੋਇੰਨ ਦੀ ਇੱਕ ਵੱਡੀ ਖੇਖ ਹਾਸਿਲ ਕੀਤੀ ਸੀ। ਉਕਤ ਹਰਦੇਵ ਸਿੰਘ ਵੱਲੋਂ ਉਕਤ ਖੇਪ ਵਿੱਚੋਂ ਕੁਝ ਹਿੱਸਾ ਉਕਤ ਕਾਰਜ ਸਿੰਘ, ਮਲਕੀਤ ਸਿੰਘ ਅਤੇ ਜਸਵਿੰਦਰ ਸਿੰਘ ਜਿਨ੍ਹਾਂ ਵੱਲੋਂ ਇਸ ਖੇਪ ਦਾ ਕੁੱਝ ਹਿੱਸਾ ਅੱਗੇ ਕਿਸੇ ਹੋਰ ਪਾਰਟੀ ਨੂੰ ਸਪਲਾਈ ਕਰ ਦਿੱਤਾ ਗਿਆ ਸੀ। ਅੱਜ ਉਕਤ ਤਿੰਨੋਂ ਪਹਿਲੀ ਵੇਚੀ ਗਈ ਹੈਰੋਇੰਨ ਦੇ ਪੈਸੇ (ਡਰੱਗ ਮਨੀ) ਅਤੇ 600 ਗ੍ਰਾਮ ਹੈਰੋਇਨ ਜੋ ਕਿਸੇ ਹੋਰ ਪਾਰਟੀ ਨੂੰ ਦਿੱਤੀ ਜਾਣੀ ਸੀ, ਲੈ ਕੇ ਅੰਮ੍ਰਿਤਸਰ ਆਏ ਸਨ।
ਪੁਲਿਸ ਮੁਤਾਬਿਕ ਗੁਰਨਾਮ ਸਿੰਘ ਜਿਸ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਹਾਸਲ ਕੀਤੀ ਸੀ ਨੂੰ ਪਹਿਲਾਂ ਹੀ ਸੀ.ਆਈ ਅੰਮ੍ਰਿਤਸਰ ਦੀ ਟੀਮ ਵੱਲੋਂ 5 ਕਿੱਲੋਗ੍ਰਾਮ ਹੈਰੋਇੰਨ ਅਤੇ 50,000ਫ਼- ਰੁਪਏ ਅਸਲ ਭਾਰਤੀ ਕਰੰਸੀ (ਡਰੱਗ ਮਨੀ) ਸਮੇਤ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕੱਦਮਾ, ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ।ਉਕਤ ਹਰਦੇਵ ਸਿੰਘ ਉਰਫ ਬਿੱਟੂ ਅਜੇ ਫਰਾਰ ਹੈ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਉਕਤ ਕੇਸ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply