
ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਸਥਾਨਕ ਐਮਸੀ ਕਲੋਨੀ ਵਿਚ ਬਣੇ ਸ਼੍ਰੀ ਅਰੋੜਵੰਸ਼ ਪਾਰਕ ਵਿਚ ਸ਼੍ਰੀ ਅਰੋੜਵੰਸ਼ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਲਈ ਨੀਂਹ ਪੱਥਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਮਾਗਮ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਕੇ ਨੀਂਹ ਪੱਰ ਰਖਵਾਇਆ। ਜਿਆਣੀ ਨੇ ਸ਼੍ਰੀ ਅਰੋੜਵੰਸ਼ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਅਰੋੜਵੰਸ਼ੀ ਭਾਈਚਾਰੇ ਦੀ ਪਹਿਚਾਣ ਬਣੇਗੀ।
ਇਸ ਮੌਕੇ ਨਗਰ ਕੌਂਸਲਰ ਪ੍ਰਧਾਨ ਰਕੇਸ਼ ਧੂੜੀਆ ਨੇ ਸੁਸਾਇਟੀ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਇਸ ਕੰਮ ਵਿਚ ਨਗਰ ਕੌਂਸਲ ਵੱਲੋਂ ਇਸ ਦੇ ਰੱਖ ਰਖਾਵ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੁਸਾਇਟੀ ਪ੍ਰਧਾਨ ਬਾਬੂ ਲਾਲ ਅਰੋੜਾ, ਚੇਅਰਮੈਨ ਸਤਪਾਲ ਭੁਸਰੀ, ਕਾਰਕਾਰੀ ਅਧਿਕਾਰੀ ਗੁਰਦਾਸ ਸਿੰਘ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਵਾਟਸ, ਅਰੁਣ ਵਧਵਾ, ਕੈਸ਼ੀਅਰ ਪ੍ਰਭਜੀਤ ਸਿੰਘ ਕਾਠਪਾਲ, ਮੀਡੀਆ ਇੰਚਾਰਜ਼ ਪੰਜਾਬ ਸੁਬੋਧ ਵਰਮਾ, ਅਸ਼ਵਨੀ ਫੁਟੇਲਾ, ਅਨਿਲ ਸੇਠੀ, ਰਵੀ ਗਗਨੇਜਾ, ਅਸ਼ੋਕ ਵਾਟਸ, ਰਕੇਸ਼ ਨਾਗਪਾਲ, ਸੁਰਿੰਦਰ ਤਿੰਨ੍ਹਾ, ਕ੍ਰਿਸ਼ਨ ਲਾਲ ਜੁਨੇਜਾ, ਰਕੇਸ਼ ਕਸਰੀਜਾ, ਓਮ ਪ੍ਰਕਾਸ਼ ਸੇਤੀਆ, ਸੁਭਾਸ਼ ਅਰੋੜਾ, ਖਰੈਤੀ ਲਾਲ ਛਾਬੜਾ, ਘਮੰਡ ਸਿੰਘ ਅਹੂਜਾ, ਜਤਿੰਦਰ ਸਚਦੇਵਾ, ਰਾਮ ਕ੍ਰਿਸ਼ਨ ਬਜਾਜ, ਰਮੇਸ਼ ਗੁਗਲਾਨੀ, ਸੁਸ਼ੀਲ ਜੈਰਥ, ਨਰਿੰਦਰ ਗਗਨੇਜਾ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media