Monday, February 23, 2026

ਡਾ. ਮਹਿੰਦਰ ਕੁਮਾਰ ਰਿਣਵਾ ਦੇ ਸਮੱਰਥਕਾਂ ਨੇ ਕੀਤੀ ਵਿਸ਼ਾਲ ਹੁੰਕਾਰ ਰੈਲੀ

ppn1912201617

ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) -ਕਾਂਗਰਸ ਹਾਈਕਮਾਨ ਵੱਲੋਂ ਫਾਜ਼ਿਲਕਾ ਵਿਧਾਨਸਭਾ ਦੀ ਕਾਂਗਰਸ ਦੀ ਟਿਕਟ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਦਿੱਤੇ ਜਾਣ ਦੀਆਂ ਜੋਰਦਾਰ ਚਰਚਾਵਾਂ ਦੇ ਵਿਚਕਾਰ ਫਾਜ਼ਿਲਕਾ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਦੇ ਸਮਰਥਕਾਂ ਨੇ ਅੱਜ ਫਾਜ਼ਿਲਕਾ ਦੇ ਸ਼ਾਸਤਰੀ ਚੌਕ ਤੇ ਵਿਸ਼ਾਲ ਰੈਲੀ ਕੀਤੀ ਗਈ।ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਤ ਕਰਦੇ ਹੋਏ ਡਾ. ਮਹਿੰਦਰ ਕੁਮਾਰ ਰਿਣਵਾ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਤੇ ਇਹ ਫੈਸਲਾ ਛੱਡਦੇ ਹਨ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿੱਕਟ ਨਹੀਂ ਦਿੰਦੀ ਤਾਂ ਭਵਿੱਖ ਵਿਚ ਉਹ ਜੋ ਵੀ ਫੈਸਲਾ ਲੈਣਗੇ ਉਹ ਉਨ੍ਹਾਂ ਦੇ ਨਾਲ ਸਹਿਮਤ ਹੋਣਗੇ। ਡਾ. ਰਿਣਵਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬੀਤੇ ਚਾਰ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੇ ਚਾਚਾ ਚੋ. ਕਾਂਸ਼ੀ ਰਾਮ ਰਿਣਵਾ ਦਰਬਾਰਾ ਸਿੰਘ ਦੇ ਕਾਰਜਕਾਲ ਵਿਚ ਮੰਤਰੀ ਰਹੇ। ਉਹ ਖੁਦ ਦੋ ਵਾਰ ਫਾਜ਼ਿਲਕਾ ਤੋਂ ਵਿਧਾਇਕ ਚੁਣੇ ਗਏ।ਉੋਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਇਸ ਇਲਾਕੇ ਵਿਚ ਕਾਂਗਰਸ ਵਰਕਰਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਪੜਤਾੜਤ ਕੀਤਾ ਗਿਆ ਅਤੇ ਜੇਕਰ ਹੁਣ ਕਿਸੇ ਅਕਾਲੀ ਪਿਛੋਕੜ ਦੇ ਵਿਅਕਤੀ ਨੂੰ ਟਿਕਟ ਦਿੱਤੀ ਗਈ ਤਾਂ ਕਾਂਗਰਸ ਵਰਕਰ ਇਸ ਨੂੰ ਸਹਿਣ ਨਹੀਂ ਕਰਨਗੇ। ਇਸ ਮੌਕੇ ਡਾ. ਗੁਰਜੰਟ ਸਿੰਘ ਸੇਖੋਂ ਵੱਲੋਂ ਇਹ ਕਹਿਣ ਤੇ ਕਿ ਜੇਕਰ ਕਾਂਗਰਸ ਪਾਰਟੀ ਡਾ. ਰਿਣਵਾ ਨੂੰ ਟਿੱਕਟ ਨਹੀਂ ਦਿੰਦੀ ਤਾਂ ਉੋਹ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨ, ਇਸ ਤੇ ਹਾਜ਼ਰੀਨ ਨੇ ਹੱਥ ਖੜ੍ਹੇ ਕਰਕੇ ਇਸਦਾ ਸਮਰਥਨ ਕੀਤਾ।

U
U

ਰੈਲੀ ਵਿਚ ਹਰਿਆਣਾ ਦੇ ਸਾਬਕਾ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਓ.ਐਸ.ਡੀ ਰਹੇ ਕੇ.ਵੀ ਸਿੰਘ ਤੋਂ ਇਲਾਵਾ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਰੋਸ਼ਨ ਲਾਲ ਖੁੰਗਰ, ਸਾਬਕਾ ਚੇਅਰਮੈਨ ਖੇਤੀਬਾੜੀ ਬੈਂਕ ਪਰਮਜੀਤ ਸਿੰਘ ਪੰਮੀ, ਕਾਂਗਰਸ ਜਨਰਲ ਸਕੱਤਰ ਡਾ. ਕੇਕੇ ਸੇਠੀ, ਰਜਿੰਦਰ ਸਿੰਘ ਬਰਾੜ, ਕਾਂਗਰਸ ਦੇਹਾਤ ਦੇ ਪ੍ਰਧਾਨ ਦੇਸ ਰਾਜ ਜੰਡਵਾਲੀਆ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਰਿਣਵਾ, ਪੰਜਾਬ ਕਾਂਗਰਸ ਸਕੱਤਰ ਅਸ਼ੋਕ ਵਾਟਸ ਅਤੇ ਪਰਮਜੀਤ ਮਹੰਤ, ਦਵਿੰਦਰ ਸਦਚੇਵਾ, ਬਿੱਟੂ ਦੁਰੇਜਾ, ਹੰਸ ਰਾਜ ਸ਼ਰਮਾ ਸੇਵਾਮੁਕਤ ਉਪ ਨਿਦੇਸ਼ਕ, ਜਗਦੇਵ ਸਿੰਘ ਰਾਮਪੁਰਾ, ਲੇਖ ਰਾਜ ਕੰਬੋਜ ਜਨਰਲ ਸਕੱਤਰ ਜ਼ਿਲ੍ਹਾਂ ਕਾਂਗਰਸ, ਜਨਰਲ ਸਕੱਤਰ ਡਾ. ਕ੍ਰਿਸ਼ਨ ਲਾਲ ਠੱਕਰ, ਸੁਸ਼ੀਲ ਪੈਡੀਵਾਲ, ਯੋਗੇਸ਼ ਸ਼ਰਮਾ, ਖੁਸ਼ਹਾਲ ਸਿੰਘ ਸਰਪੰਚ ਗਾਗਨਕੇ, ਕੁਲਵੰਤ ਸਿੰਘ ਮੁਜੈਦੀਆ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਫਾਜ਼ਿਲਕਾ, ਮੇਹਰ ਸਿੰਘ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਤੇਜਾ ਸਿੰਘ, ਬਾਬੂ ਰਾਮ, ਧਰਮਪਾਲ ਗਾਂਧੀ, ਰਾਧੇ ਸ਼ਾਮ, ਰੋਸ਼ਨ ਲਾਲ ਭੁਸਰੀ, ਕ੍ਰਿਸ਼ਨ ਲਾਲ ਸ਼ਰਮਾ ਅਤੇ ਹੋਰਨਾਂ ਨੇ ਵੀ ਸੰਬੋਧਤ ਕੀਤਾ। ਫਾਜ਼ਿਲਕਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਦੇ ਲਈ ਲਗਭਗ ਦੋ ਦਰਜ਼ਨ ਉਮੀਦਵਾਰਾਂ ਨੇ ਬਿਨੈ ਕੀਤਾ ਹੈ, ਜਦਕਿ ਅਜਿਹੀਆਂ ਚਰਚਾਵਾਂ ਹਨ ਕਿ ਕਾਂਗਰਸ ਹਾਈਕਮਾਨ ਇੱਥੋਂ ਘੁਬਾਇਆ ਦੇ ਪੁੱਤਰ ਨੂੰ ਟਿਕਟ ਦੇ ਕੇ ਜ਼ਿਲ੍ਹੇ ਦੇ ਰਾਏ ਸਿੱਖ ਭਾਈਚਾਰੇ ਦੀਆਂ ਵੱੜੀ ਗਿਣਤੀ ਵਿਚ ਵੋਟਾਂ ਪ੍ਰਾਪਤ ਕਰਨਾ ਚਾਹੁੰਦੀ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply